16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਨਗਰ ਨਿਗਮ ਚੋਣਾਂ : ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਤੇ ਸਿਹਤ ਮੰਤਰੀ ਦਾ ਪੀ.ਏ. ਦੁਬਾਰਾ ਚੋਣ ਮੈਦਾਨ ’ਚ ‘ ਆਪ’ ਵਲੋਂ 9 ਵਾਰਡਾਂ ਦੇ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

ਪਟਿਆਲਾ, 16 ਨਵੰਬਰ (ਮਨਦੀਪ ਸਿੰਘ ਖਰੌੜ)-ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਮੁੜ ਤੋਂ ਨਗਰ ਨਿਗਮ ਦੇ 30 ਵਾਰਡਾਂ ਦੀ ਚੋਣ 28 ਨਵੰਬਰ ਨੂੰ ਹੋਵੇਗੀ। ਜਿਸ ’ਚ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰਦਿਆਂ 9 ਵਾਰਡਾਂ ਦੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ।

ਅਜੀਤ ਡੈਸਕ 17-11-2026
ਪਟਿਆਲਾ, 16 ਨਵੰਬਰ (ਮਨਦੀਪ ਸਿੰਘ ਖਰੌੜ)-ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਮੁੜ ਤੋਂ ਨਗਰ ਨਿਗਮ ਦੇ 30 ਵਾਰਡਾਂ ਦੀ ਚੋਣ 28 ਨਵੰਬਰ ਨੂੰ ਹੋਵੇਗੀ। ਜਿਸ ’ਚ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰਦਿਆਂ 9 ਵਾਰਡਾਂ ਦੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਨ੍ਹਾਂ ’ਚੋਂ 8 ਵਾਰਡ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਹਲਕਾ ਪਟਿਆਲਾ ਦਿਹਾਤੀ ’ਚ ਸ਼ਾਮਲ ਹਨ ਇਕ ਵਾਰਡ ਹਲਕਾ ਸਨੌਰ ’ਚ ਪੈਂਦਾ ਹੈ। ਜਾਰੀ ਕੀਤੀ ਸੂਚੀ ਅਨੁਸਾਰ ਵਾਰਡ ਨੰ. 28 ਤੋਂ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਵਾਰਡ ਨੰ: 12 ਤੋਂ ਡਿਪਟੀ ਮੇਅਰ ਜਗਦੀਪ ਜੱਗਾ ਅਤੇ 6 ਨੰਬਰ ਵਾਰਡ ਤੋਂ ਸਿਹਤ ਮੰਤਰੀ ਦੇ ਪੀ.ਏ. ਜਸਬੀਰ ਗਾਂਧੀ ਚੋਣ ਲੜਨਗੇ। ਆਮ ਆਦਮੀ ਪਾਰਟੀ ਨੇ 8 ਪੁਰਾਣੇ ਉਮੀਦਵਾਰਾਂ ’ਤੇ ਮੁੜ ਤੋਂ ਦਾਅ ਖੇਡਿਆ ਹੈ ਸਿਰਫ਼ 15 ਨੰਬਰ ਵਾਰਡ ਦੀ ਟਿਕਟ ’ਤੇ ਨਵੇਂ ਉਮੀਦਵਾਰ ਪਰਵਿੰਦਰ ਕੌਰ ਨੂੰ ਮੈਦਾਨ ’ਚ ਉਤਾਰਿਆ ਗਿਆ ਹੈ ਜਦਕਿ ‘ਆਪ’ ਪਾਰਟੀ ਵਲੋਂ ਪਹਿਲਾਂ 15 ਨੰਬਰ ਵਾਰਡ ’ਚੋਂ ਚੋਣ ਲੜਨ ਵਾਲੀ ਤੇਜਿੰਦਰ ਕੌਰ ਹੁਣ ਬੀਜੇਪੀ ਤੋਂ ਚੋਣ ਲੜਨ ਦੀ ਇੱਛਾ ਜਤਾਈ ਹੈ। ਇਸੇ ਤਰ੍ਹਾਂ ਵਾਰਡ ਨੰ. 14 ਤੋਂ ਗੁਰਕਿਰਪਾਲ ਸਿੰਘ, ਵਾਰਡ ਨੰ. 16 ਤੋਂ ਜਸਵੰਤ ਸਿੰਘ, ਵਾਰਡ ਨੰ. 22 ਤੋਂ ਗੀਤਿਕਾ ਰਾਜਿੰਦਰ ਰਾਜੂ, ਵਾਰਡ ਨੰ. 26 ਤੋਂ ਕੁਲਵੰਤ ਲਾਲਕਾ ਅਤੇ ਵਾਰਡ ਨੰ. 4 ਤੋਂ ਮਨਦੀਪ ਵਿਰਦੀ ਨੂੰ ਆਮ ਆਦਮੀ ਪਾਰਟੀ ਨੇ ਉਮੀਦਵਾਰ ਬਣਾਇਆ ਹੈ।
ਪਿਛਲੀ ਖ਼ਬਰ ਟੈਗੋਰ ਇੰਟਰਨੈਸ਼ਨਲ ਸਕੂਲ ਦੀ ਕ੍ਰਿਕਟ ਟੀਮ ਨੇ ਜਿੱਤੀ ਚੈਂਪੀਅਨਸ਼ਿਪ ਕੱਪ ਦੀ ਟਰਾਫ਼ੀ ਅਗਲੀ ਖ਼ਬਰ ਸ਼ੋ੍ਮਣੀ ਅਕਾਲੀ ਦਲ (ਬ) ਤੇ ਭਾਜਪਾ ਦਾ ਗੱਠਜੋੜ ਸਮੇਂ ਦੀ ਲੋੜ : ਗੁਰਦੀਪ ਸਿੰਘ ਵੜੈਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।