ਦੀਵਾਲੀ ’ਤੇ ਪਟਾਕੇ ਵੇਚਣ ਲਈ ਆਰਜ਼ੀ ਲਾਇਸੰਸ ਲੈਣ ਲਈ ਅਰਜ਼ੀਆਂ 13 ਤੋਂ
ਫ਼ਰੀਦਕੋਟ, 12 ਅਕਤੂਬਰ (ਜਸਵੰਤ ਸਿੰਘ ਪੁਰਬਾ)- ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਲੋਂ ਦਿੱਤੇ ਗਏ ਆਦੇਸ਼ਾਂ ਅਨੁਸਾਰ ਸਾਲ 2026 ਦੀਵਾਲੀ, ਗੁਰਪੁਰਬ, ਕ੍ਰਿਸ਼ਮਿਸ ਅਤੇ ਨਵੇਂ ਸਾਲ ਦੇ ਆਮਦ ਸਬੰਧੀ ਪਟਾਕੇ ਵੇਚਣ ਦੇ ਚਾਹਵਾਨ ਵਿਅਕਤੀ ਆਪਣੀਆਂ ਅਰਜ਼ੀਆਂ 13 ਤੋਂ 19 ਅਕਤੂਬਰ ਤੱਕ ਮੁਕੰਮਲ ਰੂਪ ਵਿਚ ਸਵੈ ਘੋਸ਼ਣਾ, ਆਧਾਰ ਕਾਰਡ ਦੀ ਕਾਪੀ, ਚਲਾਨ ਫਾਰਮ ’ਚ ਫ਼ੀਸ ਭਰਨ ਉਪਰੰਤ ਸੇਵਾ ਕੇਂਦਰ ਮਿੰਨੀ ਸਕੱਤਰੇਤ ਵਿਖੇ 19 ਅਕਤੂਬਰ ਸ਼ਾਮ 4 ਵਜੇ ਤੱਕ ਦਿੱਤੀਆਂ ਜਾ ਸਕਦੀਆਂ ਹਨ। ਪ੍ਰਾਪਤ ਹੋਈਆਂ ਅਰਜ਼ੀਆਂ ਸਬੰਧੀ ਮਾਣਯੋਗ ਹਾਈਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਪਟਾਕੇ ਵੇਚਣ ਸਬੰਧੀ ਆਰਜ਼ੀ ਲਾਇਸੰਸ 23 ਅਕਤੂਬਰ 2026 ਨੂੰ ਸ਼ਾਮ ਤਿੰਨ ਵਜੇ ਡਰਾਅ ਕੱਢ ਕੇ ਜਾਰੀ ਕੀਤੇ ਜਾਣਗੇ।
ਫ਼ਰੀਦਕੋਟ, 12 ਅਕਤੂਬਰ (ਜਸਵੰਤ ਸਿੰਘ ਪੁਰਬਾ)- ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਲੋਂ ਦਿੱਤੇ ਗਏ ਆਦੇਸ਼ਾਂ ਅਨੁਸਾਰ ਸਾਲ 2026 ਦੀਵਾਲੀ, ਗੁਰਪੁਰਬ, ਕ੍ਰਿਸ਼ਮਿਸ ਅਤੇ ਨਵੇਂ ਸਾਲ ਦੇ ਆਮਦ ਸਬੰਧੀ ਪਟਾਕੇ ਵੇਚਣ ਦੇ ਚਾਹਵਾਨ ਵਿਅਕਤੀ ਆਪਣੀਆਂ ਅਰਜ਼ੀਆਂ 13 ਤੋਂ 19 ਅਕਤੂਬਰ ਤੱਕ ਮੁਕੰਮਲ ਰੂਪ ਵਿਚ ਸਵੈ ਘੋਸ਼ਣਾ, ਆਧਾਰ ਕਾਰਡ ਦੀ ਕਾਪੀ, ਚਲਾਨ ਫਾਰਮ ’ਚ ਫ਼ੀਸ ਭਰਨ ਉਪਰੰਤ ਸੇਵਾ ਕੇਂਦਰ ਮਿੰਨੀ ਸਕੱਤਰੇਤ ਵਿਖੇ 19 ਅਕਤੂਬਰ ਸ਼ਾਮ 4 ਵਜੇ ਤੱਕ ਦਿੱਤੀਆਂ ਜਾ ਸਕਦੀਆਂ ਹਨ। ਪ੍ਰਾਪਤ ਹੋਈਆਂ ਅਰਜ਼ੀਆਂ ਸਬੰਧੀ ਮਾਣਯੋਗ ਹਾਈਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਪਟਾਕੇ ਵੇਚਣ ਸਬੰਧੀ ਆਰਜ਼ੀ ਲਾਇਸੰਸ 23 ਅਕਤੂਬਰ 2026 ਨੂੰ ਸ਼ਾਮ ਤਿੰਨ ਵਜੇ ਡਰਾਅ ਕੱਢ ਕੇ ਜਾਰੀ ਕੀਤੇ ਜਾਣਗੇ। ਜ਼ਿਲ੍ਹਾ ਮੈਜਿਸਟਰੇਟ ਰਾਹੁਲ ਚਾਬਾ ਨੇ ਦੱਸਿਆ ਕਿ ਲਾਭਪਾਤਰੀ ਸੁਪਰੀਮ ਕੋਰਟ ਆਫ਼ ਇੰਡੀਆ, ਮਾਨਯੋਗ ਗਰੀਨ ਟ੍ਰਿਬਿਊਨਲ ਆਫ਼ ਇੰਡੀਆ, ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਅਤੇ ਪੰਜਾਬ ਸਰਕਾਰ ਵਲੋਂ ਸਮੇਂ ਸਮੇਂ ’ਤੇ ਜਾਰੀ ਹੁੰਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ਦੇ ਪਾਬੰਦ ਹੋਣਗੇ।