20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਕੱਲਰ ਭੈਣੀ ’ਚ ਵੱਡਾ ਕੁਸ਼ਤੀ ਦੰਗਲ 21 ਨੂੰ

ਡਕਾਲਾ, 18 ਅਕਤੂਬਰ (ਰਵਿੰਦਰ ਸਿੰਘ ਪੰਜੇਟਾ)- ਪਿੰਡ ਕੱਲਰ ਭੈਣੀ ਵਿਖੇ ਸਥਿਤ ਸ੍ਰੀ ਸਿੱਧ ਬਾਬਾ ਦੁੱਧਾਧਾਰੀ ਯੋਗੀਆ ਸਮਾਧਾਂ ਵਿਖੇ ਦੁਸ਼ਹਿਰਾ ਮੇਲਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਹੰਤ ਪੀਰ ਯੋਗੀ ਵਿਜੇ ਨਾਥ ਨੇ ਦੱਸਿਆ ਕਿ ਬਾਬਾ ਜੀ ਦੀ ਰਹਿਮਤ ਨਾਲ ਹਰ ਸਾਲ ਵਾਂਗ ਇਸ ਸਾਲ ਵੀ 21 ਅਕਤੂਬਰ ਨੂੰ ਵਿਸ਼ਾਲ ਕੁਸ਼ਤੀ ਦੰਗਲ ਦਾ ਕਰਵਾਇਆ ਜਾ ਰਿਹਾ ਹੈ।

ਮਹੰਤ ਪੀਰ ਯੋਗੀ ਵਿਜੇ ਨਾਥ 19-10-2026
ਡਕਾਲਾ, 18 ਅਕਤੂਬਰ (ਰਵਿੰਦਰ ਸਿੰਘ ਪੰਜੇਟਾ)- ਪਿੰਡ ਕੱਲਰ ਭੈਣੀ ਵਿਖੇ ਸਥਿਤ ਸ੍ਰੀ ਸਿੱਧ ਬਾਬਾ ਦੁੱਧਾਧਾਰੀ ਯੋਗੀਆ ਸਮਾਧਾਂ ਵਿਖੇ ਦੁਸ਼ਹਿਰਾ ਮੇਲਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਹੰਤ ਪੀਰ ਯੋਗੀ ਵਿਜੇ ਨਾਥ ਨੇ ਦੱਸਿਆ ਕਿ ਬਾਬਾ ਜੀ ਦੀ ਰਹਿਮਤ ਨਾਲ ਹਰ ਸਾਲ ਵਾਂਗ ਇਸ ਸਾਲ ਵੀ 21 ਅਕਤੂਬਰ ਨੂੰ ਵਿਸ਼ਾਲ ਕੁਸ਼ਤੀ ਦੰਗਲ ਦਾ ਕਰਵਾਇਆ ਜਾ ਰਿਹਾ ਹੈ। ਇਸ ਕੁਸ਼ਤੀ ਦੰਗਲ ਵਿਚ ਵੱਡੀ ਝੰਡੀ ਦੀ ਕੁਸ਼ਤੀ 1,11,000 ਰੁਪਏ ਦੀ ਹੋਵੇਗੀ, ਜੋ ਕਿ ਦੰਗਲ ਦੇ ਮੁੱਖ ਆਕਰਸ਼ਣ ਦਾ ਕੇਂਦਰ ਰਹੇਗੀ। ਇਸ ਤੋਂ ਇਲਾਵਾ ਸੱਦਾ ਪੱਤਰ ਵਾਲੇ ਨਾਮਵਰ ਪਹਿਲਵਾਨਾਂ ਦੀਆਂ ਕਈ ਹੋਰ ਵੱਡੀਆਂ ਕੁਸ਼ਤੀਆਂ ਵੀ ਕਰਵਾਈਆਂ ਜਾਣਗੀਆਂ। ਮਹੰਤ ਨੇ ਦੱਸਿਆ ਕਿ ਇਸ ਵਾਰ ਦੇ ਦੰਗਲ ਵਿਚ ਰੁਸਤਮ-ਏ-ਹਿੰਦ ਪ੍ਰਿੰਤਪਾਲ ਪਹਿਲਵਾਨ ਫਗਵਾੜਾ ਅਤੇ ਅਮਨ ਪਹਿਲਵਾਨ ਪਹੁੰਚ ਕੇ ਆਪਣੇ ਜੌਹਰ ਦਿਖਾਉਣਗੇ।
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਕਤਲ ਕੇਸ ’ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਕੱਢਿਆ ਮੋਮਬੱਤੀ ਮ... ਅਗਲੀ ਖ਼ਬਰ ਸਰਕਾਰੀ ਜਾਇਦਾਦ ’ਤੇ ਸਿਆਸੀ ਪ੍ਰਚਾਰ ਦੀ ਸ਼ਿਕਾਇਤ ਮਗਰੋਂ ਸਿਆਸੀ ਸੰਕਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।