ਪਾਕਿ ’ ਚ ਜਾਰੀ ਸਿਆਸੀ ਉਥਲ ਪੁੱਥਲ ਦੇ ਵਿਚਕਾਰ ਤਹਿਰਾਨ ਪਹੁੰਚੇ ਮੁਨੀਰ ਤੇ ਨਕਵੀ
ਅੰਮ੍ਰਿਤਸਰ, 24 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਫੌਜ ਮੁਖੀ ਫੀਲਡ ਮਾਰਸ਼ਲ ਸਈਦ ਆਸਿਮ ਮੁਨੀਰ ਨੇ ਅੱਜ ਈਰਾਨ ਦੀ ਰਾਜਧਾਨੀ ਤਹਿਰਾਨ ‘ਚ ਖੇਤਰੀ ਸ਼ਾਂਤੀ ਅਤੇ ਸਥਿਰਤਾ ‘ਤੇ ਗੱਲਬਾਤ ਲਈ ਪਹੁੰਚਣ ਤੋਂ ਬਾਅਦ ਈਰਾਨੀ ਗ੍ਰਹਿ ਮੰਤਰੀ ਐਸਕੰਦਰ ਮੋਮੇਨੀ ਨਾਲ ਮੁਲਾਕਾਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪਾਕਿ ’ਚ ਜਾਰੀ ਸਿਆਸੀ ਉਥਲ ਪੁੱਥਲ ਦੇ ਵਿਚਕਾਰ ਤਹਿਰਾਨ ਪਹੁੰਚੇ ਮੁਨੀਰ ਦੌਰੇ ਦੌਰਾਨ ਸੀਨੀਅਰ ਈਰਾਨੀ ਅਧਿਕਾਰੀਆਂ ਨਾਲ ਵੀ ਵਿਚਾਰ-ਵਟਾਂਦਰਾ ਕਰਨਗੇ।
ਅਜੀਤ ਡੈਸਕ
25-08-2026