09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਬਹਾਵਲਪੁਰ ਵਿਰਾਸਤ ਮੰਚ ਦੀ ਬੈਠਕ ਹੋਈ

ਪਟਿਆਲਾ, 8 ਅਕਤੂਬਰ (ਮਨਦੀਪ ਸਿੰਘ ਖਰੌੜ)- ਬਹਾਵਲਪੁਰ ਵਿਰਾਸਤ ਮੰਚ ਦੀ ਬੈਠਕ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇਜਿੰਦਰ ਮਹਿਤਾ ਦੇ ਕੈਂਪ ਆਫਿਸ, ਸਨੌਰੀ ਅੱਡਾ ਵਿਖੇ ਹੋਈ। ਬੈਠਕ ਦੀ ਪ੍ਰਧਾਨਗੀ ਬਹਾਵਲਪੁਰ ਸਮਾਜ ਦੇ ਮੋਹਤਬਰ ਵਿਅਕਤੀਆਂ ਦੇ ਪ੍ਰਧਾਨਗੀ ਮੰਡਲ ਨੇ ਕੀਤੀ, ਜਿਸ ਵਿਚ ਬਹਾਵਲਪੁਰ ਸਮਾਜ ਦੇ ਮੁਖੀ ਈਸ਼ਵਰ ਦਾਸ, ਭਾਸ਼ਾ ਵਿਭਾਗ ਦੇ ਸਾਬਕਾ ਨਿਰਦੇਸ਼ਕ ਡਾ.

ਅਜੀਤ ਡੈਸਕ 09-10-2026
ਪਟਿਆਲਾ, 8 ਅਕਤੂਬਰ (ਮਨਦੀਪ ਸਿੰਘ ਖਰੌੜ)- ਬਹਾਵਲਪੁਰ ਵਿਰਾਸਤ ਮੰਚ ਦੀ ਬੈਠਕ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇਜਿੰਦਰ ਮਹਿਤਾ ਦੇ ਕੈਂਪ ਆਫਿਸ, ਸਨੌਰੀ ਅੱਡਾ ਵਿਖੇ ਹੋਈ। ਬੈਠਕ ਦੀ ਪ੍ਰਧਾਨਗੀ ਬਹਾਵਲਪੁਰ ਸਮਾਜ ਦੇ ਮੋਹਤਬਰ ਵਿਅਕਤੀਆਂ ਦੇ ਪ੍ਰਧਾਨਗੀ ਮੰਡਲ ਨੇ ਕੀਤੀ, ਜਿਸ ਵਿਚ ਬਹਾਵਲਪੁਰ ਸਮਾਜ ਦੇ ਮੁਖੀ ਈਸ਼ਵਰ ਦਾਸ, ਭਾਸ਼ਾ ਵਿਭਾਗ ਦੇ ਸਾਬਕਾ ਨਿਰਦੇਸ਼ਕ ਡਾ. ਮਦਨ ਲਾਲ ਹਸੀਜਾ, ਧਰਮ ਸੇਵਕ ਸਤਨਾਮ ਹਸੀਜਾ, ਸਮਾਜ ਸੇਵਕ ਜਗਦੀਸ਼ ਆਹੂਜਾ ਜੱਗੀ ਅਤੇ ਮੰਚ ਦੇ ਸੰਯੋਜਕ ਐਸ. ਕੇ. ਤਨੇਜਾ ਸ਼ਾਮਲ ਸਨ। ਬੈਠਕ ਦੌਰਾਨ ਬਹਾਵਲਪੁਰ ਦੀ ਲੁਪਤ ਹੋ ਰਹੀ ਵਿਰਾਸਤ ਨੂੰ ਸਾਂਭਣ, ਸੰਭਾਲਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਸੰਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਬਹਾਵਲਪੁਰ ਵਿਰਾਸਤ ਮੇਲਾ ਕਰਵਾਉਣ ਦੇ ਨਾਲ-ਨਾਲ ਸੱਭਿਆਚਾਰਕ ਸਮਾਗਮਾਂ ਅਤੇ ਸੰਮੇਲਨਾਂ ਦੀ ਲੜੀ ਸ਼ੁਰੂ ਕਰਨ ਦਾ ਮਸ਼ਵਰਾ ਦਿੱਤਾ। ਉਨ੍ਹਾਂ ਨੇ ਦੇਸ਼ ਭਰ ਵਿਚ ਬਹਾਵਲਪੁਰ ਦੀ ਵਿਰਾਸਤ ਨਾਲ ਸੰਬੰਧਿਤ ਸਭਿਆਚਾਰਕ ਪ੍ਰੋਗਰਾਮ ਅਤੇ ਸੰਮੇਲਨ ਕਰਵਾਉਣ ਦੀ ਪਹਿਲ ਕਰਨ ਬਾਰੇ ਵੀ ਵਿਚਾਰ ਪੇਸ਼ ਕੀਤਾ ਤਾਂ ਜੋ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ, ਭਾਸ਼ਾ ਅਤੇ ਸਭਿਆਚਾਰ ਨਾਲ ਜੋੜਿਆ ਜਾ ਸਕੇ। ਬੈਠਕ ਵਿਚ ਰਾਧਾ ਕ੍ਰਿਸ਼ਨ ਅਨੇਜਾ, ਮਨੋਜ ਰਾਜਨ, ਸੁਨੀਲ ਕਿੰਗਰ, ਕ੍ਰਿਸ਼ਨ ਸਿੰਧੀ, ਵਿਜੈ ਛਾਬੜਾ, ਮਾਸਟਰ ਰਮੇਸ਼, ਰਕੇਸ਼ ਅਰੋੜਾ, ਨਰਿੰਦਰ ਛਾਬੜਾ, ਰਵਿੰਦਰ ਛਾਬੜਾ, ਅਸ਼ੋਕ ਚੌਧਰੀ, ਰਾਹੁਲ ਸੇਠੀ, ਗੌਰਵ ਛਾਬੜਾ, ਸੁਮੀਤ ਟਕੇਜਾ, ਹਰੀਸ਼ ਕੁਮਾਰ ਸਮੇਤ ਹੋਰ ਪਤਵੰਤੇ ਲੋਕ ਹਾਜ਼ਰ ਸਨ। ਬੈਠਕ ਦੌਰਾਨ ਹਾਜ਼ਰ ਮੈਂਬਰਾਂ ਨੇ ਬਹਾਵਲਪੁਰ ਦੀ ਭਾਸ਼ਾ, ਸੱਭਿਆਚਾਰ ਅਤੇ ਵਿਰਾਸਤ ਨੂੰ ਸਾਂਭਣ ਲਈ ਬਹਾਵਲਪੁਰ ਵਿਰਾਸਤ ਮੰਚ ਦੇ ਉਪਰਾਲਿਆਂ ਨੂੰ ਅੱਗੇ ਵਧਾਉਣ ਅਤੇ ਇਸ ਮਕਸਦ ਲਈ ਵੱਧ ਤੋਂ ਵੱਧ ਲੋਕਾਂ ਨੂੰ ਨਾਲ ਜੋੜਨ ’ਤੇ ਸਹਿਮਤੀ ਪ੍ਰਗਟਾਈ।
ਪਿਛਲੀ ਖ਼ਬਰ ਮੁੱਖ ਮੰਤਰੀ ਮਾਨ ਨਾਲ ਸੁਰਜੀਤ ਸਿੰਘ ਰੱਖੜਾ ਦੀ ਮੁਲਾਕਾਤ, ਵਿਕਾਸ ਕਾਰਜਾਂ ’ਤੇ ਹੋਇਆ ਵਿਚਾਰ-ਵਟਾਂਦਰਾ ਅਗਲੀ ਖ਼ਬਰ ਸੁਪਰੀਮ ਕੋਰਟ ਭੱਜਣ ਦੀ ਬਜਾਏ ਪੰਜਾਬ ਸਰਕਾਰ ਸੰਵਿਧਾਨ ’ਤੇ ਭਰੋਸਾ ਰੱਖੇ ਤੇ ਜਾਂਚ ’ਚ ਸਹਿਯੋਗ ਕਰੇ- ਪ੍ਰਿੰਸੀਪਲ ਤੇਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।