03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸਮਾਣਾ ਤੋਂ ਵੱਡਾ ਕਾਫ਼ਲਾ ਕਾਂਗਰਸ ਦੀ ਸੰਗਰੂਰ ਰੈਲੀ ’ ਚ ਪਹੁੰਚੇਗਾ - ਰਾਜਿੰਦਰ ਸਿੰਘ

ਸਮਾਣਾ, 2 ਨਵੰਬਰ (ਸਾਹਿਬ ਸਿੰਘ)-‘ਕਾਂਗਰਸ ਦੀ 4 ਨਵੰਬਰ ਨੂੰ ਸੰਗਰੂਰ ਵਿਖੇ ਹੋਣ ਵਾਲੀ ਰੈਲੀ ਜਿਸ ਨੂੰ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਪਹੁੰਚ ਰਹੇ, ਵਿਚ ਸ਼ਾਮਲ ਹੋਣ ਲਈ ਵੱਡਾ ਕਾਫ਼ਲਾ ਕਾਂਗਰਸ ਵਰਕਰਾਂ ਦਾ ਜਾਵੇਗਾ। ਇਹ ਰੈਲੀ ਪੰਜਾਬ ਦੀ ਸਿਆਸੀ ਫ਼ਿਜ਼ਾ ਬਦਲ ਕੇ ਰੱਖ ਦੇਵੇਗੀ ਅਤੇ 2027 ਵਿਚ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਕਾਇਮ ਹੋਣ ਦਾ ਰਾਹ ਪੱਧਰਾ ਹੋ ਜਾਵੇਗਾ।

ਅਜੀਤ ਡੈਸਕ 03-11-2026
ਸਮਾਣਾ, 2 ਨਵੰਬਰ (ਸਾਹਿਬ ਸਿੰਘ)-‘ਕਾਂਗਰਸ ਦੀ 4 ਨਵੰਬਰ ਨੂੰ ਸੰਗਰੂਰ ਵਿਖੇ ਹੋਣ ਵਾਲੀ ਰੈਲੀ ਜਿਸ ਨੂੰ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਪਹੁੰਚ ਰਹੇ, ਵਿਚ ਸ਼ਾਮਲ ਹੋਣ ਲਈ ਵੱਡਾ ਕਾਫ਼ਲਾ ਕਾਂਗਰਸ ਵਰਕਰਾਂ ਦਾ ਜਾਵੇਗਾ। ਇਹ ਰੈਲੀ ਪੰਜਾਬ ਦੀ ਸਿਆਸੀ ਫ਼ਿਜ਼ਾ ਬਦਲ ਕੇ ਰੱਖ ਦੇਵੇਗੀ ਅਤੇ 2027 ਵਿਚ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਕਾਇਮ ਹੋਣ ਦਾ ਰਾਹ ਪੱਧਰਾ ਹੋ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਣਾ ਦੇ ਸਾਬਕਾ ਵਿਧਾਇਕ ਰਾਜਿੰਦਰ ਸਿੰਘ ਨੇ ਹਲਕੇ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਪੰਜਾਬ ਵਿਚ ‘ਆਪ’ ਸਰਕਾਰ ਨੇ ਹਾਲਾਤ ਬਹੁਤ ਖ਼ਰਾਬ ਕਰ ਦਿੱਤੇ ਹਨ। ਨਸ਼ਾ ਰੋਕਣ ਵਾਲਿਆਂ ਨੂੰ ਧਮਕਾਇਆ ਜਾ ਰਿਹਾ ਹੈ। ਦਿੱਲੀ ਵਾਲੇ ਪੰਜਾਬ ਦਾ ਖ਼ਜ਼ਾਨਾ ਲੁੱਟ ਕੇ ਲੈ ਕੇ ਜਾ ਰਹੇ ਹਨ। ਸਾਬਕਾ ਵਿਧਾਇਕ ਨੇ ਆਖਿਆ ਕਿ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਸਰਕਾਰ ਤੋਂ ਨਿਰਾਸ਼ ਹੋ ਚੁੱਕੇ ਹਨ। ਲੋਕ ਸਮਝ ਚੁੱਕੇ ਹਨ ਕਿ ਉਨ੍ਹਾਂ ਦੀਆਂ ਪੀੜਾਂ ਕਾਂਗਰਸ ਹੀ ਦੂਰ ਕਰ ਸਕਦੀ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਵਿਚ ਰੈਲੀ ਪ੍ਰਤੀ ਉਤਸ਼ਾਹ ਹੈ। ਇਕ ਸਵਾਲ ਦੇ ਜਵਾਬ ਵਿਚ ਆਖਿਆ ਕਿ ਹਲਕਾ ਸਮਾਣਾ ਵਿਚ ਵੱਡੀ ਪੱਧਰ ’ਤੇ ਲੋਕਾਂ ਨੂੰ ਝੂਠੇ ਮਾਮਲਿਆਂ ਵਿਚ ਫਸਾਇਆ ਜਾ ਰਿਹਾ ਹੈ।
ਪਿਛਲੀ ਖ਼ਬਰ 49 ਵਾਂ ਲਿਬਰਲਜ਼ ਹਾਕੀ ਟੂਰਨਾਮੈਂਟ 14 ਤੋਂ 20 ਦਸੰਬਰ ਨੂੰ , ਤਿਆਰੀਆਂ ਸੰਬੰਧੀ ਹੋਈ ਮੀਟਿੰਗ ਅਗਲੀ ਖ਼ਬਰ ਆਲ ਇੰਡੀਆ ਪਿੰਗਲਾ ਆਸ਼ਰਮ ਨੇ ਲਾਵਾਰਿਸ ਤੇ ਜ਼ਖ਼ਮੀ ਹਾਲਤ ’ਚ ਮਿਲੇ ਵਿਅਕਤੀ ਨੂੰ ਵਾਰਿਸਾਂ ਨਾਲ ਮਿਲਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।