17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੇ ਲੱਗੇ ਵੱਖ-ਵੱਖ ਥਾਵਾਂ ’ਤੇ ਜਾਮ ਦਾ ਕੀਤਾ ਸਮਰਥਨ

ਨਾਭਾ, 16 ਅਕਤੂਬਰ (ਵਰਿੰਦਰ ਵਰਮਾ)- ਪਰਮਿੰਦਰ ਸਿੰਘ ਝੋਟਾ ਦੇ ਕਤਲ ਦੇ ਮਾਮਲੇ ਵਿਚ ਅੱਜ ਪੰਜਾਬ ਬੰਦ ਦੇ ਸੱਦੇ ਨੂੰ ਕਾਮਯਾਬ ਬਣਾਉਣ ਲਈ ਅਕਾਲੀ ਦਲ ‘ਵਾਰਸ ਪੰਜਾਬ ਦੇ’ ਵਲੋਂ ਪਟਿਆਲਾ ਦਿਹਾਤੀ ਹਲਕੇ ਵਿਚ ਰੋਹਟੀ ਦੇ ਪੁਲ ਕੋਲ ਜਾਮ ਲਗਾਇਆ ਗਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਦੀ ਅਗਵਾਈ ਵਿਚ ਲਗਾਏ ਗਏ ਇਸ ਜਾਮ ਵਿਚ ਇਲਾਕੇ ਦੀਆਂ ਸੰਗਤਾਂ ਨੇ ਭਰਵੀਂ ਹਾਜ਼ਰੀ ਲਗਾਈ। ਇੱਥੇ ਬੋਲਦਿਆਂ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਨੇ ਪੰਜਾਬ ਵਿਚ ਅਜਿਹੇ ਹਾਲਤ ਪੈਦਾ ਕਰ ਦਿੱਤੇ ਹਨ ਕਿ ਹਰ ਇਕ ਪੰਜਾਬੀ ਆਪਣੇ ਘਰ ਵਿਚ ਹੀ ਡਰ ਮਹਿਸੂਸ ਕਰਨ ਲੱਗ ਪਿਆ ਹੈ, ਇਸ ਡਰ ਨੂੰ ਹਰ ਘਰ ਵਿਚੋਂ ਬਾਹਰ ਕੱਢਣ ਲਈ ਹਰ ਇਕ ਪੰਜਾਬੀ ਨੂੰ ਘਰਾਂ ’ਚੋਂ ਬਾਹਰ ਨਿਕਲ ਕੇ ਪੰਜਾਬ ਲਈ ਸੰਘਰਸ਼ ਕਰਨਾ ਪਵੇਗਾ, ਅਸੀਂ ਨਿੱਜ ਪੱਖੀ ਹੋਕੇ ਪੰਜਾਬ ਦੇ ਹਿਤ ਭੁਲਾ ਦਿੱਤੇ ਹਨ, ਸਾਨੂੰ ਪੰਜਾਬ ਬਚਾਉਣਾ ਹੋਵੇਗਾ ਤਾਂ ਹੀ ਅਸੀਂ ਵੀ ਬਚਾਂਗੇ, ਨਹੀਂ ਤਾਂ ਪੰਜਾਬ ਵਿਚ ਅਸੀਂ ਵੀ ਮਾਰੇ ਜਾਵਾਂਗੇ।

ਅਜੀਤ ਡੈਸਕ 17-10-2026
ਨਾਭਾ, 16 ਅਕਤੂਬਰ (ਵਰਿੰਦਰ ਵਰਮਾ)- ਪਰਮਿੰਦਰ ਸਿੰਘ ਝੋਟਾ ਦੇ ਕਤਲ ਦੇ ਮਾਮਲੇ ਵਿਚ ਅੱਜ ਪੰਜਾਬ ਬੰਦ ਦੇ ਸੱਦੇ ਨੂੰ ਕਾਮਯਾਬ ਬਣਾਉਣ ਲਈ ਅਕਾਲੀ ਦਲ ‘ਵਾਰਸ ਪੰਜਾਬ ਦੇ’ ਵਲੋਂ ਪਟਿਆਲਾ ਦਿਹਾਤੀ ਹਲਕੇ ਵਿਚ ਰੋਹਟੀ ਦੇ ਪੁਲ ਕੋਲ ਜਾਮ ਲਗਾਇਆ ਗਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਦੀ ਅਗਵਾਈ ਵਿਚ ਲਗਾਏ ਗਏ ਇਸ ਜਾਮ ਵਿਚ ਇਲਾਕੇ ਦੀਆਂ ਸੰਗਤਾਂ ਨੇ ਭਰਵੀਂ ਹਾਜ਼ਰੀ ਲਗਾਈ। ਇੱਥੇ ਬੋਲਦਿਆਂ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਨੇ ਪੰਜਾਬ ਵਿਚ ਅਜਿਹੇ ਹਾਲਤ ਪੈਦਾ ਕਰ ਦਿੱਤੇ ਹਨ ਕਿ ਹਰ ਇਕ ਪੰਜਾਬੀ ਆਪਣੇ ਘਰ ਵਿਚ ਹੀ ਡਰ ਮਹਿਸੂਸ ਕਰਨ ਲੱਗ ਪਿਆ ਹੈ, ਇਸ ਡਰ ਨੂੰ ਹਰ ਘਰ ਵਿਚੋਂ ਬਾਹਰ ਕੱਢਣ ਲਈ ਹਰ ਇਕ ਪੰਜਾਬੀ ਨੂੰ ਘਰਾਂ ’ਚੋਂ ਬਾਹਰ ਨਿਕਲ ਕੇ ਪੰਜਾਬ ਲਈ ਸੰਘਰਸ਼ ਕਰਨਾ ਪਵੇਗਾ, ਅਸੀਂ ਨਿੱਜ ਪੱਖੀ ਹੋਕੇ ਪੰਜਾਬ ਦੇ ਹਿਤ ਭੁਲਾ ਦਿੱਤੇ ਹਨ, ਸਾਨੂੰ ਪੰਜਾਬ ਬਚਾਉਣਾ ਹੋਵੇਗਾ ਤਾਂ ਹੀ ਅਸੀਂ ਵੀ ਬਚਾਂਗੇ, ਨਹੀਂ ਤਾਂ ਪੰਜਾਬ ਵਿਚ ਅਸੀਂ ਵੀ ਮਾਰੇ ਜਾਵਾਂਗੇ। ਪਰਮਿੰਦਰ ਸਿੰਘ ਝੋਟੇ ਦਾ ਕਤਲ ਪੰਜਾਬ ਸਰਕਾਰ ਤੇ ਵੱਡਾ ਕਲੰਕ ਹੈ, ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਤੇਜਿੰਦਰ ਤੇਜ਼ੀ, ਗੁਰਪ੍ਰੀਤ ਸਿੰਘ ਬਾਰਨ, ਬਾਪੂ ਗੁਰਚਰਨ ਸਿੰਘ, ਪ੍ਰੋ. ਸਤਨਾਮ ਕੌਰ, ਪਰਮਜੀਤ ਸਿੰਘ ਮਹਿਮੂਦਪੁਰ ਚੇਅਰਮੈਨ, ਐਡ. ਲਖਵਿੰਦਰ ਸਿੰਘ ਇਛੇਵਾਲ, ਅਮਰਜੀਤ ਸਿੰਘ ਟਿਵਾਣਾ ਪ੍ਰਧਾਨ ਆਦਿ ਨੇ ਵੀ ਸ਼ਮੂਲੀਅਤ ਕੀਤੀ ।
ਪਿਛਲੀ ਖ਼ਬਰ ਡਾ. ਰਤਨ ਸਿੰਘ ਜੱਗੀ ਵਿਦਵਾਨ ਤੇ ਚਿੰਤਕ ਹੋਣ ਦੇ ਨਾਲ ਸਦਭਾਵਨਾ ਦੇ ਪ੍ਰਤੀਕ ਵੀ ਸਨ- ਜਸਵੰਤ ਸਿੰਘ ਜ਼ਫ਼ਰ ਅਗਲੀ ਖ਼ਬਰ ਤਾਈਕਵਾਂਡੋ ਮੁਕਾਬਲਿਆਂ ’ਚ ਮਾਤਾ ਗੁਜਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਜਿੱਤੇ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।