28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਚੋਰਾਂ ਨੇ ਦੁਕਾਨ ਦੀ ਕੰਧ ’ਚ ਪਾੜ ਲਾ ਕੇ ਕੀਤੀ ਚੋਰੀ

ਸਾਦਿਕ, 27 ਅਗਸਤ (ਆਰ. ਐਸ.

ਅਜੀਤ ਡੈਸਕ 28-08-2026
ਸਾਦਿਕ, 27 ਅਗਸਤ (ਆਰ.ਐਸ.ਧੁੰਨਾ)-ਬੀਤੀ ਰਾਤ ਚੋਰਾਂ ਵਲੋਂ ਸਾਦਿਕ ਵਿਖੇ ਇਕ ਦੁਕਾਨ ਦੀ ਪਿਛਲੀ ਕੰਧ ’ਚ ਪਾੜ ਲਾ ਕੇ ਦੁਕਾਨ ਵਿਚ ਪਈ ਨਗਦੀ ਚੋਰੀ ਕਰ ਲਏ ਜਾਣ ਦਾ ਸਮਾਚਾਰ ਹੈ। ਫ਼ਰੀਦਕੋਟ ਰੋਡ ਸਾਦਿਕ ਵਿਖੇ ਸਰਦਾਰ ਖਾਦ ਭੰਡਾਰ ਦੇ ਮਾਲਕ ਅਸ਼ੋਕ ਕੁਮਾਰ ਗੋਇਲ ਨੇ ਚੋਰੀ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਸਵੇਰ ਸਮੇਂ ਦੁਕਾਨ ਦਾ ਸ਼ਟਰ ਖੋਲਿ੍ਆ ਤਾਂ ਦਰਾਜ ਖੁੱਲੇ੍ਹ ਪਏ ਸਨ ਅਤੇ ਉਨ੍ਹਾਂ ’ਚ ਪਈ ਕੁਝ ਨਗਦੀ ਵੀ ਗਾਇਬ ਸੀ। ਉਨ੍ਹਾਂ ਨੇ ਦੱਸਿਆ ਕਿ ਚੋਰ ਦੁਕਾਨ ਦੇ ਚੁਬਾਰੇ ਦੀ ਪਿਛਲੀ ਕੰਧ ’ਚ ਪਾੜ ਲਾ ਕੇ ਦੁਕਾਨ ਵਿਚ ਦਾਖਲ ਹੋਏ ਅਤੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਅਤੇ ਚੋਰ ਦੁਕਾਨ ’ਚ ਲੱਗੇ ਨਿਗਰਾਨੀ ਕੈਮਰੇ ਵੀ ਪੁੱਟ ਕੇ ਲੈ ਗਏ। ਇਸ ਮੌਕੇ ਘਟਨਾ ਦੀ ਜਾਂਚ ਕਰਨ ਲਈ ਪੁਲਿਸ ਪਾਰਟੀ ਸਮੇਤ ਪਹੁੰਚੇ ਹਰਜੋਤ ਸਿੰਘ ਸਹਾਇਕ ਥਾਣੇਦਾਰ ਥਾਣਾ ਸਾਦਿਕ ਨੇ ਵਿਸ਼ਵਾਸ ਦੁਆਇਆ ਕਿ ਚੋਰਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਚੋਰਾਂ ਵਲੋਂ ਇਸੇ ਦੁਕਾਨ ’ਚ ਇਸੇ ਜਗ੍ਹਾ ਪਾੜ ਲਾ ਕੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਸੀ।
ਪਿਛਲੀ ਖ਼ਬਰ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਮਨਾਉਣ ਸੰਬੰਧੀ ਮੀਟਿੰਗ ਨਸ਼ੇ ਦਾ ਸੇਵਨ ਕਰਦੇ ਚਾਰ ਕਾਬੂ ਅਗਲੀ ਖ਼ਬਰ ਪਿਤਾ ਨਾਲ ਮੁਲਾਕਾਤ ਕਰਨ ਆਈ ਧੀ ਪਾਸੋਂ ਨਸ਼ੀਲਾ ਪਾਊਡਰ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।