17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਡਾ. ਰਤਨ ਸਿੰਘ ਜੱਗੀ ਵਿਦਵਾਨ ਤੇ ਚਿੰਤਕ ਹੋਣ ਦੇ ਨਾਲ ਸਦਭਾਵਨਾ ਦੇ ਪ੍ਰਤੀਕ ਵੀ ਸਨ- ਜਸਵੰਤ ਸਿੰਘ ਜ਼ਫ਼ਰ

ਪਟਿਆਲਾ 16 ਅਕਤੂਬਰ (ਗੁਰਵਿੰਦਰ ਸਿੰਘ ਔਲਖ)- ਭਾਸ਼ਾ ਵਿਭਾਗ ਪੰਜਾਬ ਵੱਲੋਂ ਉੱਘੇ ਵਿਦਵਾਨ ਡਾ. ਰਤਨ ਸਿੰਘ ਜੱਗੀ ਦੀ ਸਾਹਿਤਕ ਘਾਲਣਾ ਤੇ ਪੰਜਾਬੀ ਸਾਹਿਤ ਨੂੰ ਦੇਣ ਨੂੰ ਸਤਿਕਾਰ ਦਿੰਦਿਆਂ ਅੱਜ ਰੈਂਫਰੈਂਸ ਲਾਇਬਰੇਰੀ ’ਚ ਡਾ.

ਪਟਿਆਲਾ ਦਿਹਾਤੀ ਹਲਕੇ ’ਚ ਰੋਹਟੀ ਪੁਲ ’ਤੇ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਦੀ ਅਗਵਾਈ ਵਿਚ ਲਗਾਏ ਜਾਮ ਦਾ ਦ੍ਰਿਸ਼। ਤਸਵੀਰ : ਵਰਿੰਦਰ ਵਰਮਾ 17-10-2026
ਪਟਿਆਲਾ 16 ਅਕਤੂਬਰ (ਗੁਰਵਿੰਦਰ ਸਿੰਘ ਔਲਖ)- ਭਾਸ਼ਾ ਵਿਭਾਗ ਪੰਜਾਬ ਵੱਲੋਂ ਉੱਘੇ ਵਿਦਵਾਨ ਡਾ. ਰਤਨ ਸਿੰਘ ਜੱਗੀ ਦੀ ਸਾਹਿਤਕ ਘਾਲਣਾ ਤੇ ਪੰਜਾਬੀ ਸਾਹਿਤ ਨੂੰ ਦੇਣ ਨੂੰ ਸਤਿਕਾਰ ਦਿੰਦਿਆਂ ਅੱਜ ਰੈਂਫਰੈਂਸ ਲਾਇਬਰੇਰੀ ’ਚ ਡਾ. ਜੱਗੀ ਯਾਦਗਾਰੀ ਸਾਹਿਤਕ ਕੋਨਾ ਸਥਾਪਤ ਕੀਤਾ ਹੈ ਜਿਸ ਨੂੰ ਉਨ੍ਹਾਂ ਦੀ ਪਤਨੀ ਡਾ. ਗੁਰਸ਼ਰਨ ਕੌਰ ਜੱਗੀ, ਡਾਇਰੈਕਟਰ ਭਾਸ਼ਾਵਾਂ ਜਸਵੰਤ ਸਿੰਘ ਜ਼ਫ਼ਰ ਤੇ ਹੋਰ ਸਤਿਕਾਰਤ ਸ਼ਖ਼ਸੀਅਤਾਂ ਵਲੋਂ ਲੋਕ ਅਰਪਣ ਕੀਤਾ ਗਿਆ। ਇਸ ਕੋਨੇ ਵਿਚ ਡਾ. ਜੱਗੀ ਦੇ ਜੀਵਨ ਸੰਘਰਸ਼ ਤੇ ਕੀਤੇ ਵਿਕਾਸ ਨਾਲ ਸੰਬੰਧਿਤ ਤਸਵੀਰਾਂ, ਉਨ੍ਹਾਂ ਦੀਆਂ ਅਕਾਦਮਿਕ ਡਿਗਰੀਆਂ, ਪੁਰਸਕਾਰ, ਉਨ੍ਹਾਂ ਦੁਆਰਾ ਸਿਰਜੇ ਅਧਿਐਨ ਗ੍ਰੰਥ, ਖੋਜ ਪੁਸਤਕਾਂ ਆਦਿ ਸ਼ਾਮਲ ਹਨ। ਇਸ ਚੰਗੇਰੇ ਕਾਰਜ ਵਿਚ ਰਤਨ ਸਿੰਘ ਜੱਗੀ ਦੇ ਪੁੱਤਰ ਮਾਲਵਿੰਦਰ ਸਿੰਘ ਜੱਗੀ, ਸਾਬਕਾ ਸਕੱਤਰ, ਪੰਜਾਬ ਸਰਕਾਰ ਤੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਭੂਮਿਕਾ ਅਹਿਮ ਰਹੀ ਜਿਨ੍ਹਾਂ ਦੇ ਸਾਂਝੇ ਉੱਦਮ ਨੇ ਇਸ ਕਾਰਜ ਨੂੰ ਅਮਲ ਵਿਚ ਲਿਆਂਦਾ ਗਿਆ ਹੈ। ਇਸ ਸਾਦੇ ਸਮਾਗਮ ਦੌਰਾਨ ਡਾਇਰੈਕਟਰ ਭਾਸ਼ਾਵਾਂ ਜਸਵੰਤ ਸਿੰਘ ਜ਼ਫ਼ਰ ਨੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਕਿ ਰਤਨ ਸਿੰਘ ਜੱਗੀ ਪੰਜਾਬੀ ਦੇ ਅਸਲੀ ਸਪੂਤ ਹਨ ਜਿਨ੍ਹਾਂ ਨੇ ਪੰਜਾਬੀ ਦੇ ਡੂੰਘੇ ਗਿਆਨ ਨੂੰ ਖੋਲ੍ਹ ਕੇ ਦੇਖਣ ਤੇ ਉਸ ਨੂੰ ਵਿਖਾਉਣ ਦੀ ਵੱਡੀ ਭੂਮਿਕਾ ਨਿਭਾਈ ਹੈ। ਇਸ ਮੌਕੇ ਉੱਘੇ ਚਿੰਤਕ ਅਮਰਜੀਤ ਗਰੇਵਾਲ ਨੇ ਕਿਹਾ ਕਿ ਡਾ. ਰਤਨ ਸਿੰਘ ਜੱਗੀ ਨੇ ਪੰਜਾਬੀ ਭਾਸ਼ਾ, ਸੱਭਿਆਚਾਰ, ਚਿੰਤਨ ਦਾ ਢਾਂਚਾ ਖੜ੍ਹਾ ਕੀਤਾ ਹੈ ਤੇ ਉਨ੍ਹਾਂ ਦੇ ਪੁੱਤਰ ਇਸ ਨੂੰ ਸਾਂਭਣ ਦਾ ਕਾਰਜ ਕਰ ਰਹੇ ਹਨ। ਮਾਲਵਿੰਦਰ ਸਿੰਘ ਜੱਗੀ ਨੇ ਧੰਨਵਾਦੀ ਭਾਸ਼ਣ ਦੌਰਾਨ ਆਪਣੇ ਜੀਵਨ ਦੀਆਂ ਯਾਦਾਂ ਨੂੰ ਸਾਂਝੇ ਕਰਦਿਆਂ ਕਿਹਾ ਕਿ ਡਾ. ਜੱਗੀ ਅਣਥੱਕ ਸਾਹਿਤਕ ਕਾਮੇ ਅਤੇ ਜਨੂੰਨੀ ਸਨ ਜਿਸ ਕਰਕੇ ਉਹ ਇੰਨਾ ਕਾਰਜ ਕਰ ਸਕੇ ਸਨ। ਉਨ੍ਹਾਂ ਦੱਸਿਆ ਕਿ ਉਹ ਬਹੁਤ ਭਾਸ਼ਾਵਾਂ ਦੇ ਗਿਆਤਾ ਸਨ ਤੇ ਨਵੀਆਂ ਭਾਸ਼ਾਵਾਂ ਸਿੱਖਣ ਲਈ ਉਤਸ਼ਾਹਿਤ ਕਰਦੇ ਸਨ। ਉਹਨਾਂ ਡਾ. ਜੱਗੀ ਦੀਆਂ 130 ਦੁਰਲੱਭ ਪੁਸਤਕਾਂ ਵੀ ਭੇਟ ਕੀਤੀਆਂ। ਇਸ ਮੌਕੇ ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ ਨੇ ਕੀਤਾ। ਇਸ ਮੌਕੇ ਵਿਭਾਗ ਦੇ ਵਧੀਕ ਡਾਇਰੈਕਟਰ ਚੰਦਨਦੀਪ ਕੌਰ, ਡਿਪਟੀ ਡਾਇਰੈਕਟਰ ਆਲੋਕ ਚਾਵਲਾ, ਸਹਾਇਕ ਡਾਇਰੈਕਟਰ ਅਮਰਇੰਦਰ ਸਿੰਘ, ਜਸਪ੍ਰੀਤ ਕੌਰ, ਸੁਖਪ੍ਰੀਤ ਕੌਰ, ਦਵਿੰਦਰ ਕੌਰ ਤੇ ਰਾਬੀਆ, ਖੋਜ ਅਫ਼ਸਰ ਡਾ. ਸੰਤੋਖ ਸਿੰਘ, ਸਤਪਾਲ ਸਿੰਘ, ਬਲਦੇਵ ਸਿੰਘ, ਮਹੇਸ਼ਇੰਦਰ ਖੋਸਲਾ, ਖੋਜ ਸਹਾਇਕ ਗੁਰੇਮਲ ਸਿੰਘ, ਲਾਇਬ੍ਰੇਰੀਅਨ ਨੇਹਾ ਖੁਰਾਣਾ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।
ਪਿਛਲੀ ਖ਼ਬਰ ‘ ਆਪ’ ਵਿਧਾਨ ਸਭਾ ਚੋਣਾਂ ਵਿਕਾਸ ਦੇ ਮੁੱਦੇ ਨੂੰ ਲੈ ਕੇ ਲੜੇਗੀ- ਜਸਪਾਲ ਸਿੰਘ ਕਲਿਆਣ ਕਿਹਾ ਪੰਜਾਬ ਵਾਸੀ ‘ ਆਪ ’ ਸਰਕਾਰ... ਅਗਲੀ ਖ਼ਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੇ ਲੱਗੇ ਵੱਖ-ਵੱਖ ਥਾਵਾਂ ’ਤੇ ਜਾਮ ਦਾ ਕੀਤਾ ਸਮਰਥਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।