24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਬੰਗਲਾਦੇਸ਼ ਵਿਚ ਸੇਵਾ-ਮੁਕਤ ਹਿੰਦੂ ਅਧਿਆਪਕ, ਪਤਨੀ ਤੇ ਦੋ ਬੱਚਿਆਂ ਦੀ ਹੱਤਿਆ

ਬੰਗਲਾਦੇਸ਼ ਵਿਚ ਸੇਵਾ-ਮੁਕਤ ਹਿੰਦੂ ਅਧਿਆਪਕ, ਪਤਨੀ ਤੇ ਦੋ ਬੱਚਿਆਂ ਦੀ ਹੱਤਿਆ

ਅਜੀਤ ਡੈਸਕ 24-08-2026

ਢਾਕਾ, 23 ਅਗਸਤ (ਪੀ. ਟੀ. ਆਈ.)-ਬੰਗਲਾਦੇਸ਼ ਦੇ ਰੰਗਪੁਰ ਸ਼ਹਿਰ ਵਿਚ ਸਕੂਲ ਦੇ ਇਕ ਸੇਵਾ-ਮੁਕਤ ਹਿੰਦੂ ਅਧਿਆਪਕ, ਉਸ ਦੀ ਪਤਨੀ ਅਤੇ ਦੋ ਬੱਚਿਆਂ ਦੀ ਉਨ੍ਹਾਂ ਦੀ ਰਿਹਾਇਸ਼ ’ਤੇ ਕਥਿਤ ਤੌਰ ‘ਤੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕਾਂ ਦੀ ਪਛਾਣ ਗਣਪਤੀ ਚੱਕਰਵਰਤੀ (65), ਪ੍ਰੀਤਿਲਤਾ ਚੱਕਰਵਰਤੀ (50), ਅਗਾਮੀ ਚੱਕਰਵਰਤੀ ਪ੍ਰਾਰਥੀ (23) ਅਤੇ ਪ੍ਰਿਅਮ ਚੱਕਰਵਰਤੀ (12) ਵਜੋਂ ਹੋਈ ਹੈ। ਪੁਲਿਸ ਨੇ ਮਾਮਲੇ ਵਿਚ ਕਥਿਤ ਸ਼ਮੂਲੀਅਤ ਦੇ ਦੋਸ਼ ‘ਚ ਮੁਗਧੋ ਅਤੇ ਸਿਧਾਰਥ ਨਾਂਅ ਦੇ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਦੋਵੇਂ ਆਪਸ ਵਿਚ ਚਚੇਰੇ ਭਰਾ ਹਨ।ਰੰਗਪੁਰ ਮੈਟਰੋਪੋਲੀਟਨ ਪੁਲਿਸ ਦੇ ਕਮਿਸ਼ਨਰ ਮੁਹੰਮਦ ਅਬਦੁਲ ਮਾਬੂਦ ਨੇ ਮੀਡੀਆ ਨੂੰ ਦੱਸਿਆ ਕਿ ਦੋਵੇਂ ਮੁਲਜ਼ਮ ਵੀਰਵਾਰ ਰਾਤ ਨਾਲ ਵਾਲੀ ਇਮਾਰਤ ਦੇ ਰਸਤੇ ਚੱਕਰਵਰਤੀ ਦੇ ਘਰ ਦੀ ਛੱਤ ‘ਤੇ ਪਹੁੰਚੇ ਅਤੇ ਉਥੇ ਨਸ਼ੀਲੇ ਪਦਾਰਥ ‘ਯਾਬਾ’ ਦਾ ਸੇਵਨ ਕੀਤਾ। ਅਧਿਕਾਰੀਆਂ ਅਨੁਸਾਰ, ਆਵਾਜ਼ ਸੁਣ ਕੇ ਗਣਪਤੀ ਚੱਕਰਵਰਤੀ ਛੱਤ ’ਤੇ ਗਏ ਅਤੇ ਉਥੇ ਮੌਜੂਦ ਦੋਵਾਂ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ। ਪੁਲਿਸ ਨੇ ਦੱਸਿਆ ਕਿ ਆਪਣੇ ਫੜੇ ਜਾਣ ਤੋਂ ਬਚਣ ਲਈ ਮੁਲਜ਼ਮਾਂ ਨੇ ਚੱਕਰਵਰਤੀ ਦੇ ਮੋਢੇ ’ਤੇ ਰੱਖੇ ਗਮਛੇ ਨਾਲ ਉਨ੍ਹਾਂ ਦਾ ਗਲਾ ਘੁੱਟ ਦਿੱਤਾ। ਰੌਲਾ ਸੁਣ ਕੇ ਚੱਕਰਵਰਤੀ ਦੀ ਪਤਨੀ ਉੱਪਰ ਗਈ, ਜਿਥੇ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਪੌੜੀਆਂ ‘ਤੇ ਕੱਪੜੇ ਦੇ ਇਕ ਟੁਕੜੇ ਨਾਲ ਉਨ੍ਹਾਂ ਦਾ ਵੀ ਗਲਾ ਘੁੱਟ ਦਿੱਤਾ। ਪੁਲਿਸ ਨੇ ਦੱਸਿਆ ਕਿ ਘਟਨਾ ਦੌਰਾਨ ਪਤੀ-ਪਤਨੀ ਦੀ ਧੀ ਅਤੇ ਪੁੱਤਰ ਦੀ ਵੀ ਹੱਤਿਆ ਕਰ ਦਿੱਤੀ ਗਈ।

ਪਿਛਲੀ ਖ਼ਬਰ 28 ਨੂੰ ਜ਼ਿਲ੍ਹਾ ਹੈਡਕੁਆਰਟਰਾਂ ਤੇ ਭਲਾਈ ਮੰਤਰੀ, ਸਕੱਤਰ ਭਲਾਈ ਵਿਭਾਗ, ਸਿੱਖਿਆ ਮੰਤਰੀ, ਸਿੱਖਿਆ ਸਕੱਤਰ ਦੇ ਪੁਤਲੇ ਫੂਕੇ... ਅਗਲੀ ਖ਼ਬਰ ਮਕਬੂਜ਼ਾ ਕਸ਼ਮੀਰ ’ਚ ਵਿਰੋਧ ਪ੍ਰਦਰਸ਼ਨਾਂ ਨੂੰ ਕਵਰ ਕਰਨ ਵਾਲਾ ਪੱਤਰਕਾਰ ਅੱਤਵਾਦੀ ਸੂਚੀ ’ਚ ਕੀਤਾ ਸ਼ਾਮਿਲ ਦਾਨਿਸ਼ ਇਰਸ਼ਾਦ ਨੂੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।