28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਬਰਗਾੜੀ, 26 ਅਗਸਤ (ਸੁਖਰਾਜ ਸਿੰਘ ਗੋਂਦਾਰਾ)-ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪਿੰਡ ਦੇ ਸਰਪੰਚ ਬੀਬੀ ਪਰਮਜੀਤ ਕੌਰ ਦੀ ਅਗਵਾਈ ’ਚ ਸਮੂਹ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਰਾਜਵਿੰਦਰ ਕੌਰ ਚਹਿਲ ਨੇ ਕਿਹਾ ਕਿ ਔਰਤਾਂ ਤੇ ਲੜਕੀਆਂ ਦੇ ਜੀਵਨ ’ਚ ਇਸ ਤਿਉਹਾਰ ਦੀ ਖਾਸ ਮਹੱਤਤਾ ਹੈ ਕਿਉਂਕਿ ਇਸ ਤਿਉਹਾਰ ਦੇ ਮਾਧਿਅਮ ਰਾਹੀਂ ਸਾਲਾਂ ਬੱਧੀ ਆਪਣੇ ਸਹੁਰੇ ਘਰ ਰਹਿ ਰਹੀਆਂ ਔਰਤਾਂ ਆਪਣੇ ਪੇਕੇ ਪਿੰਡ ਇੱਕਠੀਆਂ ਹੁੰਦੀਆਂ ਹਨ।

ਅਜੀਤ ਡੈਸਕ 27-08-2026
ਬਰਗਾੜੀ, 26 ਅਗਸਤ (ਸੁਖਰਾਜ ਸਿੰਘ ਗੋਂਦਾਰਾ)-ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪਿੰਡ ਦੇ ਸਰਪੰਚ ਬੀਬੀ ਪਰਮਜੀਤ ਕੌਰ ਦੀ ਅਗਵਾਈ ’ਚ ਸਮੂਹ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਰਾਜਵਿੰਦਰ ਕੌਰ ਚਹਿਲ ਨੇ ਕਿਹਾ ਕਿ ਔਰਤਾਂ ਤੇ ਲੜਕੀਆਂ ਦੇ ਜੀਵਨ ’ਚ ਇਸ ਤਿਉਹਾਰ ਦੀ ਖਾਸ ਮਹੱਤਤਾ ਹੈ ਕਿਉਂਕਿ ਇਸ ਤਿਉਹਾਰ ਦੇ ਮਾਧਿਅਮ ਰਾਹੀਂ ਸਾਲਾਂ ਬੱਧੀ ਆਪਣੇ ਸਹੁਰੇ ਘਰ ਰਹਿ ਰਹੀਆਂ ਔਰਤਾਂ ਆਪਣੇ ਪੇਕੇ ਪਿੰਡ ਇੱਕਠੀਆਂ ਹੁੰਦੀਆਂ ਹਨ। ਇਸ ਤਿਉਹਾਰ ਰਾਹੀਂ ਆਪਣੇ ਮਨਾ ਦੇ ਵਲਵੱਲੇ ਗਿੱਧੇ ਅਤੇ ਬੋਲੀਆਂ ਦੁਆਰਾ ਇਕ ਦੂਜੀ ਨਾਲ ਸਾਂਝੇ ਕਰਦੀਆਂ ਹਨ। ਪਿੰਡ ਦੇ ਸਰਪੰਚ ਪਰਮਜੀਤ ਕੌਰ ਅਤੇ ਰਾਜਵਿੰਦਰ ਕੌਰ ਚਹਿਲ ਨੇ ਕਿਹਾ ਕਿ ਅੱਜ ਦੇ ਸਮੇਂ ਦੀਆਂ ਲੜਕੀਆਂ ਨੂੰ ਇਸ ਸੱਭਿਆਚਾਰ ਨਾਲ ਜੋੜਨ ਲਈ ਇਹ ਤਿਉਹਾਰ ਪਿੰਡਾਂ ’ਚ ਮਨਾਉਣਾ ਜ਼ਰੂਰੀ ਹੈ। ਤੀਆਂ ’ਚ ਲਗਾਈ ਗਈ ਪੁਰਾਤਨ ਵਸਤਾਂ ਜਿਵੇਂ ਫ਼ੁਲਕਾਰੀਆਂ, ਬਾਗ, ਪੱਖੀਆਂ, ਚਰਖੇ, ਦਰੀਆਂ, ਖੇਸ, ਸੱਗੀ ਫੁੱਲ, ਕੈਂਠੇ, ਮਧਾਣੀਆਂ, ਚਾਟੀਆਂ ਆਦਿ ਦੀ ਪ੍ਰਦਰਸ਼ਨੀ ਤੀਆਂ ’ਚ ਵਿਸ਼ੇਸ ਖਿੱਚ ਦਾ ਕੇਂਦਰ ਰਹੀ। ਇਸ ਤਿਉਹਾਰ ਨੂੰ ਸਫ਼ਲ ਬਣਾਉਣ ਲਈ ਸੇਵਾ-ਮੁਕਤ ਏ.ਐਸ.ਆਈ ਸੋਹਣ ਸਿੰਘ, ਇਕਬਾਲ ਸਿੰਘ ਸਿੱਧੂ, ਡਾ. ਗੁਰਮੇਲ ਸਿੰਘ ਚਹਿਲ, ਬੇਅੰਤ ਸਿੰਘ ਬੁਰਜ ਆਦਿ ਤੋਂ ਇਲਾਵਾ ਪ੍ਰਵਾਸੀ ਪੰਜਾਬੀਆਂ ਦਾ ਵਿਸ਼ੇਸ ਸਹਿਯੋਗ ਰਿਹਾ। ਇਸ ਮੌਕੇ ਭੁਪਿੰਦਰ ਕੌਰ ਪੰਚ, ਪਰਮਿੰਦਰ ਕੌਰ, ਮਨਿੰਦਰ ਕੌਰ, ਰੋਜ਼ੀ ਭੱਟੀ, ਸੁੰਦਰ ਕੌਰ, ਰਾਣੋ ਸਿੱਧੂ, ਬੱਬਲਜੀਤ ਕੌਰ, ਨਵਦੀਪ ਕੌਰ, ਪਰਮਜੀਤ ਕੌਰ, ਅਮਰਜੀਤ ਕੌਰ, ਕਮਲਜੀਤ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਔਰਤਾਂ, ਲੜਕੀਆਂ ਤੇ ਛੋਟੀਆਂ ਬੱਚੀਆਂ ਹਾਜ਼ਰ ਸਨ।
ਪਿਛਲੀ ਖ਼ਬਰ ਸਿੱਖਾਂਵਾਲਾ ਰੋਡ ਬਣਨ ਦੀ ਧੀਮੀ ਚਾਲ ਤੋਂ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਸ਼ਹਿਬਾਜ਼ ਸੰਧੂ ਨੇ ਪਿੰਡਾਂ ’ਚ ਮੀਟਿੰਗਾਂ ਦੇ ਦੌਰ ’ਚ ਲਿਆਂਦੀ ਤੇਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।