24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

19 ਸਾਲ ਦੇ ਨੌਜਵਾਨ ਦੀ ਭੇਦਭਰੇ ਹਾਲਾਤ ’ ਚ ਮਿਲੀ ਲਾਸ਼

ਫ਼ਰੀਦਕੋਟ, 22 ਅਗਸਤ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੇ ਇਕ 19 ਸਾਲ ਦੇ ਨੌਜਵਾਨ ਦਕਸ਼ ਦੀ ਭੇਦਭਰੇ ਹਾਲਾਤਾਂ ਵਿਚ ਲਾਸ਼ ਮਿਲਣ ਦੇ ਚੱਲਦਿਆਂ ਸ਼ਹਿਰ ਵਿਚ ਸਨਸਨੀ ਫੈਲ ਗਈ। ਹਾਲਾਂਕਿ ਪੁਲਿਸ ਵਲੋਂ ਮੌਕੇ ’ਤੇ ਕੀਤੀ ਕਾਰਵਾਈ ਦੌਰਾਨ ਸ਼ੰਕਾ ਜਤਾਈ ਗਈ ਕਿ ਲੜਕੇ ਦੀ ਜਾਨ ਨਸ਼ੇ ਕਾਰਨ ਹੋਈ ਹੈ ਪਰ ਦੂਜੇ ਪਾਸੇ ਜਿਸ ਤਰ੍ਹਾਂ ਹਾਲਾਤ ਵਿਚ ਲਾਸ਼ ਮਿਲੀ ਉਸ ਤੋਂ ਪਰਿਵਾਰ ਨੇ ਸ਼ੰਕਾ ਜਤਾਈ ਹੈ ਕਿ ਉਨ੍ਹਾਂ ਦੇ ਬੇਟੇ ਦੀ ਹੱਤਿਆ ਕਰਕੇ ਲਾਸ਼ ਨੂੰ ਸੁੱਟਿਆ ਗਿਆ ਹੈ।

ਅਜੀਤ ਡੈਸਕ 23-08-2026
ਫ਼ਰੀਦਕੋਟ, 22 ਅਗਸਤ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੇ ਇਕ 19 ਸਾਲ ਦੇ ਨੌਜਵਾਨ ਦਕਸ਼ ਦੀ ਭੇਦਭਰੇ ਹਾਲਾਤਾਂ ਵਿਚ ਲਾਸ਼ ਮਿਲਣ ਦੇ ਚੱਲਦਿਆਂ ਸ਼ਹਿਰ ਵਿਚ ਸਨਸਨੀ ਫੈਲ ਗਈ। ਹਾਲਾਂਕਿ ਪੁਲਿਸ ਵਲੋਂ ਮੌਕੇ ’ਤੇ ਕੀਤੀ ਕਾਰਵਾਈ ਦੌਰਾਨ ਸ਼ੰਕਾ ਜਤਾਈ ਗਈ ਕਿ ਲੜਕੇ ਦੀ ਜਾਨ ਨਸ਼ੇ ਕਾਰਨ ਹੋਈ ਹੈ ਪਰ ਦੂਜੇ ਪਾਸੇ ਜਿਸ ਤਰ੍ਹਾਂ ਹਾਲਾਤ ਵਿਚ ਲਾਸ਼ ਮਿਲੀ ਉਸ ਤੋਂ ਪਰਿਵਾਰ ਨੇ ਸ਼ੰਕਾ ਜਤਾਈ ਹੈ ਕਿ ਉਨ੍ਹਾਂ ਦੇ ਬੇਟੇ ਦੀ ਹੱਤਿਆ ਕਰਕੇ ਲਾਸ਼ ਨੂੰ ਸੁੱਟਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਮਾਮਲੇ ਦੀ ਸਹੀ ਪੜਤਾਲ ਨਹੀਂ ਹੁੰਦੀ ਅਤੇ ਅਸਲ ਦੋਸ਼ੀਆਂ ਦਾ ਪਤਾ ਨਹੀਂ ਲੱਗਦਾ ਤਦ ਤੱਕ ਉਹ ਆਪਣੇ ਬੇਟੇ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਇਸ ਮਾਮਲੇ ਵਿਚ ਲੜਕੇ ਦੇ ਪਿਤਾ ਅਤੇ ਲੜਕੇ ਦੇ ਦੋਸਤ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਜੋ ਰੱਖੜੀਆਂ ਦੀ ਸਟਾਲ ਲਗਾਉਂਦਾ ਸੀ ਕੱਲ੍ਹ ਸ਼ਾਮ 6 ਵਜੇ ਭੇਦਭਰੇ ਹਾਲਾਤਾਂ ਵਿਚ ਦੁਕਾਨ ਤੋਂ ਲਾਪਤਾ ਹੋਇਆ ਅਤੇ ਰਾਤ ਦੇਰ ਤੱਕ ਉਸਦੀ ਭਾਲ ਕਰਦੇ ਰਹੇ ਪਰ ਜਦ ਕੋਈ ਸੂਚਨਾ ਨਾ ਮਿਲੀ। ਉਸ ਦੇ ਦੋਸਤਾਂ ਤੋਂ ਵੀ ਇਸ ਬਾਰੇ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਦਰਮਿਆਨ ਹੀ ਇਕ ਫੋਨ ਕਾਲ ’ਤੇ ਪਤਾ ਲੱਗਾ ਕਿ ਲੜਕੇ ਦੀ ਲਾਸ਼ ਮੈਡੀਕਲ ਕਾਲਜ ਦੇ ਕੋਲ ਪਈ ਹੈ ਅਤੇ ਜਦ ਇਸਦੀ ਸੂਚਨਾ ਪੁਲਿਸ ਨੂੰ ਦੇ ਕੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਲੜਕੇ ਦੀ ਬੁਰੇ ਹਾਲਾਤਾਂ ਵਿਚ ਫ਼ਰੀਦਕੋਟ ਦੇ ਜਹਾਜ਼ ਗਰਾਊਂਡ ਕੋਲ ਲਾਸ਼ ਪਈ ਸੀ। ਉਨ੍ਹਾਂ ਕਿਹਾ ਕਿ ਪੁਲਿਸ ਦਾ ਕਹਿਣਾ ਹੈ ਕਿ ਲੜਕੇ ਦੀ ਜਾਨ ਨਸ਼ੇ ਕਰਨ ਦੇ ਚੱਲਦੇ ਹੋਈ ਹੈ ਪਰ ਉਨ੍ਹਾਂ ਨੇ ਕਦੀ ਅੱਜ ਤੱਕ ਆਪਣੇ ਲੜਕੇ ਨੂੰ ਨਸ਼ਾ ਕਰਦੇ ਨਹੀਂ ਦੇਖਿਆ ਸੀ। ਉਨ੍ਹਾਂ ਕਿਹਾ ਕਿ ਜ਼ਰੂਰ ਕਿਸੇ ਵਲੋਂ ਇਸ ਦੀ ਹੱਤਿਆ ਕਰਕੇ ਇੱਥੇ ਇਸ ਦੀ ਲਾਸ਼ ਨੂੰ ਸੁੱਟਿਆ ਗਿਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਸਹੀ ਪੜਤਾਲ ਹੋਣੀ ਚਾਹੀਦੀ ਹੈ ਅਤੇ ਜੋ ਵੀ ਹੱਤਿਆ ਦੇ ਪਿੱਛੇ ਦੋਸ਼ੀ ਹਨ ਉਨ੍ਹਾਂ ਦੀ ਪਹਿਚਾਣ ਕਰਕੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰਨ ਕੀਤਾ ਜਾਵੇ ਅਤੇ ਜੇਕਰ ਪੁਲਿਸ ਸਹੀ ਪੜਤਾਲ ਨਹੀਂ ਕਰਦੀ ਤਾਂ ਅਤੇ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ ਤਾਂ ਉਹ ਆਪਣੇ ਬੇਟੇ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਉਧਰ ਦੂਜੇ ਪਾਸੇ ਥਾਣਾ ਸਿਟੀ 2 ਦੇ ਮੁਖੀ ਅਕਲ ਪ੍ਰੀਤ ਸਿੰਘ ਨੇ ਦੱਸਿਆ ਕਿ ਕੱਲ ਉਨ੍ਹਾਂ ਨੂੰ ਫ਼ਰੀਦਕੋਟ ਦੇ ਮੈਡੀਕਲ ਹਸਪਤਾਲ ਤੋਂ ਇਕ ਰੁੱਕਾ ਹਾਸਿਲ ਹੋਇਆ ਸੀ ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਪੁਲਿਸ ਮੌਕੇ ’ਤੇ ਪੁੱਜੀ ਜਿੱਥੇ ਦਕਸ਼ ਨਾਮ ਦਾ 19 ਸਾਲ ਦਾ ਲੜਕਾ ਮ੍ਰਿਤ ਪਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਜੋ ਹੁਣ ਤੱਕ ਜਾਣਕਾਰੀ ਮਿਲੀ ਹੈ ਉਸ ਮੁਤਾਬਿਕ ਲੜਕਾ ਥੋੜਾ ਬਹੁਤ ਨਸ਼ਾ ਕਰਦਾ ਸੀ ਜਿਸ ਚੱਲਦੇ ਹੋ ਸਕਦਾ ਹੈ ਕਿ ਨਸ਼ੇ ਕਾਰਨ ਬੱਚੇ ਦੀ ਜਾਨ ਗਈ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਪਰਿਵਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਹੱਤਿਆ ਦੀ ਸ਼ੰਕਾ ਹੈ ਜਾਂ ਕਿਸੇ ਕਿਸਮ ਦਾ ਕੋਈ ਸ਼ੱਕ ਹੈ ਤਾਂ ਉਹ ਆਪਣਾ ਬਿਆਨ ਦਰਜ ਕਰਵਾ ਸਕਦਾ ਹੈ ਅਤੇ ਉਸ ਦੇ ਆਧਾਰ ’ਤੇ ਹੀ ਆਪਣੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੌਤ ਦੀ ਅਸਲੀ ਵਜ੍ਹਾ ਪੋਸਟਮਾਰਟਮ ਦੀ ਰਿਪੋਰਟ ਦੇ ਆਉਣ ਤੋਂ ਬਾਅਦ ਹੀ ਪਤਾ ਲੱਗੇਗੀ ਇਸ ਲਈ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਪਿਛਲੀ ਖ਼ਬਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ 130 ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਭਾਕਿਯੂ ਬਹਿਰਾਮਕੇ ਜ਼ਿਲ੍ਹਾ ਫ਼ਰੀਦਕੋਟ ਨ... ਅਗਲੀ ਖ਼ਬਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁੱਖਾ ਬੀਹਲੇਵਾਲਾ ਮੌਤ ਹੱਥੋਂ ਹਾਰਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।