04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਰੇਗਰ ਸਮਾਜ ਦਿਵਸ ਮੌਕੇ ਹੋਣਹਾਰ ਵਿਦਿਆਰਥੀਆਂ ਤੇ ਸਰਕਾਰੀ ਸੇਵਾਵਾਂ ਲਈ ਚੁਣੇ ਨੌਜਵਾਨਾਂ ਦਾ ਸਨਮਾਨ

ਜੈਤੋ, 3 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਰੇਗਰ ਸਮਾਜ ਦਿਵਸ ਸਥਾਨਕ ਰੇਗਰ ਧਰਮਸ਼ਾਲਾ ’ਚ ਨਾਲ ਮਨਾਇਆ ਗਿਆ। ਸਮਾਜ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਆਪਸੀ ਭਾਈਚਾਰੇ, ਏਕਤਾ ਅਤੇ ਸਮਾਜਿਕ ਵਿਕਾਸ ਦਾ ਸੰਦੇਸ਼ ਦਿੱਤਾ।

ਅਜੀਤ ਡੈਸਕ 04-11-2026
ਜੈਤੋ, 3 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਰੇਗਰ ਸਮਾਜ ਦਿਵਸ ਸਥਾਨਕ ਰੇਗਰ ਧਰਮਸ਼ਾਲਾ ’ਚ ਨਾਲ ਮਨਾਇਆ ਗਿਆ। ਸਮਾਜ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਆਪਸੀ ਭਾਈਚਾਰੇ, ਏਕਤਾ ਅਤੇ ਸਮਾਜਿਕ ਵਿਕਾਸ ਦਾ ਸੰਦੇਸ਼ ਦਿੱਤਾ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਨਰਿੰਦਰ ਕੁਮਾਰ ਰਾਠੌੜ ਪ੍ਰਧਾਨ ਡਾ: ਭੀਮ ਰਾਓ ਅੰਬੇਡਕਰ ਐਜੂਕੇਸ਼ਨ ਐਂਡ ਸੋਸ਼ਲ ਵੈਲਫੇਅਰ ਸੁਸਾਇਟੀ ਕੋਟਕਪੂਰਾ ਨੇ ਸ਼ਿਰਕਤ ਕੀਤੀ। ਜਦ ਕਿ ਚਿਰੰਜੀ ਲਾਲ ਮੌਰਿਆ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਰੇਗਰ ਸਮਾਜ ਦੇ ਇਤਿਹਾਸ, ਸ਼ਾਨਦਾਰ ਪਰੰਪਰਾਵਾਂ ਅਤੇ ਸਮਾਜਿਕ ਯੋਗਦਾਨ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਕਿਸੇ ਵੀ ਸਮਾਜ ਦੀ ਤਰੱਕੀ ਦਾ ਸਭ ਤੋਂ ਮਜ਼ ਬੂਤ ਆਧਾਰ ਸਿੱਖਿਆ, ਆਪਸੀ ਏਕਤਾ ਅਤੇ ਜਾਗਰੂਕਤਾ ਹੈ। ਉਨ੍ਹਾਂ ਨੌਜਵਾਨਾਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਅਤੇ ਸਮਾਜ ਦੇ ਵਿਕਾਸ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਸਮਾਗਮ ਵਿਚ ਸਮਾਜ ਦੇ ਉਨ੍ਹਾਂ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਸਰਕਾਰੀ ਨੌਕਰੀਆਂ ਹਾਸਿਲ ਕਰਕੇ ਸਮਾਜ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਤੋਂ ਇਲਾਵਾ ਪੜ੍ਹਾਈ ਵਿਚ ਸ਼ਾਨਦਾਰ ਨੰਬਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਅਜਿਹੇ ਸਨਮਾਨ ਸਮਾਗਮ ਬੱਚਿਆਂ ਅਤੇ ਨੌਜਵਾਨਾਂ ਨੂੰ ਜੀਵਨ ਵਿਚ ਅੱਗੇ ਵਧਣ ਅਤੇ ਵੱਡੇ ਟੀਚੇ ਹਾਸਿਲ ਕਰਨ ਲਈ ਪ੍ਰੇਰਿਤ ਕਰਦੇ ਹਨ। ਇਸ ਮੌਕੇ ਰੇਗਰ ਪੰਚਾਇਤ ਜੈਤੋ ਦੇ ਪ੍ਰਧਾਨ ਪ੍ਰੇਮ ਕੁਮਾਰ ਫ਼ੁਲਵਾੜੀਆ, ਰਾਜੇਸ਼ ਕੁਮਾਰ ਉੱਜੈਨੀਆ, ਸਤਪਾਲ ਸਾਂਟੋਲੀਆ, ਬਨਵਾਰੀ ਲਾਲ, ਤਰਸੇਮ ਕੁਮਾਰ, ਤੇਜਪਾਲ, ਅਮਰ ਕੁਮਾਰ, ਪਿਆਰੇ ਲਾਲ, ਅਰੁਣ ਕੁਮਾਰ ਅਤੇ ਸੋਨੂੰ ਰਾਮ ਆਦਿ ਸਮੇਤ ਸਮਾਜ ਦੇ ਕਈ ਪਤਵੰਤੇ ਅਤੇ ਮੈਂਬਰ ਮੌਜੂਦ ਸਨ। ਸਮਾਗਮ ਦੇ ਅੰਤ ਵਿਚ ਸਮਾਜ ਦੀ ਏਕਤਾ, ਸਿੱਖਿਆ ਦੇ ਪ੍ਰਚਾਰ ਅਤੇ ਆਉਣ ਵਾਲੀ ਪੀੜ੍ਹੀ ਨੂੰ ਬਿਹਤਰ ਭਵਿੱਖ ਪ੍ਰਦਾਨ ਕਰਨ ਦਾ ਸੰਕਲਪ ਲਿਆ ਗਿਆ।
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਦੀ ਸਾਲਾਨਾ ਅਥਲੈਟਿਕਸ ਮੀਟ ਦੀ ਸ਼ਾਨਦਾਰ ਸਮਾਪਤੀ ਅਗਲੀ ਖ਼ਬਰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ 14 ਨੂੰ-ਐਸ.ਸੀ. ਬੀ.ਸੀ. ਯੂਨੀਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।