20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

’ ਦ ਮਿਲੇਨੀਅਮ ਸਕੂਲ ਵਿਖੇ ਦੋ ਦਿਨਾ ਸਾਲਾਨਾ ਸਮਾਗਮ ‘ਕੋਸਮੌਸ-2026’ ਕਰਵਾਇਆ

ਪਟਿਆਲਾ, 20 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਦ ਮਿਲੇਨੀਅਮ ਸਕੂਲ ਵਿਖੇ ਦੋ ਦਿਨਾਂ ਸਾਲਾਨਾ ਸਮਾਗਮ ‘ਕੋਸਮੌਸ 2026’ ਦਾ ਆਯੋਜਨ ਬਹੁਤ ਹੀ ਜੋਸ਼ੋ-ਖਰੋਸ਼ ਨਾਲ ਕੀਤਾ ਗਿਆ। ਇਹ ਸ਼ਾਨਦਾਰ ਸਮਾਗਮ ਸਕੂਲ ਦੇ ਇਤਿਹਾਸ ਵਿਚ ਇਕ ਨਵਾਂ ਮੀਲ ਪੱਥਰ ਸਾਬਤ ਹੋਇਆ, ਜਿਸ ਨੇ ਵਿਦਿਆਰਥੀਆਂ ਦੀ ਅਸੀਮ ਸਿਰਜਣਾਤਮਕਤਾ ਅਤੇ ਬਹੁ-ਪੱਖੀ ਪ੍ਰਤਿਭਾ ਦਾ ਬਾਖ਼ੂਬੀ ਪ੍ਰਦਰਸ਼ਨ ਕੀਤਾ।

ਅਜੀਤ ਡੈਸਕ 21-11-2026
ਪਟਿਆਲਾ, 20 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਦ ਮਿਲੇਨੀਅਮ ਸਕੂਲ ਵਿਖੇ ਦੋ ਦਿਨਾਂ ਸਾਲਾਨਾ ਸਮਾਗਮ ‘ਕੋਸਮੌਸ 2026’ ਦਾ ਆਯੋਜਨ ਬਹੁਤ ਹੀ ਜੋਸ਼ੋ-ਖਰੋਸ਼ ਨਾਲ ਕੀਤਾ ਗਿਆ। ਇਹ ਸ਼ਾਨਦਾਰ ਸਮਾਗਮ ਸਕੂਲ ਦੇ ਇਤਿਹਾਸ ਵਿਚ ਇਕ ਨਵਾਂ ਮੀਲ ਪੱਥਰ ਸਾਬਤ ਹੋਇਆ, ਜਿਸ ਨੇ ਵਿਦਿਆਰਥੀਆਂ ਦੀ ਅਸੀਮ ਸਿਰਜਣਾਤਮਕਤਾ ਅਤੇ ਬਹੁ-ਪੱਖੀ ਪ੍ਰਤਿਭਾ ਦਾ ਬਾਖ਼ੂਬੀ ਪ੍ਰਦਰਸ਼ਨ ਕੀਤਾ। ਸਮਾਗਮ ਦੇ ਪਹਿਲੇ ਦਿਨ ਡਾ. ਜਸਵੰਤ ਸਿੰਘ ਜ਼ਫ਼ਰ ਡਾਇਰੈਕਟਰ, ਭਾਸ਼ਾ ਵਿਭਾਗ ਪਟਿਆਲਾ ਅਤੇ ਦੂਜੇ ਦਿਨ ਉੱਘੇ ਪੰਜਾਬੀ ਗੀਤਕਾਰ ਬੰਟੀ ਬੈਂਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਸ਼ਨਾਂ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰਨ, ਪੌਦੇ ਭੇਟ ਕਰਨ, ਸ਼ਬਦ ਗਾਇਨ ਅਤੇ ਸਾਲਾਨਾ ਰਿਪੋਰਟ ਪੇਸ਼ ਕਰਨ ਨਾਲ ਹੋਈ, ਜਿਸ ਉਪਰੰਤ ਪ੍ਰੀ-ਸਕੂਲ ਪ੍ਰਿੰਸੀਪਲਾਂ ਨੂੰ ਸਨਮਾਨਿਤ ਕੀਤਾ ਗਿਆ। ਮੰਚ ‘ਤੇ ਛੋਟੇ-ਛੋਟੇ ਬੱਚਿਆਂ ਨੇ ‘ਐਕਵਾ ਬੀਟਸ’, ‘ਡਿਜ਼ਨੀਲੈਂਡ ਡ੍ਰੀਮਜ਼’, ‘ਟਾਈਮਲੈੱਸ ਟਿਊਨਜ਼’, ‘ਸਨਸ਼ਾਈਨ ਰਿਦਮ’, ‘ਮਿਸਟੀਕਲ ਮਨੀਪੁਰ’, ‘ਸਲੀਪਿੰਗ ਬਿਊਟੀ’ ਅਤੇ ‘ਡਿਵਾਈਨ ਬੀਟਸ’ (ਗਣੇਸ਼ ਵੰਦਨਾ) ਵਰਗੀਆਂ ਮਨਮੋਹਕ ਪੇਸ਼ਕਾਰੀਆਂ ਨਾਲ ਸਭ ਦਾ ਮਨ ਮੋਹ ਲਿਆ। ਸੀਨੀਅਰ ਵਿਦਿਆਰਥੀਆਂ ਨੇ ‘ਸਦਰਨ ਬੀਟਸ’, ‘ਕਲਾਸੀਕਲ ਸਿੰਫਨੀ’, ‘ਬੀਟ ਬਾਕਸ’, ‘ਅਰੇਬੀਅਨ’, ‘ਲਾਵਣੀ’, ‘ਸਿੰਘਮ’, ‘ਅਨਮਿਊਟਿਡ ਵੌਇਸ ਆਫ਼ ਪਾਵਰ’, ‘ਸੂਫ਼ੀ ਸੈਰੇਨਿਟੀ’, ‘ਦਿ ਗੰਗਨਮ ਬਰਿਊ’, ‘ਕੈਡੇਟ ਟੂ ਕਮਾਂਡੋ’, ‘ਸਾਗਾ ਆਫ਼ ਸਟ੍ਰੈਂਥ’ ਅਤੇ ‘ਵੈਂਬਲੇ ਸਟੇਡੀਅਮ’ ਰਾਹੀਂ ਆਪਣੀ ਕਲਾ ਦਾ ਲੋਹਾ ਮਨਵਾਇਆ। ਨਾਟਕੀ ਪੇਸ਼ਕਾਰੀਆਂ ਦੌਰਾਨ ਪੰਜਾਬੀ ਨਾਟਕ ‘ਨਲੂਆ ਸਰਦਾਰ ਖ਼ਾਲਸਾਈ ਸ਼ਾਨ’ ਨੇ ਦਰਸ਼ਕਾਂ ਦੀਆਂ ਅੱਖਾਂ ਵਿਚ ਅੱਥਰੂ ਲਿਆ ਦਿੱਤੇ, ਜਦਕਿ ਹਿਟਲਰ ‘ਤੇ ਆਧਾਰਿਤ ਅੰਗਰੇਜ਼ੀ ਨਾਟਕ ਦੀ ਵੀ ਹਰ ਪਾਸੇ ਭਰਪੂਰ ਸਰਾਹਨਾ ਹੋਈ। ਇਸ ਤੋਂ ਇਲਾਵਾ ‘ਖੇਡਾਂ ਦੇ ਦਿਨ ਚਾਰ’, ‘ਮੋਰ ਨਾਚ’ ਅਤੇ ਪੰਜਾਬੀ ਸੱਭਿਆਚਾਰ ਦੀ ਸ਼ਾਨ ਗਿੱਧੇ ਤੇ ਭੰਗੜੇ ਨੇ ਪੂਰੇ ਮਾਹੌਲ ਨੂੰ ਰੰਗੀਨ ਬਣਾ ਦਿੱਤਾ। ‘ਗ੍ਰੈਂਡ ਫਿਨਾਲੇ’ ਨੇ ਇਸ ਦੋ ਦਿਨਾਂ ਜਸ਼ਨ ਨੂੰ ਇਕ ਯਾਦਗਾਰੀ ਸਿਖ਼ਰ ‘ਤੇ ਪਹੁੰਚਾਇਆ। ਪ੍ਰਿੰਸੀਪਲ ਸ੍ਰੀਮਤੀ ਹਰਪ੍ਰੀਤ ਪੰਧੇਰ ਨੇ ਆਏ ਮਹਿਮਾਨਾਂ ਅਤੇ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਇਸ ਸ਼ਾਨਦਾਰ ਸਫ਼ਲਤਾ ਲਈ ਅਧਿਆਪਕਾਂ ਦੀ ਅਣਥੱਕ ਮਿਹਨਤ ਅਤੇ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਦੀ ਭਰਪੂਰ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਘਨੌਰ ’ਚ ਭਾਜਪਾ ਕਿਸਾਨ ਮੋਰਚਾ ਦੀ ਪਲੇਠੀ ਮੀਟਿੰਗ, ਨਵੇਂ ਅਹੁਦੇਦਾਰਾਂ ਦਾ ਐਲਾਨ ਅਗਲੀ ਖ਼ਬਰ ਜੀ.ਬੀ. ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਨੇ ਸੂਬਾ ਪੱਧਰੀ ਮੁਕਾਬਲੇ ’ਚ ਚਾਂਦੀ ਦਾ ਤਗਮਾ ਜਿੱਤ ਕੇ ਰਚਿਆ ਇਤਿਹਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।