ਪੰਜਾਬ ਦੀਆਂ ਸਾਫ਼ ਹਵਾ ਪਹਿਲਕਦਮੀਆਂ ਨੂੰ ਰਾਸ਼ਟਰੀ ਪੱਧਰ ’ਤੇ ਮਾਨਤਾ
ਪਟਿਆਲਾ, 17 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਈ ਕੀਤੀਆਂ ਪਹਿਲਕਦਮੀਆਂ ਨੂੰ ਰਾਸ਼ਟਰੀ ਪੱਧਰ ’ਤੇ ਮਾਨਤਾ ਮਿਲੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਰਾਸ਼ਟਰੀ ਸਾਫ਼ ਹਵਾ ਪ੍ਰੋਗਰਾਮ ਤਹਿਤ ਜਾਰੀ ਸਾਲ 2026 ਦੇ ਸਰਵੋਤਮ ਅਭਿਆਸਾਂ ਦੇ ਸੰਕਲਨ ਵਿੱਚ ਮਿਸ਼ਨ ਕਲੀਨ ਪਟਿਆਲਾ, ਪਟਿਆਲਾ ਦੇ ਰਵਾਇਤੀ ਸ਼ਮਸ਼ਾਨਘਾਟ ਵਿੱਚ ਹਵਾ ਪ੍ਰਦੂਸ਼ਣ ਕੰਟਰੋਲ ਯੰਤਰ ਦੀ ਸਥਾਪਨਾ, ਮੰਡੀ ਗੋਬਿੰਦਗੜ੍ਹ ਦਾ ਗੈਸ ਆਧਾਰਿਤ ਸ਼ਮਸ਼ਾਨਘਾਟ ਅਤੇ ਬਾਇਓ-ਮੀਥੇਨੇਸ਼ਨ ਪਲਾਂਟ ਸ਼ਾਮਲ ਕੀਤੇ ਗਏ ਹਨ।
ਪਟਿਆਲਾ, 17 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਈ ਕੀਤੀਆਂ ਪਹਿਲਕਦਮੀਆਂ ਨੂੰ ਰਾਸ਼ਟਰੀ ਪੱਧਰ ’ਤੇ ਮਾਨਤਾ ਮਿਲੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਰਾਸ਼ਟਰੀ ਸਾਫ਼ ਹਵਾ ਪ੍ਰੋਗਰਾਮ ਤਹਿਤ ਜਾਰੀ ਸਾਲ 2026 ਦੇ ਸਰਵੋਤਮ ਅਭਿਆਸਾਂ ਦੇ ਸੰਕਲਨ ਵਿੱਚ ਮਿਸ਼ਨ ਕਲੀਨ ਪਟਿਆਲਾ, ਪਟਿਆਲਾ ਦੇ ਰਵਾਇਤੀ ਸ਼ਮਸ਼ਾਨਘਾਟ ਵਿੱਚ ਹਵਾ ਪ੍ਰਦੂਸ਼ਣ ਕੰਟਰੋਲ ਯੰਤਰ ਦੀ ਸਥਾਪਨਾ, ਮੰਡੀ ਗੋਬਿੰਦਗੜ੍ਹ ਦਾ ਗੈਸ ਆਧਾਰਿਤ ਸ਼ਮਸ਼ਾਨਘਾਟ ਅਤੇ ਬਾਇਓ-ਮੀਥੇਨੇਸ਼ਨ ਪਲਾਂਟ ਸ਼ਾਮਲ ਕੀਤੇ ਗਏ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ, ਪਟਿਆਲਾ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਮਿਸ਼ਨ ਕਲੀਨ ਪਟਿਆਲਾ, ਸੈਂਟਰ ਫਾਰ ਦ ਸਟੱਡੀ ਆਫ਼ ਸਾਇੰਸ, ਟੈਕਨਾਲੋਜੀ ਐਂਡ ਪਾਲਿਸੀ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। ਇਸ ਮੁਹਿੰਮ ਰਾਹੀਂ ਵਿਦਿਅਕ ਸੰਸਥਾਵਾਂ, ਸਰਕਾਰੀ ਵਿਭਾਗਾਂ, ਸੰਗਠਨਾਂ ਅਤੇ ਆਮ ਲੋਕਾਂ ਨੂੰ ਸ਼ਹਿਰ ਦੀ ਸਫ਼ਾਈ ਅਤੇ ਵਾਤਾਵਰਣ ਦੀ ਸੰਭਾਲ ਲਈ ਲਾਮਬੰਦ ਕੀਤਾ ਜਾ ਰਿਹਾ ਹੈ। ਸੜਕਾਂ ਦੀ ਸਫ਼ਾਈ, ਕੂੜੇ ਨੂੰ ਹਟਾਉਣ ਅਤੇ ਖੁੱਲ੍ਹੇ ਵਿੱਚ ਕੂੜਾ ਸਾੜਨ ਦੀ ਰੋਕਥਾਮ ਇਸ ਦੇ ਮੁੱਖ ਉਦੇਸ਼ ਹਨ। ਸ਼ਮਸ਼ਾਨਘਾਟਾਂ ਵਿੱਚ ਪ੍ਰਦੂਸ਼ਣ ਘਟਾਉਣ ਲਈ ਤਕਨਾਲੋਜੀ ਪਟਿਆਲਾ ਦੇ ਰਵਾਇਤੀ ਲੱਕੜ ਆਧਾਰਿਤ ਸ਼ਮਸ਼ਾਨਘਾਟ ਵਿੱਚ ਹਵਾ ਪ੍ਰਦੂਸ਼ਣ ਕੰਟਰੋਲ ਯੰਤਰ ਲਗਾਉਣ ਦਾ ਉਦੇਸ਼ ਅੰਤਿਮ ਸੰਸਕਾਰ ਦੌਰਾਨ ਪੈਦਾ ਹੋਣ ਵਾਲੇ ਹਾਨੀਕਾਰਕ ਕਣਾਂ ਦੇ ਪ੍ਰਦੂਸ਼ਣ ਨੂੰ ਘਟਾਉਣਾ ਹੈ। ਇਹ ਪਹਿਲਕਦਮੀ ਧਾਰਮਿਕ ਅਤੇ ਸੱਭਿਆਚਾਰਕ ਰਵਾਇਤਾਂ ਦਾ ਸਤਿਕਾਰ ਕਰਦਿਆਂ ਤਕਨਾਲੋਜੀ ਦੀ ਵਰਤੋਂ ਨਾਲ ਹਵਾ ਦੀ ਗੁਣਵੱਤਾ ਸੁਧਾਰਨ ਵੱਲ ਕਦਮ ਹੈ। ਇਸੇ ਤਰ੍ਹਾਂ ਮੰਡੀ ਗੋਬਿੰਦਗੜ੍ਹ ਦੇ ਗੈਸ ਆਧਾਰਿਤ ਸ਼ਮਸ਼ਾਨਘਾਟ ਨੂੰ ਵੀ ਸਰਵੋਤਮ ਪਹਿਲਕਦਮੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਰਾਹੀਂ ਲੱਕੜ ਦੀ ਵਰਤੋਂ ’ਤੇ ਨਿਰਭਰਤਾ ਘਟਾ ਕੇ ਅੰਤਿਮ ਸੰਸਕਾਰ ਦੌਰਾਨ ਹੋਣ ਵਾਲੇ ਪ੍ਰਦੂਸ਼ਣ ਨੂੰ ਘਟਾਉਣ ਦਾ ਯਤਨ ਕੀਤਾ ਗਿਆ ਹੈ। ਗੋਬਿੰਦਗੜ੍ਹ ਦਾ ਬਾਇਓ-ਮੀਥੇਨੇਸ਼ਨ ਪਲਾਂਟ ਜੈਵਿਕ ਕੂੜੇ ਤੋਂ ਬਾਇਓਗੈਸ ਪੈਦਾ ਕਰਨ ਵਿੱਚ ਸਹਾਇਕ ਹੈ। ਇਸ ਨਾਲ ਕੂੜੇ ਦੀ ਸੁਚੱਜੀ ਸੰਭਾਲ ਅਤੇ ਸਰੋਤਾਂ ਦੀ ਮੁੜ ਵਰਤੋਂ ਨੂੰ ਉਤਸ਼ਾਹ ਮਿਲਦਾ ਹੈ। ਕੂੜੇ ਦੀ ਸਹੀ ਵੱਖਰੀਕਰਨ ਪ੍ਰਕਿਰਿਆ ਅਤੇ ਪਲਾਂਟ ਦੇ ਸੁਚਾਰੂ ਸੰਚਾਲਨ ਨਾਲ ਵਾਤਾਵਰਣ ’ਤੇ ਪੈਣ ਵਾਲੇ ਮਾੜੇ ਪ੍ਰਭਾਵ ਘਟਾਏ ਜਾ ਸਕਦੇ ਹਨ। ਸਾਫ਼ ਹਵਾ ਲਈ ਲੋਕਾਂ ਦੀ ਭਾਗੀਦਾਰੀ ਜ਼ਰੂਰੀ : ਰੀਨਾ ਗੁਪਤਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਕਿਹਾ ਕਿ ਪੰਜਾਬ ਦੀਆਂ ਸਾਫ਼ ਹਵਾ ਸਬੰਧੀ ਪਹਿਲਕਦਮੀਆਂ ਨੂੰ ਰਾਸ਼ਟਰੀ ਪੱਧਰ ’ਤੇ ਮਿਲੀ ਮਾਨਤਾ ਵਿਗਿਆਨਕ ਹੱਲਾਂ ਅਤੇ ਲੋਕਾਂ ਦੀ ਭਾਗੀਦਾਰੀ ਰਾਹੀਂ ਵਾਤਾਵਰਣ ਵਿੱਚ ਟਿਕਾਊ ਸੁਧਾਰ ਲਿਆਉਣ ਦੇ ਯਤਨਾਂ ਨੂੰ ਮਜ਼ਬੂਤੀ ਦਿੰਦੀ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਕਲੀਨ ਪਟਿਆਲਾ ਰਾਹੀਂ ਸਫ਼ਾਈ ਨੂੰ ਸਾਂਝੀ ਨਾਗਰਿਕ ਜ਼ਿੰਮੇਵਾਰੀ ਬਣਾਉਣ ਤੋਂ ਲੈ ਕੇ ਸ਼ਮਸ਼ਾਨਘਾਟਾਂ ਵਿੱਚ ਪ੍ਰਦੂਸ਼ਣ ਕੰਟਰੋਲ ਤਕਨਾਲੋਜੀ ਦੀ ਵਰਤੋਂ ਤੱਕ, ਬੋਰਡ ਪ੍ਰਦੂਸ਼ਣ ਨੂੰ ਸਰੋਤ ’ਤੇ ਹੀ ਘਟਾਉਣ ਲਈ ਕੰਮ ਕਰ ਰਿਹਾ ਹੈ। ਚੇਅਰਪਰਸਨ ਨੇ ਕਿਹਾ ਕਿ ਇਨ੍ਹਾਂ ਪਹਿਲਕਦਮੀਆਂ ਦੇ ਸਫ਼ਲ ਨਤੀਜਿਆਂ ਅਤੇ ਸਥਾਨਕ ਲੋੜਾਂ ਦੇ ਆਧਾਰ ’ਤੇ ਇਨ੍ਹਾਂ ਨੂੰ ਹੋਰ ਸ਼ਹਿਰਾਂ ਵਿੱਚ ਵੀ ਅਪਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬੋਰਡ ਦਾ ਟੀਚਾ ‘ਰੰਗਲਾ ਪੰਜਾਬ’ ਦੇ ਸੁਪਨੇ ਨੂੰ ਸਾਕਾਰ ਕਰਨਾ ਹੈ, ਜਿਸ ਦੀ ਪਛਾਣ ਸਾਫ਼ ਹਵਾ, ਸਿਹਤਮੰਦ ਭਾਈਚਾਰਿਆਂ ਅਤੇ ਟਿਕਾਊ ਵਿਕਾਸ ਨਾਲ ਹੋਵੇ। ਇਸ ਮੰਤਵ ਲਈ ਨਵੀਨਤਾ, ਸਹਿਯੋਗ ਅਤੇ ਵਾਤਾਵਰਣ ਦੀ ਸੰਭਾਲ ਦੇ ਯਤਨ ਲਗਾਤਾਰ ਜਾਰੀ ਰਹਿਣਗੇ।