‘ ਆਪ’ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋਇਆਂ- ਬਲਿਹਾਰ ਸਿੰਘ ਸ਼ਮਸਪੁਰ
ਭੁੱਨਰਹੇੜੀ, 31 ਅਕਤੂਬਰ (ਧਨਵੰਤ ਸਿਘ)- ਹਲਕਾ ਸਨੌਰ ਤੋਂ ਕਾਂਗਰਸ ਦੇ ਸੀਨੀਅਰ ਆਗੂ ਤੇ ਦਿ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਦੇ ਡਾਇਰੈਕਟਰ ਬਲਿਹਾਰ ਸਿੰਘ ਸ਼ਮਸਪੁਰ ਨੇ ਕਿਹਾ ਕਿ ਪੰਜਾਬ ਵਿਚ ਬਦਲਾਅ ਦੇ ਵਾਅਦਿਆਂ ਨਾਲ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਲੋਕਾਂ ਵਿਚ ਨਿਰਾਸ਼ਾ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਉਮੀਦਾਂ ਲਗਾ ਕੇ ਬੈਠੇ ਵੱਖ-ਵੱਖ ਵਰਗ ਹੁਣ ਆਪਣੇ ਮਸਲਿਆਂ ਦੇ ਹੱਲ ਲਈ ਸੰਘਰਸ ਕਰਨ ਲਈ ਮਜਬੂਰ ਹਨ।
ਅਜੀਤ ਡੈਸਕ
01-11-2026