04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਬਾਬਾ ਫ਼ਰੀਦ ਪਬਲਿਕ ਹਾਈ ਸਕੂਲ ਜੈਤੋ ’ਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਸੈਂਟਰ ਹੈੱਡ ਟੀਚਰ ਜਸਵਿੰਦਰ ਸਿੰਘ ਦਾ ਅਧਿਆਪਕ ਦਿਵਸ ’ਤੇ ਹੋਵੇਗਾ ਵਿਸ਼ੇਸ਼ ਸਨਮਾਨ : ਢਿੱਲੋਂ

ਜੈਤੋ , 3 ਸਤੰਬਰ ( ਗੁਰਚਰਨ ਸਿੰਘ ਗਾਬੜੀਆ )- ਬਾਬਾ ਫ਼ਰੀਦ ਪਬਲਿਕ ਹਾਈ ਸਕੂਲ ( ਬਾਜਾਖਾਨਾ ਰੋਡ ) ਜੈਤੋ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ । ਇਸ ਮੌਕੇ ਸਕੂਲ ਦੇ ਨੰਨ੍ਹੇ ਮੁੰਨੇ ਬੱਚਿਆਂ ਨੇ ਪ੍ਰੋਗਰਾਮ ਪੇਸ਼ ਕੀਤਾ ।

ਅਜੀਤ ਡੈਸਕ 04-09-2026
ਜੈਤੋ , 3 ਸਤੰਬਰ ( ਗੁਰਚਰਨ ਸਿੰਘ ਗਾਬੜੀਆ )- ਬਾਬਾ ਫ਼ਰੀਦ ਪਬਲਿਕ ਹਾਈ ਸਕੂਲ ( ਬਾਜਾਖਾਨਾ ਰੋਡ ) ਜੈਤੋ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ । ਇਸ ਮੌਕੇ ਸਕੂਲ ਦੇ ਨੰਨ੍ਹੇ ਮੁੰਨੇ ਬੱਚਿਆਂ ਨੇ ਪ੍ਰੋਗਰਾਮ ਪੇਸ਼ ਕੀਤਾ । ਜਿਸ ਵਿਚ ਬੱਚਿਆਂ ਵਲੋਂ ਵੱਖ - ਵੱਖ ਝਲਕੀਆਂ ਪੇਸ਼ ਕੀਤੀਆਂ ਗਈਆਂ । ਇਸ ਮੌਕੇ ਸਕੂਲ ਦੀ ਪਿ੍ਰੰਸੀਪਲ ਦਰਸ਼ਨਾ ਦੇਵੀ ਨੇ ਜਨਮ ਅਸ਼ਟਮੀ ਦਾ ਤਿਉਹਾਰ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ । ਉਨ੍ਹਾਂ ਵਲੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੂੰ ਤਿਲਕ ਲਗਾਇਆ ਗਿਆ ਅਤੇ ਉਸ ਤੋਂ ਬਾਅਦ ਆਰਤੀ ਕੀਤੀ ਗਈ । ਇਸ ਮੌਕੇ ਸਕੂਲ ਦੇ ਚੇਅਰਮੈਨ ਸਾਧੂ ਰਾਮ ਸ਼ਰਮਾ ਨੇ ਜਨਮ ਅਸ਼ਟਮੀ ਦਾ ਤਿਉਹਾਰ ਦੇ ਇਸ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਸਟਾਫ ਦੀ ਹੌਂਸਲਾ ਅਫਜਾਈ ਕੀਤੀ । ਸਮਾਗਮ ਦੌਰਾਨ ਸਕੂਲ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਜਨਮ ਅਸ਼ਟਮੀ ਦਾ ਤਿਉਹਾਰ ਵਿਚ ਉਤਸ਼ਾਹ ਨਾਲ ਭਾਗ ਲਿਆ । ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਤੇ ਬੱਚੇ ਮੌਜੂਦ ਸਨ ।
ਪਿਛਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) 40ਵੇਂ ਜਥੇ ਦੇ 24 ਵਿਅਕਤੀਆਂ ਨੇ ਦਿੱਤੀ ਗਿ੍ਫ਼ਤਾਰੀ ਅਗਲੀ ਖ਼ਬਰ ਨੌਜਵਾਨ ਨੇ ਘਰ ’ਚ ਫਾਹਾ ਲਗਾ ਕੇ ਕੀਤੀ ਜੀਵਨ ਲੀਲ੍ਹਾ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।