25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

15 ਸਤੰਬਰ ਤੋਂ ਪਹਿਲਾਂ ਅਮਰੀਕਾ ਵਾਪਸ ਆਉਣ ਵਿਦੇਸ਼ੀ ਵਿਦਿਆਰਥੀ-ਹਾਰਵਰਡ

ਵਾਸ਼ਿੰਗਟਨ, 24 ਅਗਸਤ (ਏਜੰਸੀ)-ਅਮਰੀਕਾ ’ਚ ਨਵੇਂ ਵੀਜ਼ਾ ਨਿਯਮਾਂ ਦੇ ਲਾਗੂ ਹੋਣ ਤੋਂ ਪਹਿਲਾਂ, ਹਾਰਵਰਡ ਯੂਨੀਵਰਸਿਟੀ ਨੇ ਆਪਣੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਵਿਦਵਾਨਾਂ ਨੂੰ 15 ਸਤੰਬਰ ਤੋਂ ਪਹਿਲਾਂ ਦੇਸ਼ ਵਾਪਸ ਆਉਣ ਦੀ ਸਲਾਹ ਦਿੱਤੀ ਹੈ। ਯੂਨੀਵਰਸਿਟੀ ਨੇ ਕਿਹਾ ਕਿ ਇਹ ਸਲਾਹ ਖਾਸ ਤੌਰ ’ਤੇ ਆਉਣ ਵਾਲੇ ਪਤਝੜ ਦੇ ਸਮੇਂ ਲਈ ਕੈਂਪਸ ਪ੍ਰੋਗਰਾਮਾਂ ’ਚ ਦਾਖਲ ਹੋਏ ਐਫ਼-1 ਅਤੇ ਜੇ-1 ਵੀਜ਼ਾ ਧਾਰਕਾਂ ’ਤੇ ਲਾਗੂ ਹੁੰਦੀ ਹੈ।

ਅਜੀਤ ਡੈਸਕ 25-08-2026
ਵਾਸ਼ਿੰਗਟਨ, 24 ਅਗਸਤ (ਏਜੰਸੀ)-ਅਮਰੀਕਾ ’ਚ ਨਵੇਂ ਵੀਜ਼ਾ ਨਿਯਮਾਂ ਦੇ ਲਾਗੂ ਹੋਣ ਤੋਂ ਪਹਿਲਾਂ, ਹਾਰਵਰਡ ਯੂਨੀਵਰਸਿਟੀ ਨੇ ਆਪਣੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਵਿਦਵਾਨਾਂ ਨੂੰ 15 ਸਤੰਬਰ ਤੋਂ ਪਹਿਲਾਂ ਦੇਸ਼ ਵਾਪਸ ਆਉਣ ਦੀ ਸਲਾਹ ਦਿੱਤੀ ਹੈ। ਯੂਨੀਵਰਸਿਟੀ ਨੇ ਕਿਹਾ ਕਿ ਇਹ ਸਲਾਹ ਖਾਸ ਤੌਰ ’ਤੇ ਆਉਣ ਵਾਲੇ ਪਤਝੜ ਦੇ ਸਮੇਂ ਲਈ ਕੈਂਪਸ ਪ੍ਰੋਗਰਾਮਾਂ ’ਚ ਦਾਖਲ ਹੋਏ ਐਫ਼-1 ਅਤੇ ਜੇ-1 ਵੀਜ਼ਾ ਧਾਰਕਾਂ ’ਤੇ ਲਾਗੂ ਹੁੰਦੀ ਹੈ। ਹਾਰਵਰਡ ਇੰਟਰਨੈਸ਼ਨਲ ਆਫਿਸ ਦੇ ਅਨੁਸਾਰ, ਨਵੇਂ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨਿਯਮ ਦੇ ਤਹਿਤ, ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਵਿਦਵਾਨਾਂ ਲਈ ਮੌਜੂਦਾ ‘ਸਥਿਤੀ ਦੀ ਮਿਆਦ’ ਪ੍ਰਬੰਧ ਨੂੰ ਕਈ ਮਾਮਲਿਆਂ ’ਚ ਅਮਰੀਕਾ ’ਚ ਰਹਿਣ ਦੀ ਇਕ ਨਿਸ਼ਚਿਤ ਮਿਆਦ ਦੁਆਰਾ ਬਦਲ ਦਿੱਤਾ ਜਾਵੇਗਾ। ਨਿਯਮ ਲਾਗੂ ਹੋਣ ਦੇ ਸਮੇਂ (15 ਸਤੰਬਰ) ਵੈਧ ਇਮੀਗ੍ਰੇਸ਼ਨ ਸਥਿਤੀ ਨੂੰ ਬਣਾਈ ਰੱਖਣ ਵਾਲੇ ਅਮਰੀਕਾ ਵਿਚ ਮੌਜੂਦ ਵਿਦਿਆਰਥੀ ਤੇ ਵਿਦਵਾਨ ਆਮ ਤੌਰ ’ਤੇ ਆਪਣੇ ਪ੍ਰੋਗਰਾਮ ਦੀ ਸਮਾਪਤੀ ਮਿਤੀ ਜਾਂ ਉਨ੍ਹਾਂ ਦੇ ਯੋਗ ਕੰਮ-ਪੂਰਤੀ ਤੋਂ ਬਾਅਦ ਦੇ ਅਧਿਕਾਰ ਦੀ ਮਿਆਦ ਪੁੱਗਣ ਤੱਕ ਦੇਸ਼ ਵਿਚ ਰਹਿਣ ਦੇ ਯੋਗ ਹੋਣਗੇ। ਹਾਲਾਂਕਿ, ਇਹ ਮਿਆਦ ਵੱਧ ਤੋਂ ਵੱਧ ਚਾਰ ਸਾਲਾਂ ਤੱਕ ਸੀਮਤ ਰਹੇਗੀ।
ਪਿਛਲੀ ਖ਼ਬਰ ਈ . ਡੀ . ਵਲੋਂ ਪੂਰੇ ਦੇਸ਼ ’ ਚ ਫੈਲੇ 30,000 ਕਰੋੜ ਰੁਪਏ ਦੇ ਸਾਈਬਰ ਧੋਖਾਧੜੀ ਮਾਮਲੇ ’ ਚ 2 ਗ੍ਰਿਫ਼ਤਾਰ ਅਗਲੀ ਖ਼ਬਰ ਪਿਆਜ਼ ਦੀਆਂ ਕੀਮਤਾਂ 59 ਫੀਸਦੀ ਵਧੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।