ਅੱਖਾਂ ਦੇ ਮੁਫ਼ਤ ਜਾਂਚ ਕੈਂਪ ’ਚ 260 ਮਰੀਜ਼ਾਂ ਦੀ ਜਾਂਚ ਤੇ 48 ਵਿਅਕਤੀਆਂ ਦੀ ਲੈਂਜ਼ ਪਾਉਣ ਲਈ ਚੋਣ
ਬਾਜਾਖਾਨਾ, 23 ਨਵੰਬਰ (ਜੀਵਨ ਗਰਗ, ਜਗਦੀਪ ਸਿੰਘ ਗਿੱਲ)-ਲਾਇਨਜ਼ ਕਲੱਬ ਬਾਜਾਖਾਨਾ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਅਤੇ ਲੈਂਜ਼ ਕੈਂਪ ਸਿਵਲ ਹਸਪਤਾਲ ਬਾਜਾਖਾਨਾ ਵਿਖੇ ਕਲੱਬ ਦੇ ਕੈਂਪ ਚੇਅਰਮੈਨ ਡਾ. ਸਤਪਾਲ ਸਿੰਘ ਰੋਮਾਣਾ ਅਤੇ ਕੋ-ਚੇਅਰਮੈਨ ਭਗਤ ਸਿੰਘ ਚਹਿਲ ਦੀ ਅਗਵਾਈ ’ਚ ਲਾਇਆ ਗਿਆ।
ਲ
ਲਾਇਨਜ਼ ਕਲੱਬ ਬਾਜਾਖਾਨਾ ਵਲੋਂ ਲਾਏ ਗਏ ਅੱਖਾਂ ਦੇ ਮੁਫ਼ਤ ਜਾਂਚ ਕੈਂਪ ਉਪਰੰਤ ਲੈਜ਼ ਪਾਉਣ ਲਈ ਮਰੀਜ਼ਾਂ ਨੂੰ ਰਵਾਨਾ ਕਰਦੇ ਹੋਏ ਐਸ.ਡੀ.ਓ ਸੁਖਦੇਵ ਸਿੰਘ, ਇਕਬਾਲ ਸਿੰਘ ਅਤੇ ਕਲੱਬ ਹੋਰ ਅਹੁਦੇਦਾਰ ਆਦਿ। ਤਸਵੀਰ : ਜੀਵਨ ਗਰਗ
24-11-2026
ਬਾਜਾਖਾਨਾ, 23 ਨਵੰਬਰ (ਜੀਵਨ ਗਰਗ, ਜਗਦੀਪ ਸਿੰਘ ਗਿੱਲ)-ਲਾਇਨਜ਼ ਕਲੱਬ ਬਾਜਾਖਾਨਾ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਅਤੇ ਲੈਂਜ਼ ਕੈਂਪ ਸਿਵਲ ਹਸਪਤਾਲ ਬਾਜਾਖਾਨਾ ਵਿਖੇ ਕਲੱਬ ਦੇ ਕੈਂਪ ਚੇਅਰਮੈਨ ਡਾ. ਸਤਪਾਲ ਸਿੰਘ ਰੋਮਾਣਾ ਅਤੇ ਕੋ-ਚੇਅਰਮੈਨ ਭਗਤ ਸਿੰਘ ਚਹਿਲ ਦੀ ਅਗਵਾਈ ’ਚ ਲਾਇਆ ਗਿਆ। ਕੈਂਪ ਦੇ ਮੁੱਖ ਮਹਿਮਾਨ ਸੇਲ ਲਿਮਟਿਡ ਦੇ ਅਹੁਦੇਦਾਰ ਇਕਬਾਲ ਸਿੰਘ, ਵਿਸ਼ੇਸ਼ ਮਹਿਮਾਨ ਐਸ.ਡੀ.ਓ ਸੁਖਦੇਵ ਸਿੰਘ ਜੈਤੋ ਸਨ। ਕੈਂਪ ਦਾ ਰਸਮੀ ਉਦਾਘਟਨ ਮੈਡੀਕਲ ਅਫ਼ਸਰ ਡਾ. ਪੁਖਰਾਜ ਵਲੋਂ ਕੀਤਾ ਗਿਆ। ਡਾ. ਪੁਖਰਾਜ ਅਤੇ ਇਕਬਾਲ ਸਿੰਘ ਨੇ ਕਿਹਾ ਕਿ ਕਲੱਬ ਸਮਾਜ ਸੇਵੀ ਕੰਮਾਂ ਦੀ ਸ਼ਲਾਘਾਂ ਕੀਤੀ। ਭਗਤ ਸਿੰਘ ਚਹਿਲ ਅਤੇ ਕਲੱਬ ਦੇ ਪ੍ਰਧਾਨ ਡਾ. ਜਗਰੂਪ ਸਿੰਘ ਰੋਮਾਣਾ ਨੇ ਆਏ ਹੋਏ ਮਹਿਮਾਨਾਂ ਤੇ ਗ੍ਰਾਮ ਪੰਚਾਇਤ ਦਾ ਸਵਾਗਤ ਕਰਦਿਆਂ ਧੰਨਵਾਦ ਕੀਤਾ। ਕੈਂਪ ’ਚ ਮਰੀਜ਼ਾਂ ਦੀ ਜਾਂਚ ਆਈ ਕੇਅਰ ਸੈਂਟਰ ਜੈਤੋ ਦੇ ਟਿੰਕੂ ਪੰਵਾਰ ਦੀ ਟੀਮ ਵਲੋਂ ਕੀਤੀ ਗਈ। ਕੈਂਪ ਦੌਰਾਨ 260 ਮਰੀਜ਼ਾਂ ਦੀ ਜਾਂਚ ਕਰਕੇ 48 ਵਿਅਕਤੀਆਂ ਦੇ ਲੈਂਜ਼ ਪਾਉਣ ਲਈ ਚੋਣ ਕੀਤੀ ਗਈ। ਲੈਂਜ਼ ਪਾਉਣ ਲਈ ਚੁਣੇ ਗਏ ਲੋੜਵੰਦ ਵਿਅਕਤੀਆਂ ਨੂੰ ਮੌਕੇ ’ਤੇ ਹੀ ਆਈ ਕੇਅਰ ਸੈਂਟਰ ਜੈਤੋ ਵਿਖੇ ਕਲੱਬ ਵਲੋਂ ਆਪਣੇ ਤੌਰ ’ਤੇ ਭੇਜਿਆ ਗਿਆ ਅਤੇ ਲੈਂਜ਼ ਪਾਉਣ ਤੋਂ ਬਾਅਦ ਉਨ੍ਹਾਂ ਨੂੰ ਘਰ ਛੱਡਣ ਦੀ ਜ਼ਿੰਮੇਵਾਰੀ ਵੀ ਕਲੱਬ ਦੀ ਹੀ ਹੋਵੇਗੀ। ਮੰਚ ਸੰਚਾਲਨ ਲਾਇਨ ਨਰਿੰਦਰਜੀਤ ਨੇ ਕੀਤਾ। ਇਸ ਮੌਕੇ ਐਸ.ਡੀ.ਓ ਰਾਜਿੰਦਰ ਸਿੰਘ, ਸੰਦੀਪ ਸਿੰਘ ਟੋਨੀ ਗੋਂਦਾਰਾ, ਡਾ. ਮੁਹੰਮਦ ਰੂਪ, ਡਾ. ਲਖਵਿੰਦਰ ਸਿੰਘ, ਡਾ. ਭੁਪਿੰਦਰ ਸਿੰਘ ਸਿੱਧੂ, ਡਾ. ਭੁਪੇਸ਼ ਕੁਮਾਰ, ਡਾ. ਨਰੇਸ਼ ਕੁਮਾਰ, ਡਾ. ਤਰਸੇਮ ਸਿੰਘ ਧੰਨੋਆ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਪਰਗਟ ਸਿੰਘ ਡੋਡ, ਜੇ.ਈ ਗੁਰਮੇਲ ਸਿੰਘ, ਸੁਰਿੰਦਰਪਾਲ ਸਿੰਘ, ਇਕਬਾਲ ਸਿੰਘ ਆਦਿ ਹਾਜ਼ਰ ਸਨ।