ਜ਼ਿਲ੍ਹਾ ਪਟਿਆਲਾ ਵਿਖੇ ਜਨਗਣਨਾ-2027 ਦੇ ਦੂਜੇ ਪੜਾਅ ਸੰਬੰਧੀ ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਦੀ ਟ੍ਰੇਨਿੰਗ ਵਰਕਸ਼ਾਪ
ਪਟਿਆਲਾ, 12 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਜਨਗਣਨਾ 2027 ਸੰਬੰਧੀ ਜ਼ਿਲ੍ਹਾ ਪਟਿਆਲਾ ਵਿਖੇ ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਦੀ ਚਾਰਜ ਪੱਧਰ ’ਤੇ 6 ਤਹਿਸੀਲਾਂ ਅਤੇ 5 ਨਗਰ ਕੌਂਸਲਾਂ ਅਤੇ 4 ਨਗਰ ਪੰਚਾਇਤਾਂ ਦੀ ਜਨਗਣਨਾ-2027 ਦੇ ਦੂਜੇ ਪੜਾਅ ਸੰਬੰਧੀ ਟ੍ਰੇਨਿੰਗਾਂ ਸ਼ੁਰੂ ਹੋ ਗਈਆਂ ਹਨ। ਇਹ ਟ੍ਰੇਨਿੰਗਾਂ 10 ਨਵੰਬਰ ਤੱਕ ਕਰਵਾਈਆਂ ਜਾਣੀਆਂ ਹਨ।
ਜ
ਜ਼ਿਲ੍ਹਾ ਪਟਿਆਲਾ ਵਿਖੇ ਜਨਗਣਨਾ-2027 ਦੇ ਦੂਜੇ ਪੜਾਅ ਸੰਬੰਧੀ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਦੀ ਟ੍ਰੇਨਿੰਗ ਵਰਕਸ਼ਾਪ ਦਾ ਦ੍ਰਿਸ਼। ਅਜੀਤ ਤਸਵੀਰ
13-10-2026
ਪਟਿਆਲਾ, 12 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਜਨਗਣਨਾ 2027 ਸੰਬੰਧੀ ਜ਼ਿਲ੍ਹਾ ਪਟਿਆਲਾ ਵਿਖੇ ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਦੀ ਚਾਰਜ ਪੱਧਰ ’ਤੇ 6 ਤਹਿਸੀਲਾਂ ਅਤੇ 5 ਨਗਰ ਕੌਂਸਲਾਂ ਅਤੇ 4 ਨਗਰ ਪੰਚਾਇਤਾਂ ਦੀ ਜਨਗਣਨਾ-2027 ਦੇ ਦੂਜੇ ਪੜਾਅ ਸੰਬੰਧੀ ਟ੍ਰੇਨਿੰਗਾਂ ਸ਼ੁਰੂ ਹੋ ਗਈਆਂ ਹਨ। ਇਹ ਟ੍ਰੇਨਿੰਗਾਂ 10 ਨਵੰਬਰ ਤੱਕ ਕਰਵਾਈਆਂ ਜਾਣੀਆਂ ਹਨ। ਇਹ ਟ੍ਰੇਨਿੰਗਾਂ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਸੰਜ ਅਫਸਰ, ਪਟਿਆਲਾ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਸ਼ੁਰੂ ਹੋਈ ਹੈ। ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ-ਕਮ-ਜਿਲ੍ਹਾ ਸੈਂਸਜ ਅਫਸਰ ਦਮਨਜੀਤ ਸਿੰਘ ਮਾਨ ਜ਼ਿਲ੍ਹਾ ਪਟਿਆਲਾ ਵਿਖੇ ਬਤੌਰ ਸੈਂਸਜ ਨੋਡਲ ਅਫ਼ਸਰ ਹਨ। ਜ਼ਿਲ੍ਹਾ ਪੱਧਰ ’ਤੇ ਟ੍ਰੇਨਿੰਗ ਪ੍ਰਾਪਤ 58 ਫੀਲਡ ਟ੍ਰੇਨਰਾਂ ਵਲੋਂ 6 ਤਹਿਸੀਲਾਂ, 5 ਨਗਰ ਕੌਂਸਲਾਂ ਅਤੇ 4 ਨਗਰ ਪੰਚਾਇਤਾਂ ਵਿਖੇ ਲਗਪਗ 3300 ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਸਮੇਤ ਰਿਜ਼ਰਵ ਸਟਾਫ਼ ਨੂੰ ਟ੍ਰੇਨਿੰਗਾਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਟ੍ਰੇਨਿੰਗਾਂ ਦੀ ਮੋਨੀਟਰਿੰਗ ਅਮਨ ਕੁਮਾਰ ਬਲਿਹਾਰ, ਜ਼ਿਲ੍ਹਾ ਕੁਆਡੀਨੇਟਰ, ਸੈਂਸਜ ਓਪਰੇਸ਼ਨ ਵਿਭਾਗ ਪੰਜਾਬ ਚੰਡੀਗੜ੍ਹ, ਨਿਸ਼ੂ ਸ਼ਰਮਾ, ਮਾਸਟਰ ਟ੍ਰੇਨਰ ਪਟਿਆਲਾ ਅਤੇ ਸਹਾਇਕ ਖੋਜ ਅਫ਼ਸਰ-ਕਮ-ਵਧੀਕ ਜ਼ਿਲ੍ਹਾ ਸੈਂਸਜ ਅਫ਼ਸਰ, ਪਟਿਆਲਾ ਜਸਵਿੰਦਰ ਕੌਰ ਅਤੇ ਸੈਂਸਜ ਸੈੱਲ ਟੀਮ ਵਲੋਂ ਚਾਰਜ ਪੱਧਰ ’ਤੇ ਜਾ ਕੇ ਕੀਤੀ ਜਾ ਰਹੀ ਹੈ। ਸੈਂਸਜ-2027 ਦੇ ਦੂਜੇ ਫੇਸ ਵਿਚ ਇਨ੍ਹਾਂ ਗਿਣਤੀਕਾਰਾਂ ਵਲੋਂ 1 ਦਸੰਬਰ ਤੋਂ 4 ਜਨਵਰੀ 2027 ਤੱਕ ਲੋਕਾਂ ਦੇ ਘਰ-ਘਰ ਜਾ ਕੇ ਆਬਾਦੀ ਗਣਨਾ ਦਾ ਕੰਮ ਕੀਤਾ ਜਾਵੇਗਾ ਅਤੇ ਨਾਗਰਿਕਾਂ ਨੂੰ 40 ਸਵਾਲ ਪੁੱਛੇ ਜਾਣਗੇ। ਇਨ੍ਹਾਂ ਸੁਪਰਵਾਈਜ਼ਰ ਤੇ ਗਿਣਤੀਕਾਰਾਂ ਨੂੰ ਤਹਿਸੀਲ/ਚਾਰਜ ਪੱਧਰ ਤੇ ਸਿਖਲਾਈ ਪ੍ਰੋਗਰਾਮ ਦੌਰਾਨ ਜਨਗਣਨਾ-2027 ਦੇ ਦੂਜੇ ਪੜਾਅ ਨਾਲ ਸੰਬੰਧਿਤ ਵੱਖ-ਵੱਖ ਮਹੱਤਵਪੂਰਨ ਵਿਸ਼ਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ, ਪ੍ਰੈਕਟੀਕਲ ਡੈਮੋ ਤੇ ਅਭਿਆਸ ਕਰਵਾਇਆ ਜਾ ਰਿਹਾ ਹੈ। ਜ਼ਿਲ੍ਹਾ ਪਟਿਆਲਾ ਵਿਖੇ ਸੈਸੰਜ-2027 ਦੇ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ-ਕਮ-ਜਿਲ੍ਹਾ ਸੈਂਸਜ ਅਫ਼ਸਰ ਵਲੋਂ ਦੱਸਿਆ ਗਿਆ ਕਿ ਇਸ ਜਨਗਣਨਾ ਵਿਚ ‘ਸੈਲਫ ਇਨੁਮੀਰੇਸ਼ਨ’ ਦੇ ਕੰਮ ਵਜੋਂ ਪਹਿਲ ਕੀਤੀ ਗਈ ਹੈ। ਜਿਸ ਵਿਚ ਕੋਈ ਵੀ ਨਾਗਰਿਕ ਆਪਣੇ ਘਰ ਦੀ ਗਿਣਤੀ 16 ਨਵੰਬਰ ਤੋਂ 30 ਨਵਬੰਰ ਤੱਕ ਆਪ ਕਰ ਸਕਦਾ ਹੈ ਅਤੇ ਉਨ੍ਹਾਂ ਜ਼ਿਲ੍ਹਾ ਪਟਿਆਲਾ ਦੇ ਵਾਸੀਆ ਨੂੰ ਅਪੀਲ ਕੀਤੀ ‘ਸੈਲਫ ਇਨੁਮੀਰੇਸ਼ਨ’ ਦੇ ਕੰਮ ਵਿਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ। ਜਨਗਣਨਾ ਦਾ ਦੂਜਾ ਫੇਸ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਆਬਾਦੀ ਗਣਨਾ ਵਜੋਂ ਸ਼ੁਰੂ ਕੀਤਾ ਜਾਵੇਗਾ, ਜਿਸ ਵਿਚ ਇਨੁਮੀਰੇਟਰ ਲੋਕਾਂ ਦੇ ਘਰ-ਘਰ ਜਾ ਕੇ ਆਬਾਦੀ ਗਣਨਾ ਦਾ ਕੰਮ ਕਰਨਗੇ ਅਤੇ ਨਾਗਰਿਕਾਂ ਨੂੰ 40 ਸਵਾਲ ਪੁੱਛੇ ਜਾਣਗੇ। ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਭਾਰਤ ਸਰਕਾਰ ਵਲੋਂ ਕਰਵਾਏ ਜਾ ਰਹੇ ਜਨਗਣਨਾ ਦੇ ਇਸ ਕੰਮ ਵਿਚ ਪੂਰਨ ਸਹਿਯੋਗ ਕਰਨ।