ਡਿਊਟੀ ’ਤੇ ਗਿਆ ਵਿਅਕਤੀ ਭੇਦਭਰੇ ਹਾਲਾਤ ’ਚ ਲਾਪਤਾ
ਪਟਿਆਲਾ, 18 ਨਵੰਬਰ (ਮਨਦੀਪ ਸਿੰਘ ਖਰੌੜ)-ਰੋਜ਼ਾਨਾ ਦੀ ਤਰਾਂ ਘਰੋਂ ਬੈਂਕ ’ਚ ਚੰਡੀਗੜ੍ਹ ਡਿਊਟੀ ਕਰਨ ਗਿਆ ਵਿਅਕਤੀ ਭੇਦਭਰੇ ਹਾਲਾਤ ’ਚ ਲਾਪਤਾ ਹੋ ਗਿਆ ਹੈ। ਇਸ ਸੰਬੰਧੀ ਨੈਨਸੀ ਵਾਸੀ ਪਟਿਆਲਾ ਨੇ ਥਾਣਾ ਅਰਬਨ ਅਸਟੇਟ ’ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਪਤੀ ਦਾ 15 ਨਵੰਬਰ ਨੂੰ ਫ਼ੋਨ ਆਇਆ ਸੀ ਕਿ ਉਹ ਚੰਡੀਗੜ ਪਹੁੰਚ ਗਿਆ ਹੈ ਤੇ ਬਾਅਦ ’ਚ ਬੈਂਕ ਵਾਲਿਆਂ ਦਾ ਫ਼ੋਨ ਆਇਆ ਕਿ ਉਨਾਂ ਦੇ ਪਤੀ ਡਿਊਟੀ ’ਤੇ ਨਹੀਂ ਆਏ।
ਅਜੀਤ ਡੈਸਕ
19-11-2026