05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਮੁਹੰਮਦ ਕੈਫ ਸ਼੍ਰੋਮਣੀ ਅਕਾਲੀ ਦਲ ਮੁਸਲਿਮ ਵਿੰਗ ਦੇ ਸ਼ਹਿਰੀ ਪ੍ਰਧਾਨ ਬਣੇ

ਨਾਭਾ, 4 ਅਕਤੂਬਰ (ਵਰਿੰਦਰ ਵਰਮਾ)- ਸ਼੍ਰੋਮਣੀ ਅਕਾਲੀ ਦਲ ਪਾਰਟੀ ਵਲੋਂ ਹਮੇਸ਼ਾ ਹੀ ਮਿਹਨਤੀ ਤੇ ਇਮਾਨਦਾਰ ਵਰਕਰਾਂ ਤੇ ਆਗੂਆਂ ਨੂੰ ਅਹੁਦੇ ਦੇ ਕੇ ਨਿਵਾਜਿਆ ਜਾਂਦਾ ਹੈ। ਇਸ ਲੜੀ ਦੇ ਤਹਿਤ ਹਲਕਾ ਨਾਭਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਵਲੋਂ ਮੁਹੰਮਦ ਕੈਫ ਨੂੰ ਮੁਸਲਿਮ ਵਿੰਗ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ।

ਅਜੀਤ ਡੈਸਕ 05-10-2026
ਨਾਭਾ, 4 ਅਕਤੂਬਰ (ਵਰਿੰਦਰ ਵਰਮਾ)- ਸ਼੍ਰੋਮਣੀ ਅਕਾਲੀ ਦਲ ਪਾਰਟੀ ਵਲੋਂ ਹਮੇਸ਼ਾ ਹੀ ਮਿਹਨਤੀ ਤੇ ਇਮਾਨਦਾਰ ਵਰਕਰਾਂ ਤੇ ਆਗੂਆਂ ਨੂੰ ਅਹੁਦੇ ਦੇ ਕੇ ਨਿਵਾਜਿਆ ਜਾਂਦਾ ਹੈ। ਇਸ ਲੜੀ ਦੇ ਤਹਿਤ ਹਲਕਾ ਨਾਭਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਵਲੋਂ ਮੁਹੰਮਦ ਕੈਫ ਨੂੰ ਮੁਸਲਿਮ ਵਿੰਗ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ। ਨਿਯੁਕਤੀ ਪੱਤਰ ਲੈਣ ਉਪਰੰਤ ਮੁਹੰਮਦ ਕੈਫ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਅਤੇ ਸਮੁੱਚੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਮਿਲੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਲਗਨ ਨਾਲ ਨਿਭਾਵਾਂਗਾ। ਉਨ੍ਹਾਂ ਕਿਹਾ ਕਿ ਪਾਰਟੀ ਦੀ ਚੜ੍ਹਦੀਕਲਾ ਲਈ ਦਿਨ ਰਾਤ ਮਿਹਨਤ ਕਰਾਂਗਾ ਅਤੇ ਬੂਥ ਪੱਧਰ ’ਤੇ ਦਿਨ ਰਾਤ ਮਿਹਨਤ ਕਰਾਂਗਾ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਸਰਕਾਰ ਬਣਾਵੇਗੀ ਤੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਹੋਣਗੇ। ਨਿਯੁਕਤੀ ਪੱਤਰ ਦੇਣ ਉਪਰੰਤ ਮੱਖਣ ਸਿੰਘ ਲਾਲਕਾ ਨੇ ਕਿਹਾ ਕਿ ਮੁਹੰਮਦ ਕੈਫ ਬਹੁਤ ਹੀ ਮਿਹਨਤੀ ਵਰਕਰ ਹਨ। ਇਸ ਮੌਕੇ ਇਰਫ਼ਾਨ ਖਾਨ ਪ੍ਰਧਾਨ ਮੁਸਲਿਮ ਵਿੰਗ ਹਲਕਾ ਨਾਭਾ, ਕਰਮ ਸਿੰਘ ਮਾਂਗੇਵਾਲ ਸਰਕਲ ਪ੍ਰਧਾਨ, ਸੁਰਿੰਦਰ ਸਿੰਘ ਜਿੰਦਲਪੁਰ ਸਰਕਲ ਪ੍ਰਧਾਨ, ਸੁਖਚੈਨ ਸਿੰਘ ਬਿਸ਼ਨਪੁਰਾ ਪ੍ਰਧਾਨ ਯੂਥ ਅਕਾਲੀ ਦਲ ਹਲਕਾ ਨਾਭਾ, ਦੇਵ ਰਾਜ ਨੰਬਰਦਾਰ ਦੁਲੱਦੀ, ਧਨਵੀਰ ਸਿੰਘ ਜਿੰਦਲਪੁਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵਿਗਿਆਨ ਕਿਵੇਂ ਬਣਾ ਸਕਦਾ ਹੈ ਭਾਰਤ ਦੇ ਜੈਵਲਿਨ ਚੈਂਪੀਅਨਾਂ ਨੂੰ ਤਾਕਤਵਰ- ਪੰਜਾਬੀ ਯੂਨੀਵਰਸਿਟੀ ਦੀ ਖੋਜ ਅਗਲੀ ਖ਼ਬਰ ਕਰਨ ਸਿੰਘ ਡੀ. ਟੀ. ਓ. ਨੇ ਪਿੰਡ ਮੌਲਵੀਵਾਲਾ ’ਚ ਦੱਸੇ ਲੋਕਾਂ ਨੂੰ ‘ਮਾਨ ਦੇ ਫ਼ਾਇਦੇ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।