25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਸੁਖਬੀਰ ਸਿੰਘ ਬਾਦਲ ਦੀ ਨਾਭਾ ਫੇਰੀ ਸੰਬੰਧੀ ਕੀਤੀ ਅਹੁਦੇਦਾਰਾਂ ਨਾਲ ਮੀਟਿੰਗ

ਨਾਭਾ, 24 ਅਕਤੂਬਰ (ਵਰਿੰਦਰ ਵਰਮਾ)-ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਨਾਭਾ ਮੱਖਣ ਸਿੰਘ ਲਾਲਕਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਨਾਭਾ ਫੇਰੀ ਸੰਬੰਧੀ ਪਾਰਟੀ ਅਹੁਦੇਦਾਰਾ ਨਾਲ ਆਪਣੇ ਦਫਤਰ ਬੋੜਾ ਗੇਟ ਵਿਖੇ ਮੀਟਿੰਗ ਕੀਤੀ। ਇਸ ਮੌਕੇ ਮੱਖਣ ਸਿੰਘ ਲਾਲਕਾ ਨੇ ਨਾਭਾ ਹਲਕੇ ਦੇ ਵਪਾਰੀ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ 2 ਨਵੰਬਰ ਨੂੰ ਲਾਇਨਜ ਕਲੱਬ ਨਾਭਾ ਵਿਖੇ ਵਪਾਰੀਆਂ ਦੀ ਮੁਸ਼ਕਲਾਂ ਸੁਣਨ ਲਈ ਆ ਰਹੇ ਹਨ।

ਅਜੀਤ ਡੈਸਕ 25-10-2026
ਨਾਭਾ, 24 ਅਕਤੂਬਰ (ਵਰਿੰਦਰ ਵਰਮਾ)-ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਨਾਭਾ ਮੱਖਣ ਸਿੰਘ ਲਾਲਕਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਨਾਭਾ ਫੇਰੀ ਸੰਬੰਧੀ ਪਾਰਟੀ ਅਹੁਦੇਦਾਰਾ ਨਾਲ ਆਪਣੇ ਦਫਤਰ ਬੋੜਾ ਗੇਟ ਵਿਖੇ ਮੀਟਿੰਗ ਕੀਤੀ। ਇਸ ਮੌਕੇ ਮੱਖਣ ਸਿੰਘ ਲਾਲਕਾ ਨੇ ਨਾਭਾ ਹਲਕੇ ਦੇ ਵਪਾਰੀ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ 2 ਨਵੰਬਰ ਨੂੰ ਲਾਇਨਜ ਕਲੱਬ ਨਾਭਾ ਵਿਖੇ ਵਪਾਰੀਆਂ ਦੀ ਮੁਸ਼ਕਲਾਂ ਸੁਣਨ ਲਈ ਆ ਰਹੇ ਹਨ। ਇਸ ਮੌਕੇ ਪਹੁੰਚ ਕੇ ਉਨ੍ਹਾਂ ਨਾਲ ਆਪਣੀਆਂ ਸਮੱਸਿਆਵਾਂ ਸਾਝੀਆਂ ਕਰੋ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਸੂਬੇ ਦਾ ਵਪਾਰੀ ਵਰਗ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਸਰਕਾਰ ਸੱਤਾ ਵਿਚ ਆਈ ਹੈ ਉਦੋਂ ਤੋਂ ਹੀ ਹਰ ਮਹਿਕਮੇ ਵਿਚ ਭ੍ਰਿਸ਼ਟਾਚਾਰ ਦਾ ਬੋਰਬਾਲਾ ਹੈ ਅਤੇ ਰਿਸ਼ਵਤ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ। ਉਨ੍ਹਾਂ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਚੇਅਰਮੈਨ ਗੁਰਦਿਆਲ ਇੰਦਰ ਸਿੰਘ ਬਿੱਲੂ, ਬਲਤੇਜ ਸਿੰਘ ਖੋਖ ਮੈਂਬਰ ਸ਼੍ਰੋਮਣੀ ਕਮੇਟੀ, ਵਪਾਰ ਵਿੰਗ ਪ੍ਰਧਾਨ ਨਰੇਸ਼ ਕੁਮਾਰ ਗਰਗ, ਸੀਨੀਅਰ ਆਗੂ ਬਬਲੂ ਚੋਹਾਨ ਨਾਭਾ, ਰਣਜੀਤ ਸਿੰਘ (ਲਾਡੀ) ਮੈਂਬਰ ਬਲਾਕ ਸੰਮਤੀ, ਅਮਰੀਕ ਸਿੰਘ ਥੂਹੀ ਸਰਕਲ ਪ੍ਰਧਾਨ, ਗੁਰਜੰਟ ਸਿੰਘ ਬਿਰੜਵਾਲ ਸਰਕਲ ਪ੍ਰਧਾਨ, ਕਰਮ ਸਿੰਘ ਮਾਂਗੇਵਾਲ ਸਰਕਲ ਪ੍ਰਧਾਨ, ਮੋਹਨ ਸਿੰਘ ਰਾਮਗੜ੍ਹ ਸਰਕਲ ਪ੍ਰਧਾਨ, ਸੁਰਿੰਦਰ ਸਿੰਘ ਜਿੰਦਲਪੁਰ ਸਰਕਲ ਪ੍ਰਧਾਨ, ਡਾ. ਲਖਵਿੰਦਰ ਸਿੰਘ ਕਮੇਲੀ ਸਰਕਲ ਪ੍ਰਧਾਨ, ਸੁਖਵਿੰਦਰ ਸਿੰਘ ਛੀਂਟਾਵਾਲਾ ਸਰਕਲ ਪ੍ਰਧਾਨ, ਰਣਜੀਤ ਸਿੰਘ ਘੁੰਡਰ ਸਰਕਲ ਪ੍ਰਧਾਨ, ਨਰਿੰਦਰ ਸਿੰਘ ਮੱਲੇਵਾਲ ਸਰਕਲ ਪ੍ਰਧਾਨ, ਮੇਜਰ ਸਿੰਘ ਸਕੋਹਾਂ ਸਰਕਲ ਪ੍ਰਧਾਨ, ਗੁਰਪ੍ਰੀਤ ਸਿੰਘ ਟੋਡਰਵਾਲ ਸਰਕਲ ਪ੍ਰਧਾਨ, ਸੰਜੀਵ ਸਰਮਾ ਦੁਲੱਦੀ ਸਰਕਲ ਪ੍ਰਧਾਨ, ਰੋਸ਼ਨ ਲਾਲ, ਸੁਖਚੈਨ ਸਿੰਘ ਬੇਸਨਪੁਰਾ, ਦੇਵਰਾਜ ਦਲੱਦੀ ਆਦਿ ਅਹੁਦੇਦਾਰ ਹਾਜ਼ਰ ਸਨ।
ਪਿਛਲੀ ਖ਼ਬਰ ਕੋਈ ਮੁਲਾਜ਼ਮ ਪੈਸੇ ਮੰਗੇ ਜਾ ਪ੍ਰੇਸ਼ਾਨ ਕਰੇ ਤਾਂ ਮੇਰੇ ਧਿਆਨ ਵਿੱਚ ਲਿਆਓ : ਵਿਧਾਇਕ ਪਠਾਣਮਾਜਰਾ ਅਗਲੀ ਖ਼ਬਰ ਸਾਇੰਸ ਫੈਸਟ ’ਚ ਮਾਤਾ ਗੁਜਰੀ ਸਕੂਲ ਦੇ ਵਿਦਿਆਰਥੀ ਰਿਸ਼ਭ ਨੇ ਹਾਸਿਲ ਕੀਤਾ ਦੂਜਾ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।