27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਇਤਿਹਾਸਕ ਪਿੰਡ ਘੜਾਮ ’ਚ ਲੱਗੇ ਲੁੱਕ ਪਲਾਂਟ ਨੂੰ ਕੀਤਾ ਜਾਵੇ ਬੰਦ –ਹਰਿੰਦਰਪਾਲ ਚੰਦੂਮਾਜਰਾ

ਦੇਵੀਗੜ੍ਹ, 26 ਅਕਤੂਬਰ (ਰਾਜਿੰਦਰ ਸਿੰਘ ਮੌਜੀ)-ਹਲਕਾ ਸਨੌਰ ਦੇ ਇਤਿਹਾਸਕ ਪਿੰਡ ਘੜਾਮ ਵਿਚ ਲੱਗੇ ਲੁੱਕ ਪਲਾਂਟ ਨੂੰ ਸਰਕਾਰ ਬੰਦ ਕਰੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕੀਤਾ। ਹਰਿੰਦਰਪਾਲ ਚੰਦੂਮਾਜਰਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜਿੱਥੇ ਸੰਘਣੀ ਆਬਾਦੀ ਹੋਵੇ ਨਾਲ ਬੱਚਿਆਂ ਦਾ ਸਕੂਲ ਹੋਵੇ ਤੇ ਨਾਲ ਹੀ ਸਰਕਾਰੀ ਹਸਪਤਾਲ ਹੋਵੇ ਉਸ ਜਗ੍ਹਾ ’ਤੇ ਇਹ ਪਲਾਂਟ ਲੱਗ ਕਿਵੇਂ ਗਿਆ।

ਅਜੀਤ ਡੈਸਕ 27-10-2026
ਦੇਵੀਗੜ੍ਹ, 26 ਅਕਤੂਬਰ (ਰਾਜਿੰਦਰ ਸਿੰਘ ਮੌਜੀ)-ਹਲਕਾ ਸਨੌਰ ਦੇ ਇਤਿਹਾਸਕ ਪਿੰਡ ਘੜਾਮ ਵਿਚ ਲੱਗੇ ਲੁੱਕ ਪਲਾਂਟ ਨੂੰ ਸਰਕਾਰ ਬੰਦ ਕਰੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕੀਤਾ। ਹਰਿੰਦਰਪਾਲ ਚੰਦੂਮਾਜਰਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜਿੱਥੇ ਸੰਘਣੀ ਆਬਾਦੀ ਹੋਵੇ ਨਾਲ ਬੱਚਿਆਂ ਦਾ ਸਕੂਲ ਹੋਵੇ ਤੇ ਨਾਲ ਹੀ ਸਰਕਾਰੀ ਹਸਪਤਾਲ ਹੋਵੇ ਉਸ ਜਗ੍ਹਾ ’ਤੇ ਇਹ ਪਲਾਂਟ ਲੱਗ ਕਿਵੇਂ ਗਿਆ। ਚੰਦੂਮਾਜਰਾ ਨੇ ਕਿਹਾ ਕਿ ਪਿੰਡ ਦੇ ਲੋਕਾਂ ਦਾ ਹੀ ਨਹੀਂ ਬਲਕਿ ਸਾਰੇ ਇਲਾਕੇ ਦੇ ਲੋਕਾਂ ਦਾ ਇਸ ਪਲਾਂਟ ਨੇ ਜਿਉਣਾ ਮੁਸ਼ਕਿਲ ਕੀਤਾ ਹੋਇਆ ਤੇ ਪਿੰਡ ਘੜਾਮ ’ਚ ਪ੍ਰਦੂਸ਼ਣ ਦੇ ਕਾਰਨ ਜਿੱਥੇ ਵੱਡੀਆਂ ਬਿਮਾਰੀਆਂ ਲੱਗਣ ਦਾ ਡਰ ਹੈ ਉੱਥੇ ਲੋਕਾਂ ਦੇ ਘਰਾਂ ਦਾ ਬਹੁਤ ਬੁਰਾ ਹਾਲ ਹੈ। ਚੰਦੂਮਾਜਰਾ ਨੇ ਕਿਹਾ ਕਿ ਲੋਕਾਂ ਦਾ ਵਿਨਾਸ਼ ਕਰਕੇ ਕੀਤਾ ਵਿਕਾਸ ਲੋਕਾਂ ਨੂੰ ਨਹੀਂ ਚਾਹੀਦਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਲੁੱਕ ਦੇ ਪਲਾਂਟ ਨੂੰ ਰਿਹਾਇਸ਼ੀ ਖੇਤਰ ਇਤਿਹਾਸਕ ਪਿੰਡ ਘੜਾਮ ’ਚੋਂ ਬੰਦ ਕੀਤਾ ਜਾਵੇ। ਇਸ ਮੌਕੇ ਮਨਿੰਦਰ ਸਿੰਘ ਘੜਾਮ, ਜੋਬਨ ਸੰਧੂ, ਹਰਜਿੰਦਰ ਸਿੰਘ ਸੰਧੂ, ਅਨਮੋਲ ਸਿੰਘ ਘੜਾਮ, ਸਾਬਕਾ ਸਰਪੰਚ ਭੁਪਿੰਦਰ ਸਿੰਘ ਸੰਧੂ, ਪੰਚ ਦਵਿੰਦਰ ਸਿੰਘ ਸੰਧੂ, ਰਛਪਾਲ ਸਿੰਘ ਸੰਧੂ ਨਿਰਮਲ ਸਿੰਘ ਘੜਾਮ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਪਬਲਿਕ ਸਕੂਲ ਨਾਭਾ ਨੂੰ ਮਿਲਿਆ ਐਜੂਕੇਸ਼ਨ ਵਰਲਡ ਰੈਂਕਿੰਗਜ਼ ਅਨੁਸਾਰ ਦੇਸ਼ ਭਰ ’ਚੋਂ ਦੂਜਾ ਸਥਾਨ ਪੰਜਾਬ ’ਚੋਂ ਪਹ... ਅਗਲੀ ਖ਼ਬਰ ਲੜਕੇ ਵਲੋਂ ਆਤਮ ਹੱਤਿਆ ਕਰਨ ਦੇ ਮਾਮਲੇ ’ਚ ਲੜਕੀ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।