26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਗੁਰਜਿੰਦਰ ਕੌਰ ਗਿੱਲ ਨਮਿਤ ਅੰਤਿਮ ਅਰਦਾਸ 27 ਨੂੰ

ਸ੍ਰੀ ਮੁਕਤਸਰ ਸਾਹਿਬ, 24 ਅਗਸਤ (ਰਣਜੀਤ ਸਿੰਘ ਢਿੱਲੋਂ)-ਭਾਈ ਹਰਨਿਰਪਾਲ ਸਿੰਘ ਕੁੱਕੂ ਸਾਬਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ, ਸਵ. ਭਾਈ ਨਰਿੰਦਰ ਸਿੰਘ, ਸਵ.

ਅਜੀਤ ਡੈਸਕ 25-08-2026
ਸ੍ਰੀ ਮੁਕਤਸਰ ਸਾਹਿਬ, 24 ਅਗਸਤ (ਰਣਜੀਤ ਸਿੰਘ ਢਿੱਲੋਂ)-ਭਾਈ ਹਰਨਿਰਪਾਲ ਸਿੰਘ ਕੁੱਕੂ ਸਾਬਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ, ਸਵ. ਭਾਈ ਨਰਿੰਦਰ ਸਿੰਘ, ਸਵ. ਭਾਈ ਸ਼ਮਿੰਦਰ ਸਿੰਘ ਸਾਬਕਾ ਐੱਮ.ਪੀ. ਅਤੇ ਭਾਈ ਅਪਮਿੰਦਰ ਸਿੰਘ ਦੀ ਭੈਣ ਅਤੇ ਹਰਇੰਦਰ ਸਿੰਘ ਗਿੱਲ ਤੇ ਇੰਜੀ. ਮਹਿਬੂਬ ਸਿੰਘ ਗਿੱਲ ਦੇ ਮਾਤਾ ਸਰਦਾਰਨੀ ਗੁਰਜਿੰਦਰ ਕੌਰ ਗਿੱਲ (84) ਧਰਮਪਤਨੀ ਸਵ. ਤੇਜਿੰਦਰ ਸਿੰਘ ਗਿੱਲ (ਰਿਟਾ. ਗਰੁੱਪ ਜਨਰਲ ਮੈਨੇਜਰ ਓ.ਐੱਨ.ਜੀ.ਸੀ.) ਵਾਸੀ ਬੂੜਾ ਗੁੱਜਰ ਰੋਡ ਸ੍ਰੀ ਮੁਕਤਸਰ ਸਾਹਿਬ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦੇ ਦਿਹਾਂਤ ਤੇ ਵੱਖ-ਵੱਖ ਰਾਜਨੀਤਕ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਤੋਂ ਇਲਾਵਾ ਸ਼ਹਿਰ ਅਤੇ ਇਲਾਕਾ ਵਾਸੀਆਂ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਅਤੇ ਇਸ ਦੁੱਖ ਦੀ ਘੜੀ ਵਿਚ ਗਿੱਲ ਪਰਿਵਾਰ ਤੇ ਭਾਈ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਗੁਰਜਿੰਦਰ ਕੌਰ ਗਿੱਲ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ 27 ਅਗਸਤ ਦਿਨ ਵੀਰਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਸ਼ਾਂਤੀ ਭਵਨ ਬਠਿੰਡਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗੀ।
ਪਿਛਲੀ ਖ਼ਬਰ ਐਡਮਿੰਟਨ ਦੇ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਘਟਨਾ ਸਹਿਣਯੋਗ ਨਹੀਂ-ਬਾਬਾ ਬਲਬੀਰ ਸਿੰਘ ਅਗਲੀ ਖ਼ਬਰ ਪਾਕਿ ’ ਚ ਜਾਰੀ ਸਿਆਸੀ ਉਥਲ ਪੁੱਥਲ ਦੇ ਵਿਚਕਾਰ ਤਹਿਰਾਨ ਪਹੁੰਚੇ ਮੁਨੀਰ ਤੇ ਨਕਵੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।