30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਮੁਹੰਮਦ ਇਮਤਿਆਜ਼ ਦੇ ਕਹਾਣੀ ਸੰਗ੍ਰਹਿ ਹਸ਼ਮਤ ਚਾਚਾ ਤੇ ਹੋਰ ਕਹਾਣੀਆਂ ’ਤੇ ਵਿਚਾਰ ਚਰਚਾ ਤੇ ਰੂਬਰੂ ਮਿੰਨੀ ਕਹਾਣੀ ਮੈਗਜ਼ੀਨ ਛਿਣ ਅਤੇ ਊੜਾ ਮੈਗਜ਼ੀਨ ਦਾ ਲੋਕ ਅਰਪਣ

ਪਟਿਆਲਾ, 29 ਨਵੰਬਰ (ਗੁਰਵਿੰਦਰ ਸਿੰਘ ਔਲਖ)-ਸਾਂਝਾ ਸਾਹਿਤਕ ਮੰਚ, ਪਟਿਆਲਾ ਵਲੋਂ ਅਮਰਜੀਤ ਲਾਇਬ੍ਹੇਰੀ ਭਾਦਸੋਂ ਰੋਡ ਪਟਿਆਲਾ ਵਿਖੇ ਇਕ ਸਾਹਿਤਕ ਮਿਲਣੀ ਕਰਵਾਈ ਗਈ। ਸੁਖਵਿੰਦਰ ਚਹਿਲ, ਨਵਦੀਪ ਸਿੰਘ ਮੁੰਡੀ, ਅਮਰਜੀਤ ਖਰੌੜ, ਸਤਨਾਮ ਚੌਹਾਨ, ਹਰਦੀਪ ਸੱਭਰਵਾਲ ਅਤੇ ਪਾਲ ਖਰੌੜ ਵਲੋਂ ਕਰਵਾਏ ਜਾ ਰਹੇ ਇਸ ਵਿਸ਼ੇਸ਼ ਉਪਰਾਲੇ ਤਹਿਤ ਇਸ ਵਾਰ ਕਹਾਣੀਕਾਰ ਮੁਹੰਮਦ ਇਮਤਿਆਜ਼ ਦੇ ਕਹਾਣੀ ਸੰਗ੍ਰਹਿ “ਹਸ਼ਮਤ ਚਾਚਾ ਤੇ ਹੋਰ ਕਹਾਣੀਆਂ” ’ਤੇ ਵਿਚਾਰ ਚਰਚਾ ਕਰਵਾਈ ਗਈ।

ਅਜੀਤ ਡੈਸਕ 30-11-2026
ਪਟਿਆਲਾ, 29 ਨਵੰਬਰ (ਗੁਰਵਿੰਦਰ ਸਿੰਘ ਔਲਖ)-ਸਾਂਝਾ ਸਾਹਿਤਕ ਮੰਚ, ਪਟਿਆਲਾ ਵਲੋਂ ਅਮਰਜੀਤ ਲਾਇਬ੍ਹੇਰੀ ਭਾਦਸੋਂ ਰੋਡ ਪਟਿਆਲਾ ਵਿਖੇ ਇਕ ਸਾਹਿਤਕ ਮਿਲਣੀ ਕਰਵਾਈ ਗਈ। ਸੁਖਵਿੰਦਰ ਚਹਿਲ, ਨਵਦੀਪ ਸਿੰਘ ਮੁੰਡੀ, ਅਮਰਜੀਤ ਖਰੌੜ, ਸਤਨਾਮ ਚੌਹਾਨ, ਹਰਦੀਪ ਸੱਭਰਵਾਲ ਅਤੇ ਪਾਲ ਖਰੌੜ ਵਲੋਂ ਕਰਵਾਏ ਜਾ ਰਹੇ ਇਸ ਵਿਸ਼ੇਸ਼ ਉਪਰਾਲੇ ਤਹਿਤ ਇਸ ਵਾਰ ਕਹਾਣੀਕਾਰ ਮੁਹੰਮਦ ਇਮਤਿਆਜ਼ ਦੇ ਕਹਾਣੀ ਸੰਗ੍ਰਹਿ “ਹਸ਼ਮਤ ਚਾਚਾ ਤੇ ਹੋਰ ਕਹਾਣੀਆਂ” ’ਤੇ ਵਿਚਾਰ ਚਰਚਾ ਕਰਵਾਈ ਗਈ। ਇਸ ਵਿਸ਼ੇਸ਼ ਮੌਕੇ ਡਾ. ਮੋਹਨ ਤਿਆਗੀ, ਡਾ. ਰਵਿੰਦਰ ਘੁੰਮਣ, ਅੰਮ੍ਹਿਤਪਾਲ ਸਿੰਘ ਸ਼ੈਦਾ, ਬਚਨ ਸਿੰਘ ਗੁਰਮ, ਤੇਜਿੰਦਰ ਸਿੰਘ ਫਰਵਾਹੀ, ਜੋਗਾ ਸਿੰਘ ਧਨੌਲਾ, ਗੁਰਚਰਨ ਸਿੰਘ ਚੰਨ ਪਟਿਆਲਵੀ, ਕੁਲਵੰਤ ਸਿੰਘ ਸੈਦੋਕੇ, ਦਰਸ਼ਨ ਸਿੰਘ ਪਸਿਆਣਾ, ਜਗਤਾਰ ਸ਼ੇਰਗਿੱਲ, ਕ੍ਹਿਪਾਲ ਸਿੰਘ ਮੂਣਕ, ਦਵਿੰਦਰ ਪਟਿਆਲਵੀ, ਡਾ. ਤ੍ਰਿਲੋਕ ਸਿੰਘ ਢਿੱਲੋਂ, ਰਾਜ ਸਿੰਘ ਬਧੌਛੀ, ਗੁਰਮੁਖ ਸਿੰਘ ਜਾਗੀ, ਨਵਨੀਤ ਸਿੰਘ ਸਿੱਧੂ, ਹਰਦੀਪ ਸੱਭਰਵਾਲ, ਪਾਲ ਖਰੌੜ, ਅਮਰਜੀਤ ਖਰੌੜ, ਨਵਦੀਪ ਸਿੰਘ ਮੁੰਡੀ, ਦਿਲਪ੍ਰੀਤ ਸਿੰਘ, ਸਮਰਬੀਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਮੁੱਖ ਪਰਚੇ ਪੜ੍ਹਦੇ ਹੋਏ ਡਾ. ਮੋਹਨ ਤਿਆਗੀ ਨੇ ਕਿਹਾ ਕਿ ਮੁਹੰਮਦ ਇਮਤਿਆਜ਼ ਦੀ ਕਹਾਣੀਆਂ ਆਮ ਆਦਮੀ ਦੇ ਅੰਦਰ ਦੀ ਬੇਚੈਨੀ ਨੂੰ ਸਾਹਮਣੇ ਰੱਖਣ ਦਾ ਕੰਮ ਕਰਦੀਆਂ ਹਨ। ਡਾ. ਰਵਿੰਦਰ ਘੁੰਮਣ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮੁਹੰਮਦ ਇਮਤਿਆਜ਼ ਦੀਆਂ ਕਹਾਣੀਆਂ ਪੰਜਾਬ ਦੇ ਮੁਸਲਿਮ ਭਾਈਚਾਰੇ ਦੇ ਜੀਵਨ ਤੇ ਝਾਤ ਮਾਰਨ ਦੇ ਨਾਲ ਮੱਧ ਵਰਗੀ ਸੰਘਰਸ਼ ਨੂੰ ਪੇਸ਼ ਕਰਦੀਆਂ ਪ੍ਰਤੀਤ ਹੁੰਦੀਆਂ ਹਨ। ਹਰਦੀਪ ਸੱਭਰਵਾਲ ਨੇ ਗੱਲਬਾਤ ਨੂੰ ਅੱਗੇ ਤੋਰਦਿਆਂ ਕਿਹਾ ਕਿ ਮੁਹੰਮਦ ਇਮਤਿਆਜ਼ ਦੀਆਂ ਕਹਾਣੀਆਂ ਅਜੋਕੇ ਆਧੁਨਿਕ ਸਵਾਰਥੀ ਸਮਾਜ ਵਿਚ ਮਿਸਫਿਟ ਮਨੁੱਖ ਦੀਆਂ ਕਹਾਣੀਆਂ ਹਨ। ਅੰਮ੍ਹਿਤਪਾਲ ਸਿੰਘ ਸ਼ੈਦਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਹਾਣੀਆਂ ਪਾਠਕ ਨੂੰ ਆਪਣੇ ਨਾਲ ਬੰਨ੍ਹ ਲੈਂਦੀਆਂ ਹਨ ਤੇ ਅੰਤ ਤੱਕ ਪੜ੍ਹਨ ਲਈ ਮਜਬੂਰ ਕਰ ਦਿੰਦੀਆਂ ਹਨ। ਇਸ ਉਪਰੰਤ ਮੁਹੰਮਦ ਇਮਤਿਆਜ਼ ਨੇ ਆਪਣੇ ਸਾਹਿਤਿਕ ਸਫ਼ਰ ਬਾਰੇ ਹਾਜ਼ਰੀਨ ਨਾਲ ਸਾਂਝ ਪਾਉਂਦਿਆਂ ਕਿਹਾ ਕਿ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਵਿਚ ਹੱਥ ਅਜ਼ਮਾਉਣ ਦੀ ਥਾਂ ਕਹਾਣੀ ਵਿਧਾ ਵਿਚ ਪਰਫੈਕਸ਼ਨ ਹਾਸਿਲ ਕਰਨਾ ਹੀ ਉਹਨਾਂ ਦਾ ਟੀਚਾ ਹੈ। ਇਸ ਵਿਸ਼ੇਸ਼ ਮੌਕੇ ’ਤੇ ਮਿੰਨੀ ਕਹਾਣੀ ਦੀ ਮੈਗਜ਼ੀਨ ਛਿਣ ਅਤੇ ਪੰਜਾਬੀ ਸਾਹਿਤ ਦੀ ਮੈਗਜ਼ੀਨ ਊੜਾ ਦਾ ਲੋਕ ਅਰਪਣ ਵੀ ਕੀਤਾ ਗਿਆ। ਨਵਦੀਪ ਸਿੰਘ ਮੁੰਡੀ ਨੇ ਵਿਚਾਰ ਚਰਚਾ ਦੇ ਅੰਤ ਵਿਚ ਆਏ ਹੋਏ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਉਪਰੰਤ ਸਾਂਝਾ ਸਾਹਿਤਕ ਮੰਚ ਵਲੋਂ ਮੁਹੰਮਦ ਇਮਤਿਆਜ਼, ਡਾ. ਮੋਹਨ ਤਿਆਗੀ ਅਤੇ ਡਾ. ਰਵਿੰਦਰ ਘੁੰਮਣ ਦਾ ਸਨਮਾਨ ਕੀਤਾ ਗਿਆ।
ਪਿਛਲੀ ਖ਼ਬਰ ਲੜਕੀ ਨੂੰ ਭਜਾ ਕੇ ਲੈ ਜਾਣ ਦੇ ਦੋਸ਼ ’ਚ ਪਰਚਾ ਦਰਜ ਅਗਲੀ ਖ਼ਬਰ ਸੁਰਜੀਤ ਸਿੰਘ ਰੱਖੜਾ ਨੇ 2 ਨੂੰ ਹੋਣ ਵਾਲੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।