28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਪੇਧਨ ’ਚ ਬੱਚਿਆਂ ਦੇ ਦੌੜ ਮੁਕਾਬਲੇ ਕਰਵਾਏ

ਭਾਦਸੋਂ, 27 ਸਤੰਬਰ (ਪ੍ਰਦੀਪ ਦੰਦਰਾਲਾ)- ਬਦਲਦੀਆਂ ਆਦਤਾਂ, ਖਾਧ ਖ਼ਰਾਕਾਂ ਅਤੇ ਕਾਰਜਸ਼ੈਲੀ ਦੇ ਚਲਦਿਆਂ ਕਿਸੇ ਸਮੇਂ ਵਿਸ਼ਵ ਪੱਧਰੀ ਧੁੰਮਾਂ ਪਾਉਣ ਵਾਲਾ ਸਾਡਾ ਮੁਲਕ ਅੱਜ ਖੇਡਾਂ ਦੇ ਖੇਤਰ ਵਿਚ ਪਛੜ ਕੇ ਰਹਿ ਗਿਆ ਹੈ। ਮੁੜ ਤੋਂ ਪੁਰਾਣੀ ਲੈਅ ਬਹਾਲ ਕਰਨ ਲਈ ਸਾਨੂੰ ਖਿਡਾਰੀਆਂ ਦੀ ਨਰਸਰੀ ਤਿਆਰ ਕਰਨ ’ਤੇ ਧਿਆਨ ਦੇਣਾ ਪਵੇਗਾ ਤਾਂ ਜੋ ਉਹ ਵੱਡੇ ਹੋ ਕੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿਚ ਆਪਣਾ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰ ਸਕਣ।

ਅਜੀਤ ਡੈਸਕ 28-09-2026
ਭਾਦਸੋਂ, 27 ਸਤੰਬਰ (ਪ੍ਰਦੀਪ ਦੰਦਰਾਲਾ)- ਬਦਲਦੀਆਂ ਆਦਤਾਂ, ਖਾਧ ਖ਼ਰਾਕਾਂ ਅਤੇ ਕਾਰਜਸ਼ੈਲੀ ਦੇ ਚਲਦਿਆਂ ਕਿਸੇ ਸਮੇਂ ਵਿਸ਼ਵ ਪੱਧਰੀ ਧੁੰਮਾਂ ਪਾਉਣ ਵਾਲਾ ਸਾਡਾ ਮੁਲਕ ਅੱਜ ਖੇਡਾਂ ਦੇ ਖੇਤਰ ਵਿਚ ਪਛੜ ਕੇ ਰਹਿ ਗਿਆ ਹੈ। ਮੁੜ ਤੋਂ ਪੁਰਾਣੀ ਲੈਅ ਬਹਾਲ ਕਰਨ ਲਈ ਸਾਨੂੰ ਖਿਡਾਰੀਆਂ ਦੀ ਨਰਸਰੀ ਤਿਆਰ ਕਰਨ ’ਤੇ ਧਿਆਨ ਦੇਣਾ ਪਵੇਗਾ ਤਾਂ ਜੋ ਉਹ ਵੱਡੇ ਹੋ ਕੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿਚ ਆਪਣਾ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਡਵੋਕੇਟ ਸਤਬੀਰ ਸਿੰਘ ਖੱਟੜਾ ਭਾਜਪਾ ਆਗੂ ਪਟਿਆਲਾ ਦਿਹਾਤੀ ਨੇ ਪਿੰਡ ਪੇਧਨ ਵਿਖੇ ਖਿਡਾਰੀਆਂ ਦੇ ਕਰਵਾਏ ਗਏ ਦੌੜ ਮੁਕਾਬਲਿਆਂ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਹਾਕੀ ਦੇ ਜਾਦੂਗਰ ਧਿਆਨ ਚੰਦ ਵਰਗੇ ਖਿਡਾਰੀਆਂ ਸਦਾ ਦੀ ਪ੍ਰਤਿਭਾ ਅੱਗੇ ਅੱਜ ਵੀ ਜਰਮਨ, ਫਰਾਂਸ ਵਰਗੇ ਹਾਕੀ ਦੇ ਵਿਸ਼ਵ ਜੇਤੂ ਸਿਰ ਝੁਕਾਉਂਦੇ ਹਨ। ਉਨ੍ਹਾਂ ਖੇਡ ਮੁਕਾਬਲੇ ਕਰਵਾਉਣ ਵਾਲੇ ਕਲੱਬ ਮੈਂਬਰਾਂ, ਨਗਰ ਪੰਚਾਇਤ ਤੇ ਨਗਰ ਨਿਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਇਹ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ। ਇਸ ਤੋਂ ਇਲਾਵਾ ਉਨ੍ਹਾਂ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਸੁਰਜੀਤ ਸਿੰਘ ਵਿੱਕੀ, ਬਲਕਾਰ ਸਿੰਘ, ਨਿਰਮਲ ਸਿੰਘ, ਗੁਰਧਿਆਨ ਸਿੰਘ, ਅਤਿੰਦਰ ਸਿੰਘ, ਇੰਦਰ ਸਿੰਘ, ਅਜੈਬ ਸਿੰਘ, ਗੁਰਸ਼ਰਨਜੀਤ ਸਿੰਘ, ਸ਼ੈਲੀ ਕਰਿਆਨਾ, ਲਖਵਿੰਦਰ ਸਿੰਘ, ਮਨਿੰਦਰ ਸਿੰਘ, ਮੋਹਨਦੀਪ ਸਿੰਘ, ਮੋਹਿਤ ਕੈਨੇਡਾ, ਰਣਦੀਪ ਕੈਨੇਡਾ, ਫੌਜੀ ਤੇ ਐਨ.ਆਈ, ਭਾਜਪਾ ਦੇ ਬੁਲਾਰੇ ਯੁਵਰਾਜ ਸ਼ਰਮਾ, ਆਈ.ਟੀ. ਸੈਲ ਦੇ ਇੰਚਾਰਜ ਹਰਪ੍ਰੀਤ ਸਿੰਘ ਭੰਡਰਾ, ਮੰਡਲ ਪ੍ਰਧਾਨ ਗੁਰਭਜਨ ਸਿੰਘ ਲਚਕਾਣੀ, ਸੌਰਵ ਸ਼ਰਮਾ, ਗੁਰਧਿਆਨ ਸਿੰਘ ਬਾਰਨ, ਮੀਡੀਆ ਇੰਚਾਰਜ ਗੁਰਤੇਜ ਸਿੰਘ ਸਿੱਧੂਵਾਲ, ਹਨੀ ਖਰੌੜ, ਜੱਗੀ ਲੰਗ, ਰਿੰਕੂ ਸਰਾਓ ਝਿੱਲ, ਇੰਦਰਜੀਤ ਸਿੰਘ ਸਿਊਨਾ, ਤਰਸੇਮ ਸਿੰਘ ਸਿਊਨਾ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਏ. ਟੀ. ਐਮ. ਕਾਰਡ ਬਦਲ ਕੇ ਬਜ਼ੁਰਗ ਨਾਲ ਸਵਾ ਲੱਖ ਦੀ ਠੱਗੀ ਅਗਲੀ ਖ਼ਬਰ ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਵਲੋਂ ਨਾਭਾ ਕਬੱਡੀ ਕੱਪ ਦਾ ਸਟਿਕਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।