18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਡਾ. ਗਾਂਧੀ ਵਲੋਂ ਨਾਭਾ ਹਲਕੇ ਦੇ ਕਾਂਗਰਸੀ ਵਰਕਰਾਂ ਨਾਲ ਇੱਕਤਰਤਾ

ਭਾਦਸੋਂ, 17 ਅਕਤੂਬਰ (ਪ੍ਰਦੀਪ ਦੰਦਰਾਲਾ)- ਕੁਲਵੰਤ ਸਿੰਘ ਨਾਰੀਕੇ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਪਟਿਆਲਾ ਅਤੇ ਵਿਧਾਨ ਸਭਾ ਹਲਕਾ ਨਾਭਾ ਦੇ ਮੁੱਖ ਸੇਵਾਦਾਰ ਵਲੋਂ ਹਲਕੇ ਦੇ ਕਾਂਗਰਸੀ ਵਰਕਰਾਂ ਦੀ ਮਿਲਣੀ ਅਧੀਨ ਸਮਾਗਮ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪਿੰਡ ਦਿੱਤੂਪੁਰ ਜੱਟਾਂ ਵਿਚ ਕਰਵਾਇਆ ਗਿਆ। ਇਸ ਜਨ ਸਭਾ ਵਿਚ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਵਿਚਾਰ ਚਰਚਾ ਕੀਤੀ ਗਈ।

ਅਜੀਤ ਡੈਸਕ 18-10-2026
ਭਾਦਸੋਂ, 17 ਅਕਤੂਬਰ (ਪ੍ਰਦੀਪ ਦੰਦਰਾਲਾ)- ਕੁਲਵੰਤ ਸਿੰਘ ਨਾਰੀਕੇ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਪਟਿਆਲਾ ਅਤੇ ਵਿਧਾਨ ਸਭਾ ਹਲਕਾ ਨਾਭਾ ਦੇ ਮੁੱਖ ਸੇਵਾਦਾਰ ਵਲੋਂ ਹਲਕੇ ਦੇ ਕਾਂਗਰਸੀ ਵਰਕਰਾਂ ਦੀ ਮਿਲਣੀ ਅਧੀਨ ਸਮਾਗਮ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪਿੰਡ ਦਿੱਤੂਪੁਰ ਜੱਟਾਂ ਵਿਚ ਕਰਵਾਇਆ ਗਿਆ। ਇਸ ਜਨ ਸਭਾ ਵਿਚ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਮੁੱਖ ਮਹਿਮਾਨ ਵਜੋਂ ਡਾ. ਧਰਮਵੀਰ ਗਾਂਧੀ, ਮੈਂਬਰ ਲੋਕ ਸਭਾ ਹਲਕਾ ਪਟਿਆਲਾ ਨੇ ਸ਼ਿਰਕਤ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਗੁਰਚਰਨ ਸਿੰਘ ਚੰਨ ਪਟਿਆਲ਼ਵੀ ਨੇ ਨਿਭਾਈ। ਇਸ ਸਮੇਂ ਗੁਰਪ੍ਰੀਤ ਸਿੰਘ ਸੰਤ ਪਕੌੜੇ ਵਾਲਿਆਂ ਨੇ ਡਾ. ਗਾਂਧੀ ਨੂੰ ਬੁੱਕਾ ਭੇਟ ਕੀਤਾ। ਇਸ ਇਕੱਤਰਤਾ ’ਚ ਕੁਲਵੰਤ ਸਿੰਘ ਨਾਰੀਕੇ ਨੇ ਆਪਣੇ ਸਵਾਗਤੀ ਭਾਸ਼ਣ ’ਚ ਕਿਹਾ ਕਿ ਉਹ ਪਿਛਲੇ ਚਾਰ ਦਹਾਕਿਆਂ ਤੋਂ ਸਿਆਸਤ ਵਿਚ ਸਰਗਰਮ ਹਨ, ਜਿਸ ਵਿਚ ਸਭ ਤੋਂ ਵੱਧ ਸੇਵਾ ਉਨ੍ਹਾਂ ਨੇ ਕਾਂਗਰਸ ਪਾਰਟੀ ਵਿਚ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਰਾਜਨੀਤੀ ਦੀ ਵਿਗੜ ਰਹੀ ਦਿਸ਼ਾ ਤੇ ਦਸ਼ਾ ਨੂੰ ਸੁਧਾਰਨ ਅਤੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਬਦਲਾਅ ਦੀ ਲੋੜ ਹੈ। ਇਹ ਬਦਲਾਅ ਰਾਹੁਲ ਗਾਂਧੀ ਦੀ ਅਗਵਾਈ ਹੇਠ ਸਿਰਫ਼ ਤੇ ਸਿਰਫ਼ ਕਾਂਗਰਸ ਪਾਰਟੀ ਹੀ ਲਿਆ ਸਕਦੀ ਹੈ। ਉਨ੍ਹਾਂ ਜਸਪ੍ਰੀਤ ਸਿੰਘ ਜੋਨੀ ’ਤੇ ਟੀਮ ਤੇ ਕਾਂਗਰਸੀ ਵਰਕਰਾਂ ਦਾ ਭਰਵੀਂ ਗਿਣਤੀ ਵਿਚ ਸ਼ਿਰਕਤ ਕਰਕੇ ਸਮਾਗਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਕੁਲਵੰਤ ਸਿੰਘ ਨਾਰੀਕੇ ਕਾਂਗਰਸ ਪਾਰਟੀ ਦੇ ਅਣਥੱਕ ਅਤੇ ਜੁਝਾਰੂ ਵਰਕਰ ਹਨ। ਪਿਛਲੇ ਚਾਰ ਦਹਾਕਿਆਂ ਤੋਂ ਰਾਜਨੀਤੀ ਵਿਚ ਸੇਵਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿਚ ਅਜਿਹੇ ਲੋਕ ਪੱਖੀ ਅਤੇ ਇਮਾਨਦਾਰ ਲੀਡਰਾਂ ਨੂੰ ਨਾਭਾ ਹਲਕੇ ਵਿਚ ਅੱਗੇ ਲਿਆਉਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਜਸਪ੍ਰੀਤ ਸਿੰਘ ਜੋਨੀ ਦੀ ਕੋਸ਼ਿਸ਼ ਸਦਕਾ ਪਿੰਡ ਦਿੱਤੂਪੁਰ ਜੱਟਾਂ ਦੇ ਦੋ ਦਰਜਨ ਤੋਂ ਜ਼ਿਆਦਾ ਵਰਕਰ ਡਾ. ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ। ਇਸ ਮੌਕੇ ਅਜ਼ਮੀਲ ਖ਼ਾਨ ਜਨਰਲ ਸਕੱਤਰ ਘੱਟ ਗਿਣਤੀ ਸੈੱਲ ਅਤੇ ਪ੍ਰੋ. ਜਸਵੰਤ ਸਿੰਘ ਪੀ. ਏ. ਡਾ. ਗਾਂਧੀ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਗੁਰਕੀਰਤ ਸਿੰਘ ਸਕਰਾਲੀ, ਮਹਿੰਦਰ ਸਿੰਘ ਸ਼ਾਹਪੁਰ, ਜਸਵੀਰ ਸਿੰਘ ਰਾਇਮਲ ਮਾਜਰੀ, ਦੀਮਨਪ੍ਰੀਤ ਸਿੰਘ ਮਨੀ, ਗੁਰਪ੍ਰੀਤ ਸਿੰਘ ਵੜੈਚ, ਸੁਰਿੰਦਰ ਪਾਲ ਸਿੰਘ ਟਿਵਾਣਾ, ਪਰਮਿੰਦਰ ਸਿੰਘ ਕਾਕਾ, ਮਨਪ੍ਰੀਤ ਸਿੰਘ, ਮਨਦੀਪ ਸਿੰਘ, ਹਰਮਨ, ਰਾਜੂ ਪੰਚ, ਲਖਵਿੰਦਰ ਸਿੰਘ , ਬਲਬੀਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਦੀਆਂ ਸਾਫ਼ ਹਵਾ ਪਹਿਲਕਦਮੀਆਂ ਨੂੰ ਰਾਸ਼ਟਰੀ ਪੱਧਰ ’ਤੇ ਮਾਨਤਾ ਅਗਲੀ ਖ਼ਬਰ ਵਲੰਟੀਅਰ ਪਾਰਟੀ ਦੀ ਅਹਿਮ ਤਾਕਤ - ਹਰਚੰਦ ਸਿੰਘ ਬਰਸਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।