06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸੀ.ਜੇ.ਪੀ. ਸਮਰਥਕ ਦੇ ਪਿਤਾ ’ਤੇ ਹਮਲੇ ਦਾ ਮਾਮਲਾ ਸਵਤੰਤਰ ਭਾਰਦਵਾਜ ਨੂੰ ਇਕ ਦਿਨ ਦੀ ਪੁਲਿਸ ਹਿਰਾਸਤ ’ ਚ ਭੇਜਿਆ

ਨਵੀਂ ਦਿੱਲੀ, 5 ਸਤੰਬਰ (ਜਗਤਾਰ ਸਿੰਘ)- ਕਾਕਰੋਚ ਜਨਤਾ ਪਾਰਟੀ (ਸੀ. ਜੇ.

ਅਜੀਤ ਡੈਸਕ 06-09-2026
ਨਵੀਂ ਦਿੱਲੀ, 5 ਸਤੰਬਰ (ਜਗਤਾਰ ਸਿੰਘ)- ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਸਮਰਥਕ ਦੇ ਪਿਤਾ ਉੱਤੇ ਹਮਲੇ ਦੇ ਮਾਮਲੇ ’ਚ ਹਿਰਾਸਤ ਵਿਚ ਲਏ ਗਏ ਸਵਤੰਤਰ ਭਾਰਦਵਾਜ ਨੂੰ ਸਨਿਚਰਵਾਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਉਸ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿਚ ਵਰਚੂਅਲ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਸ ਨੂੰ ਇਕ ਦਿਨ ਦੀ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ। ਇਸ ਤੋਂ ਇਕ ਦਿਨ ਪਹਿਲਾਂ ਪੁਲਿਸ ਨੇ ਭਾਰਦਵਾਜ ਨੂੰ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਤੋਂ ਹਿਰਾਸਤ ਵਿਚ ਲਿਆ ਸੀ। ਪੁਲਿਸ ਨੇ ਇਹ ਕਾਰਵਾਈ ਸੀ.ਜੇ.ਪੀ. ਦੁਆਰਾ ਸੰਸਦ ਮਾਰਗ ਥਾਣੇ ਦਾ ਘਿਰਾਓ ਕਰਨ ਦੇ ਕੁੱਝ ਘੰਟਿਆਂ ਬਾਅਦ ਹੀ ਕੀਤੀ ਸੀ। ਦੂਜੇ ਪਾਸੇ ਸਵਤੰਤਰ ਭਾਰਦਵਾਜ ਦੇ ਸਮਰਥਨ ਵਿਚ ਹਿੰਦੂ ਸੰਗਠਨ ਦੇ ਵਰਕਰਾਂ ਨੇ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਸੀ.ਜੇ.ਪੀ. ਵਰਕਰ ਨੀਸ਼ੂ ਅਤੇ ਉਸ ਦੇ ਪਿਤਾ ਖ਼ਿਲਾਫ਼ ਲਿਖਤੀ ਸ਼ਿਕਾਇਤ ਪੁਲਿਸ ਨੂੰ ਸੌਂਪੀ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਨਿਚਰਵਾਰ ਨੂੰ ਸੰਸਦ ਮਾਰਗ ਥਾਣੇ ਦੇ ਬਾਹਰ ਸੁਰੱਖਿਆ ਸਖ਼ਤ ਕਰ ਦਿੱਤੀ ਗਈ, ਕਿਉਂਕਿ ਹਿਰਾਸਤ ’ਚ ਲਏ ਸਵਤੰਤਰ ਭਾਰਦਵਾਜ ਦੇ ਸਮਰਥਕ ਵਿਰੋਧ ਪ੍ਰਦਰਸ਼ਨ ਲਈ ਉਥੇ ਜਮ੍ਹਾਂ ਹੋ ਰਹੇ ਸਨ। ਉਨ੍ਹਾਂ ਦੱਸਿਆ ਕਿ ਪਟਿਆਲਾ ਹਾਊਸ ਕੋਰਟ ਦੇ ਬਾਹਰ ਵੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ।
ਪਿਛਲੀ ਖ਼ਬਰ ਯੂ . ਏ . ਈ . ਨੇ ਪਾਕਿਸਤਾਨੀ ਯਾਤਰੀਆਂ ਲਈ ਸਖ਼ਤ ਕੀਤੇ ਵੀਜ਼ਾ ਨਿਯਮ ਪਾਕਿਸਤਾਨੀ ਭਿਖਾਰੀਆਂ ਦੀ ਵਧੀ ਆਮਦ ਤੋਂ ਬਾਅਦ ਲਿਆ ਫ਼... ਅਗਲੀ ਖ਼ਬਰ ਮਹਿਲਾ ਨੂੰ ਕੁੱਟਣ ਵਿਰੁੱਧ ਆਮ ਆਦਮੀ ਪਾਰਟੀ ਦੇ ਇਸਤਰੀ ਵਿੰਗ ਵਲੋਂ ਸਮਰਾਲਾ ਵਿਚ ਰੋਸ ਮੁਜ਼ਾਹਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।