ਖੇਤਾਂ ’ ਚ ਲੱਗੀਆਂ ਮੋਟਰਾਂ ਦੀਆਂ ਤਾਰਾਂ ਕਟਕੇ ਤਾਂਬਾ ਕੱਢਣ ਵਾਲੇ ਗਰੋਹ ਦੇ 5 ਮੈਂਬਰਾਂ ਖ਼ਿਲਾਫ ਮਾਮਲਾ ਦਰਜ
ਗਿੱਦੜਬਾਹਾ, 22 ਅਗਸਤ (ਪਰਮਜੀਤ ਸਿੰਘ ਥੇੜੀ)-ਖੇਤਾਂ ’ਚ ਲੱਗੀਆਂ ਮੋਟਰਾਂ ਦੀਆਂ ਤਾਰਾਂ ਕੱਟ ਕੇ ਉਨ੍ਹਾਂ ਵਿਚੋਂ ਤਾਂਬਾ ਕੱਢ ਕੇ ਵੇਚਣ ਦੇ ਦੋਸ਼ ਹੇਠ ਗਿੱਦੜਬਾਹਾ ਪੁਲਿਸ ਨੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਭੱਠੀ ਵਾਲਾ ਮੋੜ ’ਤੇ ਮੌਜੂਦ ਸਨ, ਤਾਂ ਮੁਖ਼ਬਰ ਦੀ ਸੂਚਨਾ ਦਿੱਤੀ ਕਿ ਰੋਹਿਤ ਪੁੱਤਰ ਜੈ ਸਿੰਘ ਵਾਸੀ ਖਟੀਕ ਮੁਹੱਲਾ, ਜਸਕਰਨ ਸਿੰਘ ਉਰਫ ਜੱਸ ਵਾਸੀ ਹੁਸਨਰ, ਪ੍ਰਮੋਦ ਕੁਮਾਰ ਪੁੱਤਰ ਜੀਤ ਨਰਾਇਣ ਵਾਸੀ ਨੇੜੇ ਖੇਤੂ ਰਾਮ ਪਾਰਕ ਗਿੱਦੜਬਾਹਾ ਅਤੇ ਹਰਦੀਪ ਸਿੰਘ ਪੁੱਤਰ ਮੰਦਰ ਸਿੰਘ ਤੇ ਗੁਰਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀਆਨ ਟਿੱਬਾ ਗੁਰਸਰ ਕਥਿਤ ਤੌਰ ’ਤੇ ਆਸ-ਪਾਸ ਦੇ ਪਿੰਡਾਂ ਦੇ ਖੇਤਾਂ ’ਚ ਲੱਗੀਆਂ ਮੋਟਰਾਂ ਦੀਆਂ ਤਾਰਾਂ ਕੱਟ ਕੇ ਉਨ੍ਹਾਂ ਨੂੰ ਜਲਾ ਕੇ ਉਨ੍ਹਾਂ ਵਿਚੋਂ ਤਾਂਬਾ ਕੱਢ ਕੇ ਅੱਗੇ ਵੇਚਣ ਦੇ ਆਦੀ ਹਨ ਅਤੇ ਅੱਜ ਰਾਤ ਸਮੇਂ ਕਿਸੇ ਖੇਤ ਵਿਚ ਲੱਗੀ ਮੋਟਰ ਦੀਆਂ ਤਾਰਾਂ ਕੱਟਣ ਦੀ ਤਾਕ ਵਿਚ ਹਨ।
ਗਿੱਦੜਬਾਹਾ, 22 ਅਗਸਤ (ਪਰਮਜੀਤ ਸਿੰਘ ਥੇੜੀ)-ਖੇਤਾਂ ’ਚ ਲੱਗੀਆਂ ਮੋਟਰਾਂ ਦੀਆਂ ਤਾਰਾਂ ਕੱਟ ਕੇ ਉਨ੍ਹਾਂ ਵਿਚੋਂ ਤਾਂਬਾ ਕੱਢ ਕੇ ਵੇਚਣ ਦੇ ਦੋਸ਼ ਹੇਠ ਗਿੱਦੜਬਾਹਾ ਪੁਲਿਸ ਨੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਭੱਠੀ ਵਾਲਾ ਮੋੜ ’ਤੇ ਮੌਜੂਦ ਸਨ, ਤਾਂ ਮੁਖ਼ਬਰ ਦੀ ਸੂਚਨਾ ਦਿੱਤੀ ਕਿ ਰੋਹਿਤ ਪੁੱਤਰ ਜੈ ਸਿੰਘ ਵਾਸੀ ਖਟੀਕ ਮੁਹੱਲਾ, ਜਸਕਰਨ ਸਿੰਘ ਉਰਫ ਜੱਸ ਵਾਸੀ ਹੁਸਨਰ, ਪ੍ਰਮੋਦ ਕੁਮਾਰ ਪੁੱਤਰ ਜੀਤ ਨਰਾਇਣ ਵਾਸੀ ਨੇੜੇ ਖੇਤੂ ਰਾਮ ਪਾਰਕ ਗਿੱਦੜਬਾਹਾ ਅਤੇ ਹਰਦੀਪ ਸਿੰਘ ਪੁੱਤਰ ਮੰਦਰ ਸਿੰਘ ਤੇ ਗੁਰਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀਆਨ ਟਿੱਬਾ ਗੁਰਸਰ ਕਥਿਤ ਤੌਰ ’ਤੇ ਆਸ-ਪਾਸ ਦੇ ਪਿੰਡਾਂ ਦੇ ਖੇਤਾਂ ’ਚ ਲੱਗੀਆਂ ਮੋਟਰਾਂ ਦੀਆਂ ਤਾਰਾਂ ਕੱਟ ਕੇ ਉਨ੍ਹਾਂ ਨੂੰ ਜਲਾ ਕੇ ਉਨ੍ਹਾਂ ਵਿਚੋਂ ਤਾਂਬਾ ਕੱਢ ਕੇ ਅੱਗੇ ਵੇਚਣ ਦੇ ਆਦੀ ਹਨ ਅਤੇ ਅੱਜ ਰਾਤ ਸਮੇਂ ਕਿਸੇ ਖੇਤ ਵਿਚ ਲੱਗੀ ਮੋਟਰ ਦੀਆਂ ਤਾਰਾਂ ਕੱਟਣ ਦੀ ਤਾਕ ਵਿਚ ਹਨ। ਉਕਤ ਇਤਲਾਹ ’ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਰੋਹਿਤ, ਜਸਕਰਨ ਸਿੰਘ, ਪ੍ਰਮੋਦ ਕੁਮਾਰ, ਹਰਦੀਪ ਸਿੰਘ ਅਤੇ ਗੁਰਜੀਤ ਸਿੰਘ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।