ਸੂਬਾ ਸਰਕਾਰ ਵਲੋਂ ਕੀਤੇ ਸ਼ਾਨਦਾਰ ਕੰਮਾਂ ਦੀ ਬਦੌਲਤ ‘ਆਪ’ ਸਰਕਾਰ ਮੁੜ ਬਣੇਗੀ- ਵਿਧਾਇਕ ਦੇਵ ਮਾਨ
ਭਾਦਸੋਂ, 27 ਅਕਤੂਬਰ (ਪ੍ਰਦੀਪ ਦੰਦਰਾਲਾ)- ਪੰਜਾਬ ਵਾਸੀਆਂ ਨੂੰ ਸਫ਼ਰ ਲਈ ਚੰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤੇ ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਉਪਲਬਧ ਕਰਵਾਏ ਜਾ ਰਹੇ ਹਨ ਤੇ ਪੇਂਡੂ ਅਰਥਚਾਰੇ ਲਈ ਸਰਕਾਰੀ ਬੱਸਾਂ ਦੀ ਭੂਮਿਕਾ ਪ੍ਰਸ਼ੰਸਾਯੋਗ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਕਰਦਿਆਂ ਆਖਿਆ ਕਿ ਪੰਜਾਬ ਵਿਚ ਦਸ ਲੱਖ ਰੁਪਏ ਦਾ ਹੈਲਥ ਕਾਰਡ, ਰਾਸ਼ਨ ਕਿੱਟ, ਝੋਨੇ ਦੇ ਸੀਜ਼ਨ ਵਿਚ ਫਸਲਾਂ ਦੀ ਚੁਕਾਈ ਅਤੇ ਨਾਲ ਹੀ ਬਿਨਾਂ ਰੁਕਾਵਟ ਪੇਮੈਂਟ ਪਾਉਣਾ, ਟੋਲ ਪਲਾਜਿਆਂ ਨੂੰ ਬੰਦ ਕਰਵਾਉਣਾ, ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਨਵੇਂ ਰੁਜ਼ਗਾਰ ਪੈਦਾ ਕਰਨਾ ਅਤੇ ਪੰਜਾਬ ਵਿਚ ਭਗਵੰਤ ਮਾਨ ਦੀ ਸਰਕਾਰ ਵਲੋਂ ਅੱਜ ਤੱਕ 70 ਹਜ਼ਾਰ ਨੌਕਰੀਆਂ ਦਿੱਤੀਆਂ ਗਈਆਂ ਹਨ, ਕਿਸੇ ਵਿਅਕਤੀ ਤੋਂ ਸਿਫਾਰਸ਼ ਜਾਂ ਨੌਕਰੀ ਲਈ ਪੈਸਾ ਲਿਆ ਹੋਵੇ ਤਾਂ ਦੱਸਿਆ ਜਾਵੇ।
ਭਾਦਸੋਂ, 27 ਅਕਤੂਬਰ (ਪ੍ਰਦੀਪ ਦੰਦਰਾਲਾ)- ਪੰਜਾਬ ਵਾਸੀਆਂ ਨੂੰ ਸਫ਼ਰ ਲਈ ਚੰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤੇ ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਉਪਲਬਧ ਕਰਵਾਏ ਜਾ ਰਹੇ ਹਨ ਤੇ ਪੇਂਡੂ ਅਰਥਚਾਰੇ ਲਈ ਸਰਕਾਰੀ ਬੱਸਾਂ ਦੀ ਭੂਮਿਕਾ ਪ੍ਰਸ਼ੰਸਾਯੋਗ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਕਰਦਿਆਂ ਆਖਿਆ ਕਿ ਪੰਜਾਬ ਵਿਚ ਦਸ ਲੱਖ ਰੁਪਏ ਦਾ ਹੈਲਥ ਕਾਰਡ, ਰਾਸ਼ਨ ਕਿੱਟ, ਝੋਨੇ ਦੇ ਸੀਜ਼ਨ ਵਿਚ ਫਸਲਾਂ ਦੀ ਚੁਕਾਈ ਅਤੇ ਨਾਲ ਹੀ ਬਿਨਾਂ ਰੁਕਾਵਟ ਪੇਮੈਂਟ ਪਾਉਣਾ, ਟੋਲ ਪਲਾਜਿਆਂ ਨੂੰ ਬੰਦ ਕਰਵਾਉਣਾ, ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਨਵੇਂ ਰੁਜ਼ਗਾਰ ਪੈਦਾ ਕਰਨਾ ਅਤੇ ਪੰਜਾਬ ਵਿਚ ਭਗਵੰਤ ਮਾਨ ਦੀ ਸਰਕਾਰ ਵਲੋਂ ਅੱਜ ਤੱਕ 70 ਹਜ਼ਾਰ ਨੌਕਰੀਆਂ ਦਿੱਤੀਆਂ ਗਈਆਂ ਹਨ, ਕਿਸੇ ਵਿਅਕਤੀ ਤੋਂ ਸਿਫਾਰਸ਼ ਜਾਂ ਨੌਕਰੀ ਲਈ ਪੈਸਾ ਲਿਆ ਹੋਵੇ ਤਾਂ ਦੱਸਿਆ ਜਾਵੇ। ਇਸ ਕਰਕੇ ਵਿਰੋਧੀਆਂ ਕੋਲ ਠੋਸ ਮੁੱਦਾ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਸਮਿਆਂ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਰੁਜ਼ਗਾਰ ਬਿਲਕੁਲ ਵੀ ਸੁਹਿਰਦਤਾ ਨਹੀਂ ਵਿਖਾਈ ਗਈ। ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਭਗਵੰਤ ਮਾਨ ਸਰਕਾਰ ਨੂੰ ਬੇਵਜਾ ਦੂਸ਼ਣਬਾਜੀ ਲਾ ਕੇ ਝੂਠ ਦਾ ਪ੍ਰਚਾਰ ਕਰ ਰਹੀਆਂ ਹਨ। ਉਨ੍ਹਾਂ ਵਲੋਂ ਆਪਣੀਆਂ ਸਰਕਾਰਾਂ ਸਮੇਂ ਕੋਈ ਵੀ ਕੰਮ ਨਹੀਂ ਕੀਤੇ ਗਏ। ਇਸ ਲਈ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੀਤੇ ਸ਼ਾਨਦਾਰ ਕੰਮਾਂ ਦੀ ਬਦੌਲਤ ਮੁੜ ਬਣੇਗੀ।