ਸ਼ਾਹ ਸਤਨਾਮ ਕ੍ਰਿਕਟ ਅਕੈਡਮੀ ਸਿਰਸਾ ਟੀਮ ਨੇ ਜਿੱਤਿਆ ਬਾਬਾ ਫ਼ਰੀਦ ਕ੍ਰਿਕਟ ਗੋਲਡ ਕੱਪ
ਫ਼ਰੀਦਕੋਟ, 24 ਸਤੰਬਰ (ਸਰਬਜੀਤ ਸਿੰਘ)- ਸਥਾਨਕ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਦੀ ਕ੍ਰਿਕਟ ਗਰਾਊਂਡ ਵਿਚ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਫ਼ਰੀਦਕੋਟ ਵਲੋਂ 24ਵਾਂ ਆਲ਼ ਇੰਡੀਆ ਬਾਬਾ ਫ਼ਰੀਦ ਕ੍ਰਿਕਟ ਗੋਲਡ ਕੱਪ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਦਾ ਫ਼ਾਈਨਲ ਮੁਕਾਬਲਾ ਸ਼ਾਹ ਸਤਨਾਮ ਕ੍ਰਿਕਟ ਅਕੈਡਮੀ ਸਿਰਸਾ ਅਤੇ ਫ਼ਰੈਂਡਜ਼ ਅਕੈਡਮੀ ਜਲੰਧਰ ਵਿਚਕਾਰ ਖੇਡਿਆ ਗਿਆ।
ਜ
ਜੇਤੂ ਟੀਮ ਨੂੰ ਕ੍ਰਿਕਟ ਗੋਲਡ ਕੱਪ ਦਿੰਦੇ ਹੋਏ ਮੁੱਖ ਮਹਿਮਾਨ ਤੇ ਐਸੋਸੀਏਸ਼ਨ ਆਗੂ। ਤਸਵੀਰ : ਸਰਬਜੀਤ ਸਿੰਘ
25-09-2026
ਫ਼ਰੀਦਕੋਟ, 24 ਸਤੰਬਰ (ਸਰਬਜੀਤ ਸਿੰਘ)- ਸਥਾਨਕ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਦੀ ਕ੍ਰਿਕਟ ਗਰਾਊਂਡ ਵਿਚ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਫ਼ਰੀਦਕੋਟ ਵਲੋਂ 24ਵਾਂ ਆਲ਼ ਇੰਡੀਆ ਬਾਬਾ ਫ਼ਰੀਦ ਕ੍ਰਿਕਟ ਗੋਲਡ ਕੱਪ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਦਾ ਫ਼ਾਈਨਲ ਮੁਕਾਬਲਾ ਸ਼ਾਹ ਸਤਨਾਮ ਕ੍ਰਿਕਟ ਅਕੈਡਮੀ ਸਿਰਸਾ ਅਤੇ ਫ਼ਰੈਂਡਜ਼ ਅਕੈਡਮੀ ਜਲੰਧਰ ਵਿਚਕਾਰ ਖੇਡਿਆ ਗਿਆ। ਸ਼ਾਹ ਸਤਨਾਮ ਕ੍ਰਿਕਟ ਅਕੈਡਮੀ ਸਿਰਸਾ ਦੀ ਟੀਮ ਨੇ ਜਿੱਤ ਹਾਸਿਲ ਕਰਦਿਆਂ 24ਵੇਂ ਆਲ ਇੰਡੀਆ ਬਾਬਾ ਫ਼ਰੀਦ ਕ੍ਰਿਕਟਕ੍ਰਿਕਟ ਗੋਲਡ ਕੱਪ ’ਤੇ ਕਬਜ਼ਾ ਕੀਤਾ। ਕ੍ਰਿਕਟਕ੍ਰਿਕਟ ਕੋਚ ਗੁਰਕਰਨ ਸਿੰਘ ਰਨੀਆ ਨੇ ਦੱਸਿਆ ਕਿ ਮੈਨ ਆਫ਼ ਦੀ ਸੀਰੀਜ਼ ਕਨਿਸ਼ਕ ਚੌਹਾਨ ਰਿਹਾ ਜੋ ਕਿ ਜੇਤੂ 19 ਇੰਡੀਆ ਟੀਮ ਦਾ ਖਿਡਾਰੀ ਰਿਹਾ ਤੇ ਆਰ.ਬੀ.ਸੀ. 2026 ਟੀਮ ਦਾ ਹਿੱਸਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਧੀਆ ਬੱਲੇਬਾਜ ਰਬਨੀਤ ਸਿੰਘ ਰਿਹਾ। ਜੇਤੂ ਟੀਮ ਨੂੰ ਮੁੱਖ ਮਹਿਮਾਨ ਜੈਤੋ ਦੇ ਵਿਧਾਇਕ ਅਮਲੋਕ ਸਿੰਘ ਵਲੋਂ ਗੋਲਡ ਕੱਪ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਸੰਦੀਪ ਸਿੰਘ ਧਾਲੀਵਾਲ ਰਾਜ ਸੂਚਨਾ ਕਮਿਸ਼ਨਰ ਪੰਜਾਬ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਵਿਧਾਇਕ ਅਮਲੋਕ ਸਿੰਘ ਨੇ ਕਿਹਾ ਕਿ ਇਕ ਖੇਡਾਂ ਹੀ ਹਨ ਜਿਨ੍ਹਾਂ ਨਾਲ ਸਮਾਜ ਵਿਚ ਨਸ਼ਿਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਸ਼ਾਮ ਲਾਲ ਗਰਗ ਤੇ ਡਾ. ਏ.ਜੀ.ਐਸ. ਬਾਵਾ ਜਨਰਲ ਸਕੱਤਰ ਵਲੋਂ ਆਏ ਹੋਏ ਮਹਿਮਨਾਂ ਅਤੇ ਦੇਸ਼ ਭਰ ’ਚੋਂ ਆਈਆਂ ਕ੍ਰਿਕਟ ਟੀਮਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬਲਜਿੰਦਰ ਸਿੰਘ ਜਿੰਦ ਪ੍ਰਧਾਨ ਟੂਰਨਾਮੈਂਟ ਕਮੇਟੀ, ਸਤੀਸ਼ ਸ਼ਰਮਾ ਖਜ਼ਾਨਚੀ, ਪਰਮਿੰਦਰ ਸਿੰਘ ਗਿੱਲ ਕਾਰਜਕਾਰੀ ਮੈਂਬਰ, ਯੋਗੇਸ਼ ਚਾਵਲਾ, ਬਲਜਿੰਦਰ ਗਰਗ, ਨਰੇਸ਼ ਧੀਰ, ਬਲਜਿੰਦਰ ਗਰਗ, ਰਜਿੰਦਰ ਪਾਂਡੇ, ਨਰੇਸ਼ ਕੁਮਾਰ ਨਿੰਕਾ, ਬਲਜੀਤ ਸਿੰਘ ਬਿੰਦਰਾ, ਅਮਨ ਸ਼ਰਮਾ ਐਮਰੋਨ ਬੈਟਰੀ, ਜਤਿੰਦਰ ਅਕਰਮ, ਆਜਾਦ ਸਿੰਘ, ਭਲਵਾਨ ਸਿੰਘ, ਵਰੁਨ ਸ਼ਰਮਾ, ਭੁਪਿੰਦਰ ਸਿੰਘ, ਸਰਵਣ ਕੁਮਾਰ ਸਕੋਰਰ, ਭਾਊ ਮਹਿਮੁਆਣਾ (ਕੁਮੈਂਟੇਟਰ) ਆਦਿ ਹਾਜ਼ਰ ਸਨ।