30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਲੜਕੀ ਨੂੰ ਭਜਾ ਕੇ ਲੈ ਜਾਣ ਦੇ ਦੋਸ਼ ’ਚ ਪਰਚਾ ਦਰਜ

ਰਾਜਪੁਰਾ, 29 ਨਵੰਬਰ (ਰਣਜੀਤ ਸਿੰਘ)-ਸ਼ੰਭੂ ਪੁਲਿਸ ਨੇ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਲੈ ਜਾਣ ਦੇ ਦੋਸ਼ ’ਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਜਾਣਕਾਰੀ ਮੁਤਾਬਕ ਮੁਦਈ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਲੜਕੀ ਹਰ ਰੋਜ਼ ਵਾਂਗ ਸਕੂਲ ਪੜਨ ਲਈ ਗਈ ਸੀ।

ਅਜੀਤ ਡੈਸਕ 30-11-2026
ਰਾਜਪੁਰਾ, 29 ਨਵੰਬਰ (ਰਣਜੀਤ ਸਿੰਘ)-ਸ਼ੰਭੂ ਪੁਲਿਸ ਨੇ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਲੈ ਜਾਣ ਦੇ ਦੋਸ਼ ’ਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।ਜਾਣਕਾਰੀ ਮੁਤਾਬਕ ਮੁਦਈ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਲੜਕੀ ਹਰ ਰੋਜ਼ ਵਾਂਗ ਸਕੂਲ ਪੜਨ ਲਈ ਗਈ ਸੀ। ਪਰ ਛੁੱਟੀ ਤੋ ਬਾਅਦ ਘਰ ਨਹੀਂ ਆਈ। ਮੁਦਈ ਨੇ ਆਪਣੀ ਲੜਕੀ ਦੀ ਕਾਫੀ ਜਿਆਦਾ ਭਾਲ ਕੀਤੀ ਪਰ ਉਸ ਦਾ ਕਿਸੇ ਪਾਸੇ ਵੀ ਪਤਾ ਨਹੀ ਲੱਗਾ। ਮੁਦਈ ਨੇ ਸ਼ੱਕ ਜਾਹਰ ਕੀਤਾ ਹੈ ਕਿ ਉਸ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਕੋਈ ਵਿਆਕਤੀ ਭਜਾ ਕੇ ਲੈ ਗਿਆ ਹੈ। ਇਸ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਅਣ ਪਛਾਤੇ ਵਿਆਕਤੀ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ
ਪਿਛਲੀ ਖ਼ਬਰ ਅਚਾਨਕ ਅੱਗ ਲੱਗਣ ਕਾਰਨ ਟੈਂਪੂ ਸੜ ਕੇ ਹੋਇਆ ਸੁਆਹ ਅਗਲੀ ਖ਼ਬਰ ਮੁਹੰਮਦ ਇਮਤਿਆਜ਼ ਦੇ ਕਹਾਣੀ ਸੰਗ੍ਰਹਿ ਹਸ਼ਮਤ ਚਾਚਾ ਤੇ ਹੋਰ ਕਹਾਣੀਆਂ ’ਤੇ ਵਿਚਾਰ ਚਰਚਾ ਤੇ ਰੂਬਰੂ ਮਿੰਨੀ ਕਹਾਣੀ ਮੈਗਜ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।