ਸੀਨੀਅਰ ਸਿਟੀਜ਼ਨਾਂ ਦਾ ਖੇਡ ਮੇਲਾ ਅੱਜ ਤੋਂ- ਪ੍ਰਧਾਨ ਚਰਨਜੀਤ ਸਿੰਘ ਵਿਰਕ
ਨਾਭਾ, 20 ਨਵੰਬਰ (ਜਗਨਾਰ ਸਿੰਘ ਦੁਲੱਦੀ)-ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਨਾਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਜ਼ੁਰਗਾਂ ਦੀਆਂ ਵੱਖ ਵੱਖ ਖੇਡਾਂ 21 ਅਤੇ 22 ਨਵੰਬਰ ਨੂੰ ਸਥਾਨਕ ਸੀਨੀਅਰ ਸਿਟੀਜਨ ਹੋਮ ਵਿਖੇ ਬੜੀ ਧੂਮ ਧਾਮ ਨਾਲ ਕਰਵਾਈਆਂ ਜਾ ਰਹੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਵਿਰਕ ਅਤੇ ਪ੍ਰੈਸ ਸੈਕਟਰੀ ਗੁਰਿੰਦਰਜੀਤ ਸਿੰਘ ਸੋਢੀ ਨੇ ਦੱਸਿਆ ਕਿ 21 ਨਵੰਬਰ ਨੂੰ ਇੰਡੋਰ ਖੇਡਾਂ ਕਰਵਾਈਆਂ ਜਾਣਗੀਆਂ, ਜਿਨ੍ਹਾਂ ਵਿਚ ਤਾਸ਼ ਖੇਡਣਾ, ਕੈਰਮ ਬੋਰਡ ਅਤੇ ਚੈੱਸ ਦੇ ਮੁਕਾਬਲੇ ਕਰਵਾਏ ਜਾਣਗੇ, ਜਦੋਂ ਕਿ 22 ਨਵੰਬਰ ਨੂੰ ਤੇਜ ਦੋੜਨਾ, ਗੋਲਾ ਸੁੱਟਣਾ ਅਤੇ ਮਿਊਜ਼ਿਕਲ ਚੇਅਰ ਆਦਿ ਖੇਡਾਂ ਕਰਵਾਈਆਂ ਜਾਣਗੀਆਂ ਇਹਨਾਂ ਵਿੱਚ ਇਸਤਰੀਆਂ ਤੇ ਪੁਰਸ਼ ਉਮਰ ਦੇ ਵੱਖ-ਵੱਖ ਵਰਗਾਂ ਵਿੱਚ ਹਿੱਸਾ ਲੈਣਗੇ।
ਅਜੀਤ ਡੈਸਕ
21-11-2026