06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਗਰਜੇ ਸਾਬਕਾ ਕੌਂਸਲਰ, ਖੋਖਾ ਨਾ ਚੁੱਕਿਆ ਤਾਂ ਵਾਪਰ ਸਕਦੈ ਤੂਰ ਵਨਜਾਰਾ ਕਾਂਡ

ਰਾਜਪੁਰਾ, 5 ਨਵੰਬਰ (ਰਣਜੀਤ ਸਿੰਘ)-ਰਾਜਪੁਰਾ-ਪਟਿਆਲਾ ਜੀ. ਟੀ.

ਰਾਜਪੁਰਾ-ਪਟਿਆਲਾ ਜੀ.ਟੀ. ਰੋਡ ’ਤੇ ਬੇਸ ਕੀਮਤੀ ਜ਼ਮੀਨ ’ਤੇ ਰੱਖਿਆ ਗਿਆ ਖੋਖਾ। ਤਸਵੀਰ : ਰਣਜੀਤ ਸਿੰਘ ਸਾਬਕਾ ਕੌਂਸਲਰ ਪਵਨ ਮੁਖੀਜਾ 06-11-2026
ਰਾਜਪੁਰਾ, 5 ਨਵੰਬਰ (ਰਣਜੀਤ ਸਿੰਘ)-ਰਾਜਪੁਰਾ-ਪਟਿਆਲਾ ਜੀ.ਟੀ. ਰੋਡ ’ਤੇ ਬੀਤੇ ਦਿਨੀਂ ਖੋਖਾ ਰੱਖਿਆ ਗਿਆ ਸੀ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਖੋਖਾ ਨਾਜਾਇਜ਼ ਤੌਰ ’ਤੇ ਰੱਖਿਆ ਗਿਆ ਹੈ। ਇਸ ਸੰਬੰਧੀ ਸਾਬਕਾ ਕੌਂਸਲਰ ਪਵਨ ਮੁਖੀਜਾ ਨੇ ਇਕ ਵੀਡੀਉ ਪਾ ਕੇ ਕਿਹਾ ਕਿ ਜੇਕਰ ਇਹ ਖੋਖਾ 13 ਨਵੰਬਰ ਤੱਕ ਨਾ ਚੁੱਕਿਆ ਗਿਆ ਤਾਂ ਰਾਜਪੁਰਾ ਸ਼ਹਿਰ ਵਿਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਤੂਰ ਵਨਜਾਰੇ ਵਰਗਾ ਕਾਂਡ ਵਾਪਰ ਸਕਦਾ ਹੈ। ਇਸ ਦੀ ਜ਼ਿੰਮੇਵਾਰੀ ਸਿਧੇ ਤੌਰ ’ਤੇ ਪ੍ਰਸ਼ਾਸਨ ਦਾ ਹੋਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਕੌਂਸਲ ਪਵਨ ਮੁਖੀਜਾ ਨੇ ਦੱਸਿਆ ਕਿ ਸ਼ਹਿਰ ਵਿਚ ਦਿਨੋਂ-ਦਿਨ ਨਾਜਾਇਜ਼ ਕਬਜ਼ੇ ਕਰਨ ਦਾ ਗ੍ਰਾਂਫ ਵਧਦਾ ਜਾ ਰਿਹਾ ਹੈ। ਥੋੜੇ ਦਿਨਾਂ ਬਾਅਦ ਕਿਸੇ ਨਾ ਕਿਸੇ ਪਾਸੇ ਨਾਜਾਇਜ਼ ਕਬਜਾ ਕਰਨ ਦੀ ਖ਼ਬਰ ਸੁਣਨ ਨੂੰ ਮਿਲਦੀ ਰਹਿੰਦੀ ਹੈ। ਬੀਤੇ ਕਰੀਬ ਦੋ ਢਾਈ ਮਹੀਨੇ ਪਹਿਲਾਂ ਬਹਾਵਲਪੁਰ ਭਵਨ ਨੇੜੇ ਬੇਸ ਕੀਮਤੀ ਥਾਂ ’ਤੇ ਇਕ ਖੋਖਾ ਰੱਖਿਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਇਹ ਖੋਖਾ ਰਾਤ ਦੇ ਹਨੇਰੇ ਵਿਚ ਰਾਜਨੀਤਕ ਥਾਪੜੇ ਨਾਲ ਰੱਖਿਆ ਸੀ। ਉਨ੍ਹਾਂ ਨੇ ਕਿਹਾ ਕਿ ਇਸ ਸੰਬੰਧੀ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿਚ ਗੱਲ ਲਿਆਂਦੀ ਹੈ ਪਰ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ। ਉਨ੍ਹਾਂ ਨੇ ਕਿਹਾ ਕਿ ਸ਼ਰੇਆਮ ਸਰਕਾਰੀ ਥਾਂ ’ਤੇ ਨਾਜਾਇਜ਼ ਕਬਜ਼ੇ ਹੋ ਰਹੇ ਹਨ ਪਰ ਨਗਰ ਕੌਂਸਲ ਅੱਖਾਂ ’ਤੇ ਪੱਟੀ ਬੰਨ੍ਹ ਕੇ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਪਵਨ ਮੁਖੀਜਾ ਨੇ ਦੱਸਿਆ ਕਿ ਜੇਕਰ ਇਹ ਖੋਖਾ 13 ਨਵੰਬਰ ਤੱਕ ਨਾ ਚੁੱਕਿਆ ਗਿਆ ਤਾਂ ਸ਼ਹਿਰ ਵਿਚ ਤੂਰ ਵਨਜਾਰੇ ਦੇ ਗੁਲਜ਼ਾਰ ਸਿੰਘ ਵਾਲਾ ਕਾਂਡ ਵਾਪਰ ਸਕਦਾ ਹੈ। ਇਹ ਖ਼ਬਰ ਸ਼ਹਿਰ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ ਹੈ। ਪਵਨ ਮੁਖੀਜਾ ਨੇ ਕਿਹਾ ਕਿ ਅਤੇ ਇਸ ਦੀ ਪੂਰੀ ਜ਼ਿੰਮੇਵਾਰੀ ਡਿਪਟੀ ਕਮਿਸ਼ਨਰ ਪਟਿਆਲਾ, ਨਗਰ ਕੌਂਸਲ ਦੇ ਈ.ਓ. ਅਵਤਾਰ ਚੰਦ, ਨਗਰ ਕੌਂਸਲ ਦੇ ਪ੍ਰਧਾਨ ਰਿਤੇਸ਼ ਬਾਂਸਲ ਅਤੇ ਵਿਧਾਇਕ ਰਾਜਪੁਰਾ ਦੀ ਹੋਵੇਗੀ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਹਫ਼ਤਾ ਕੁ ਪਹਿਲਾਂ ਵੀ ਇਕ ਹੋਰ ਖੋਖਾ ਇਸ ਖੋਖੇ ਦੇ ਨਾਲ ਹੀ ਨਾਜਾਇਜ਼ ਤੌਰ ’ਤੇ ਰੱਖਿਆ ਗਿਆ ਸੀ ਪਰ ਜਦੋਂ ਉਸ ਸੰਬੰਧੀ ਆਮ ਆਦਮੀ ਪਾਰਟੀ ਦੇ ਇਕ ਸੀਨੀਅਰ ਆਗੂ ਨੂੰ ਇਹ ਗੱਲ ਪਤਾ ਲੱਗੀ ਤਾਂ ਉਨ੍ਹਾਂ ਨੇ ਤੁਰੰਤ ਦਖ਼ਲ ਦੇ ਕੇ ਉਹ ਖੋਖਾ ਰਾਤ ਨੂੰ ਚੁਕਵਾ ਦਿੱਤਾ ਸੀ। ਇਸ ਸੰਬੰਧੀ ਨਗਰ ਕੌਂਸਲ ਦੇ ਈ.ਓ. ਅਵਤਾਰ ਚੰਦ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ।
ਪਿਛਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਵਿਸ਼ੇਸ਼ ਬੱਚਿਆਂ ਅਤੇ ਕੈਦੀਆਂ ਵਲੋਂ ਤਿਆਰ ਹੱਥ ਨਿਰਮਿਤ ਵਸਤਾਂ ਦੀ ਪ੍ਰਦਰਸ਼ਨ... ਅਗਲੀ ਖ਼ਬਰ ਸਮਾਣਾ ਦੇ ਸਰਬਪੱਖੀ ਵਿਕਾਸ ਵਿਚ ਕੋਈ ਕਸਰ ਨਹੀਂ ਛੱਡਾਂਗੇ–ਹਰਚੰਦ ਸਿੰਘ ਬਰਸਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।