06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਮਹਿਲਾ ਨੂੰ ਕੁੱਟਣ ਵਿਰੁੱਧ ਆਮ ਆਦਮੀ ਪਾਰਟੀ ਦੇ ਇਸਤਰੀ ਵਿੰਗ ਵਲੋਂ ਸਮਰਾਲਾ ਵਿਚ ਰੋਸ ਮੁਜ਼ਾਹਰਾ

ਸਮਰਾਲਾ, 5 ਸਤੰਬਰ (ਗੋਪਾਲ ਸੋਫਤ)-ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਵਲੋਂ ਅਕਾਲੀ ਦਲ ਦੀ ਸਥਾਨਕ ਮਹਿਲਾ ਵਿੰਗ ਦੀਆਂ ਸਥਾਨਕ ਮੈਂਬਰਾਂ ਵਲੋਂ ਇਕ ਔਰਤ ਨੂੰ ਕੁੱਟਣ ਦੇ ਵਿਰੋਧ ਵਿਚ ਸਥਾਨਕ ਐੱਸ. ਡੀ.

ਅਜੀਤ ਡੈਸਕ 06-09-2026
ਸਮਰਾਲਾ, 5 ਸਤੰਬਰ (ਗੋਪਾਲ ਸੋਫਤ)-ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਵਲੋਂ ਅਕਾਲੀ ਦਲ ਦੀ ਸਥਾਨਕ ਮਹਿਲਾ ਵਿੰਗ ਦੀਆਂ ਸਥਾਨਕ ਮੈਂਬਰਾਂ ਵਲੋਂ ਇਕ ਔਰਤ ਨੂੰ ਕੁੱਟਣ ਦੇ ਵਿਰੋਧ ਵਿਚ ਸਥਾਨਕ ਐੱਸ.ਡੀ.ਐੱਮ ਦਫ਼ਤਰ ਅੱਗੇ ਧਰਨਾ ਦਿੱਤਾ ਤੇ ਅਕਾਲੀ ਦਲ ਦੇ ਦਫ਼ਤਰ ਤੱਕ ਮਾਰਚ ਕਰ ਕੇ ਪਹੁੰਚਣ ਉਪਰੰਤ ਪੁਤਲਾ ਫੂਕਿਆ ਗਿਆ । ਇਸ ਮੌਕੇ ‘ਆਪ’ ਦੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਤੇ ਮੋਗਾ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਲੁਧਿਆਣਾ ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਸਥਾਨਕ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਕੌਂਸਲਰ ਅੰਮ੍ਰਿਤਾ ਪੁਰੀ ਆਦਿ ਨੇ ਕਿਹਾ ਕਿ ਸਿਰਫ਼ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਂ ਲੈਣ ’ਤੇ ਹੀ ਇਸ ਔਰਤ ਨੂੰ ਕੁੱਟਿਆ ਗਿਆ ਹੈ ਜੋ ਕਿ ਸਰਾਸਰ ਕਾਨੂੰਨ ਦੇ ਉਲਟ ਹੈ । ਮੈਂ ਕਿਹਾ ਜੇ ਅਕਾਲੀ ਦਲ ਦੀ ਸਰਕਾਰ ਨੂੰ ਪੰਜਾਬ ਵਿਚੋਂ ਗਿਆ 10 ਸਾਲ ਹੋ ਗਏ ਹਨ । ਪਰ ਇਨ੍ਹਾਂ ਦਾ ਵਤੀਰਾ ਉਹੋ ਜਿਹਾ ਹੀ ਹੈ ਤੇ ਇਨ੍ਹਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਜ਼ਰ ਨਹੀਂ ਹੁੰਦਾ । ਇਨ੍ਹਾਂ ਆਗੂਆਂ ਨੇ ਮੰਗ ਕੀਤੀ ਕਿ ਔਰਤ ਦੀ ਕੁੱਟਮਾਰ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ । ਇਸ ਧਰਨੇ ਵਿਚ ਉਪਰੋਕਤ ਆਗੂਆਂ ਤੋਂ ਇਲਾਵਾ ਪਿੰਦਰਜੀਤ ਕੌਰ ਦਿਆਲਪੁਰਾ, ਨਵਜੀਤ ਸਿੰਘ ਉਟਾਲਾਂ ਸਿਆਸੀ ਸਕੱਤਰ, ਨਗਰ ਕੌਂਸਲ ਦੇ ਪ੍ਰਧਾਨ ਮੰਗਤ ਰਾਏ ਮਾਲਵਾ, ਸਾਬਕਾ ਉਪ ਪ੍ਰਧਾਨ ਸਤਵੀਰ ਸਿੰਘ ਸੇਖੋਂ, ਉਪ ਪ੍ਰਧਾਨ ਡਾ. ਸਿਕੰਦਰ ਸਿੰਘ ਸਮੇਤ ਕਈ ਮਹਿਲਾ ਆਗੂ ਵੀ ਹਾਜ਼ਰ ਸਨ ।
ਪਿਛਲੀ ਖ਼ਬਰ ਸੀ.ਜੇ.ਪੀ. ਸਮਰਥਕ ਦੇ ਪਿਤਾ ’ਤੇ ਹਮਲੇ ਦਾ ਮਾਮਲਾ ਸਵਤੰਤਰ ਭਾਰਦਵਾਜ ਨੂੰ ਇਕ ਦਿਨ ਦੀ ਪੁਲਿਸ ਹਿਰਾਸਤ ’ ਚ ਭੇਜਿਆ ਅਗਲੀ ਖ਼ਬਰ ਅਜਨਾਲਾ ਦੇ ਸਰਹੱਦੀ ਪਿੰਡ ਡੱਲਾ ਰਾਜਪੂਤਾਂ ਵਿਖੇ ਨੌਜਵਾਨ ਦਾ ਕਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।