22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਭਾਰਤੀ ਜੀਵਨ ਬੀਮਾ ਨਿਗਮ ਨੇ ਮਿ੍ਤਕ ਜਗਮੇਲ ਸਿੰਘ ਦੇ ਪਰਿਵਾਰਕ ਮੈਂਬਰ ਨੂੰ ਦਿੱਤਾ ਕਲੇਮ

ਜੈਤੋ, 21 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਭਾਰਤੀਆ ਜੀਵਨ ਬੀਮਾ ਨਿਗਮ ਬਰਾਂਚ ਫ਼ਰੀਦਕੋਟ ਮੈਨੇਜਰ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਜਗਮੇਲ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਮੜ੍ਹਾਕ ਨੇ ਐਲ. ਆਈ ਸੀ.

ਅਜੀਤ ਡੈਸਕ 22-10-2026
ਜੈਤੋ, 21 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਭਾਰਤੀਆ ਜੀਵਨ ਬੀਮਾ ਨਿਗਮ ਬਰਾਂਚ ਫ਼ਰੀਦਕੋਟ ਮੈਨੇਜਰ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਜਗਮੇਲ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਮੜ੍ਹਾਕ ਨੇ ਐਲ.ਆਈ ਸੀ.ਆਫ ਇੰਡੀਆ ਬਰਾਂਚ ਫ਼ਰੀਦਕੋਟ ਤੋਂ ਬੀਮਾ ਕਰਵਾਇਆ ਸੀ ਕਿ ਕੁਝ ਦਿਨ ਪਹਿਲਾਂ ਜਗਮੇਲ ਸਿੰਘ ਦੀ ਮੌਤ ਹੋ ਗਈ ਤਾਂ ਐਲ.ਆਈ.ਸੀ.ਆਫ ਇੰਡੀਆ ਦੇ ਵਿਕਾਸ ਅਧਿਕਾਰੀ ਸੁਰਿੰਦਰ ਕੁਮਾਰ ਅਤੇ ਬੀਮਾ ਸਲਾਹਕਾਰ ਬਲਜੀਤ ਸਿੰਘ (ਮੜ੍ਹਾਕ) ਨੇ ਮਿ੍ਤਕ ਜਗਮੇਲ ਸਿੰਘ ਦੀ (ਕਲੇਮ ਵਾਰਿਸ) ਧਰਮਪਤਨੀ ਕਰਮਜੀਤ ਕੌਰ ਨੂੰ ਐਲ.ਆਈ.ਸੀ.ਆਫ ਇੰਡੀਆ ਬਰਾਂਚ ਫ਼ਰੀਦਕੋਟ ਵਿਚੋਂ ਬੀਮੇ ਦੇ ਕਲੇਮ ਪਾਸ ਕਰਵਾਕੇ ਕਰੀਬ 2 ਲੱਖ 65 ਹਜ਼ਾਰ ਰੁਪਏ ਦਿਵਾਉਣ ਵਿਚ ਮੱਦਦ ਕੀਤੀ। ਐਲ.ਆਈ.ਸੀ.ਆਫ ਇੰਡੀਆ ਦੇ ਵਿਕਾਸ ਅਧਿਕਾਰੀ ਸੁਰਿੰਦਰ ਕੁਮਾਰ ਨੇ ਕਿਹਾ ਕਿ ਬੀਮਾ ਕਰਵਾਉਣ ਹਰ ਮਨੁੱਖ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਬੀਮਾ ਕਰਵਾਉਣ ਨਾਲ ਸੇਵਿੰਗ ਹੁੰਦੀ ਹੈ ਜਾਂ ਮੌਤ ਹੋਣ ’ਤੇ ਕਮੇਲ ਵੀ ਮਿਲਦਾ ਹੈ। ਇਸ ਮੌਕੇ ਬੀਮਾ ਸਲਾਹਕਾਰ ਗੁਰਚਰਨ ਸਿੰਘ ਗਾਬੜੀਆ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਹੀਰੋ ਪੁਰਸ਼ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ-2026 ਦਾ ਫ਼ਰੀਦਕੋਟ ਵਿਖੇ ਪੁੱਜਣ ’ਤੇ ਸਪੀਕਰ ਸੰਧਵਾਂ ਵਲੋਂ ਭਰਵਾਂ ਸਵਾਗਤ ਅਗਲੀ ਖ਼ਬਰ ਰਿਸ਼ੀ ਮਾਡਲ ਸਕੂਲ ਪੰਜਗਰਾਈਂ ਕਲਾਂ ਵਲੋਂ ਵੱਖ-ਵੱਖ ਹਾਊਸ ਮੁਕਾਬਲਿਆਂ ਦੇ ਜੇਤੂਆਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।