04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਦੀ ਸਾਲਾਨਾ ਅਥਲੈਟਿਕਸ ਮੀਟ ਦੀ ਸ਼ਾਨਦਾਰ ਸਮਾਪਤੀ

ਸਾਦਿਕ, 3 ਨਵੰਬਰ (ਆਰ. ਐਸ.

ਅਜੀਤ ਡੈਸਕ 04-11-2026
ਸਾਦਿਕ, 3 ਨਵੰਬਰ (ਆਰ.ਐਸ.ਧੁੰਨਾ)-ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਦੀ ਸਾਲਾਨਾ ਅਥਲੈਟਿਕਸ ਮੀਟ ਦੀ ਸ਼ੁਰੂਆਤ ਵਿਦਿਆਰਥੀਆਂ ਵਲੋਂ ਸਵਾਗਤੀ ਗੀਤ ਅਤੇ ਧਾਰਮਿਕ ਸ਼ਬਦ ਗਾਇਨ ਨਾਲ ਕੀਤੀ ਗਈ, ਉਥੇ ਸਮਾਗਮ ਦੀ ਸਮਾਪਤੀ ਰਾਸ਼ਟਰੀ ਗਾਣ ਗਾ ਕੇ ਕੀਤੀ। ਪਹਿਲੇ ਦਿਨ ਨਰਸਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ’ਚ ਹਿੱਸਾ ਲਿਆ ਅਤੇ ਇਸ ਵਿਚ ਇੰਟਰ ਹਾਊਸ ਮੁਕਾਬਲੇ ਵੀ ਕਰਵਾਏ ਗਏ। ਦੂਸਰੇ ਦਿਨ ਛੇਵੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿਚ ਹਿੱਸਾ ਲਿਆ ਅਤੇ ਇਸ ਵਿਚ (ਚਾਰ ਇੰਟਰ ਹਾਊਸ) ਸਾਹਿਬਜ਼ਾਦਾ ਅਜੀਤ ਸਿੰਘ ਜੀ ਹਾਊਸ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਹਾਊਸ, ਸਾਹਿਬਜ਼ਾਦਾ ਜੋਰਾਵਾਰ ਸਿੰਘ ਜੀ ਹਾਊਸ, ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਹਾਊਸ ਵਿਚਾਲੇ ਮੁਕਾਬਲੇ ਕਰਵਾਏ ਗਏ। ਸਾਲਾਨਾ ਅਥਲੀਟ ਮੀਟ ਵਿਚ ਵੱਖ-ਵੱਖ ਤਰ੍ਹਾਂ ਦੀਆਂ ਰੇਸਾਂ (ਵੋਕ ਦੌੜ, ਰਿਲੇਅ ਦੌੜ, ਹਰਡਲ ਦੌੜ, 100 ਮੀਟਰ ਦੌੜ, 200 ਮੀਟਰ ਦੌੜ, 400 ਮੀਟਰ ਦੌੜ, 600 ਮੀਟਰ ਦੌੜ, 800 ਮੀਟਰ ਦੌੜ), ਥ੍ਰੋ ਬਾਲ, ਬੈਡਮਿੰਟਨ, ਡਿਸਕਸ ਥਰੋ, ਹੈਮਰ ਥਰੋ, ਗੋਲਾ ਸੁੱਟਣਾ, ਖੋ-ਖੋ, ਟਗ ਆਫ ਵਾਰ (ਰੱਸਾ ਖਿੱਚਣਾ) ਆਦਿ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਸਾਲਾਨਾ ਅਥਲੀਟ ਮੀਟ ਦੀ ਚੈਂਪੀਅਨਸ਼ਿਪ ਸਾਹਿਬਜ਼ਾਦਾ ਅਜੀਤ ਸਿੰਘ ਜੀ ਹਾਊਸ (ਰੈੱਡ) ਅਤੇ ਰਨਰਅੱਪ ਟਰਾਫੀ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਹਾਊਸ (ਗਰੀਨ), ਕਲਚਰਰ ਐਕਟੀਵਿਟੀ ਦੀ ਟਰਾਫੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਹਾਊਸ (ਰੈੱਡ) ਨੇ ਜਿੱਤੀ। ਮੁੱਖ ਮਹਿਮਾਨ ਤਰਲੋਚਨ ਸਿੰਘ ਡੀ.ਐਸ.ਪੀ. ਫ਼ਰੀਦਕੋਟ ਨੇ ਕਿਹਾ ਖੇਡਾਂ ਮਨੁੱਖੀ ਜੀਵਨ ਦਾ ਅਟੁੱਟ ਅੰਗ ਹਨ। ਖੇਡਾਂ ਜਿੱਥੇ ਸਰੀਰ ਨੂੰ ਤੰਦਰੁਸਤ ਅਤੇ ਤਾਕਤਵਰ ਬਣਾਉਂਦੀਆਂ ਹਨ, ਉੱਥੇ ਹੀ ਮਾਨਸਿਕ ਵਿਕਾਸ, ਅਨੁਸ਼ਾਸਨ, ਸਹਿਣਸ਼ੀਲਤਾ, ਟੀਮ ਭਾਵਨਾ ਅਤੇ ਆਤਮ-ਵਿਸ਼ਵਾਸ ਵੀ ਪੈਦਾ ਕਰਦੀਆਂ ਹਨ। ਸਕੂਲ ਦੇ ਚੇਅਰਮੈਨ ਗੁਰਜੰਟ ਸਿੰਘ ਮਨਾਵਾਂ, ਵਾਈਸ ਚੇਅਰਮੈਨ ਬਲਦੇਵ ਸਿੰਘ ਸੇਖੋਂ, ਮੈਨੇਜਮੈਂਟ ਮੈਂਬਰ ਗੁਰਜੀਤ ਸਿੰਘ ਮਨਾਵਾਂ, ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ, ਸਮੂਹ ਅਧਿਆਪਕ ਅਤੇ ਵਿਦਿਆਰਥੀ ਸਮਾਗਮ ’ਚ ਮੌਜੂਦ ਰਹੇ । ਸਕੂਲ ਦੇ ਚੇਅਰਮੈਨ ਗੁਰਜੰਟ ਸਿੰਘ ਮਨਾਵਾਂ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਵਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਟਰਾਫ਼ੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਤੇ ਨਾਲ ਹੀ ਸਰੀਰਕ ਸਿੱਖਿਆ ਅਧਿਆਪਕ ਗੁਰਜੀਤ ਸਿੰਘ, ਗੁਰਮਨ ਸਿੰਘ ਅਤੇ ਅਮਨਦੀਪ ਕੌਰ ਅਤੇ ਐਕਟੀਵਿਟੀ ਕੋਆਰਡੀਨੇਟਰ ਇੰਚਾਰਜ ਸੁਖਪ੍ਰੀਤ ਕੌਰ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਪੰਜਾਬੀ ਸਾਹਿਤ ਸਭਾ ਰਜਿ. ਫ਼ਰੀਦਕੋਟ (ਸੇਖੋਂ) ਦੀ ਮਾਸਿਕ ਇਕੱਤਰਤਾ ਅਗਲੀ ਖ਼ਬਰ ਰੇਗਰ ਸਮਾਜ ਦਿਵਸ ਮੌਕੇ ਹੋਣਹਾਰ ਵਿਦਿਆਰਥੀਆਂ ਤੇ ਸਰਕਾਰੀ ਸੇਵਾਵਾਂ ਲਈ ਚੁਣੇ ਨੌਜਵਾਨਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।