13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਪ੍ਰਸਿੱਧ ਫੋਟੋਗ੍ਰਾਫਰ ਤੇ ਕਵੀ ਹਰਭਜਨ ਸਿੰਘ ਬਾਜਵਾ ਨਹੀਂ ਰਹੇ-ਅੰਤਿਮ ਸੰਸਕਾਰ ਅੱਜ

ਬਟਾਲਾ, 12 ਸਤੰਬਰ (ਰਾਕੇਸ਼ ਰੇਖੀ)- ਪੰਜਾਬ ਦੇ ਫੋਟੋਗ੍ਰਾਫੀ ਜਗਤ ਦੇ ਬਾਬਾ ਬੋਹੜ ਹਰਭਜਨ ਸਿੰਘ ਬਾਜਵਾ ਦਾ 12 ਸਤੰਬਰ ਨੂੰ ਦਿਹਾਂਤ ਹੋ ਗਿਆ। ਬਾਜਵਾ ਦੇ ਚਲੇ ਜਾਣ ਨਾਲ ਬਲੈਕ ਐਂਡ ਵਾਈਟ ਫੋਟੋਗ੍ਰਾਫੀ ਦੇ ਰੰਗੀਨ ਸੁਨਹਿਰੇ ਯੁੱਗ ਦਾ ਵੀ ਅੰਤ ਹੋ ਗਿਆ।

ਅਜੀਤ ਡੈਸਕ 13-09-2026
ਬਟਾਲਾ, 12 ਸਤੰਬਰ (ਰਾਕੇਸ਼ ਰੇਖੀ)- ਪੰਜਾਬ ਦੇ ਫੋਟੋਗ੍ਰਾਫੀ ਜਗਤ ਦੇ ਬਾਬਾ ਬੋਹੜ ਹਰਭਜਨ ਸਿੰਘ ਬਾਜਵਾ ਦਾ 12 ਸਤੰਬਰ ਨੂੰ ਦਿਹਾਂਤ ਹੋ ਗਿਆ। ਬਾਜਵਾ ਦੇ ਚਲੇ ਜਾਣ ਨਾਲ ਬਲੈਕ ਐਂਡ ਵਾਈਟ ਫੋਟੋਗ੍ਰਾਫੀ ਦੇ ਰੰਗੀਨ ਸੁਨਹਿਰੇ ਯੁੱਗ ਦਾ ਵੀ ਅੰਤ ਹੋ ਗਿਆ। ਬਾਜਵਾ (85) ਨੇ ਸਨਿਚਰਵਾਰ ਸ਼ਾਮ ਨੂੰ ਅੰਤਿਮ ਸਾਹ ਲਏ। ਹਰਭਜਨ ਸਿੰਘ ਬਾਜਵਾ ਨੇ ਆਪਣੇ ਘਰ ਵਿਚ ਪੰਜਾਬ ਦੇ ਕਲਾ ਜਗਤ ਅਤੇ ਆਪਣੇ ਸਨੇਹੀਆਂ ਨੂੰ ਅਲਵਿਦਾ ਕਿਹਾ। ਬਾਜਵਾ ਵਲੋਂ ਖਿੱਚੀਆਂ ਗਈਆਂ ਬਲੈਕ ਐਂਡ ਵਾਈਟ ਫੋਟੋਆਂ ਮੂੰਹੋਂ ਬੋਲਦੀਆਂ ਸਨ। ਬਾਜਵਾ ਦਾ ਜ਼ਿਕਰ ਕੇਵਲ ਫੋਟੋ ਜਗਤ ਵਿਚ ਹੀ ਰੁਤਬਾ ਨਹੀ ਸੀ ਸਗੋ ਕਲਾ, ਸਾਹਿਤ ਅਤੇ ਫਿਲਮ ਜਗਤ ਵਿਚ ਵੀ ਪੂਰਾ ਨਾਂਅ ਚਲਦਾ ਸੀ। ਪੰਜਾਬ ਵਿਚ ਜਦੋਂ ਫਿਲਮਾਂ ਦੀ ਸ਼ੂਟਿੰਗ ਹੁੰਦੀ ਸੀ ਤਾਂ ਫਿਲਮਾਂ ਦੇ ਦਿੱਗਜ ਸਿਤਾਰੇ ਉਸਦੇ ਕੈਮਰੇ ਵਿਚ ਕੈਦ ਹੋ ਜਾਂਦੇ ਸਨ। ਪੰਜਾਬ ਦੇ ਚੋਟੀ ਦੇ ਸਾਹਿਤਕਾਰ ਅਕਸਰ ਸਿਨੇਮਾ ਰੋਡ ਵਾਲੇ ਬਾਜਵਾ ਸਟੂਡੀਓ ’ਤੇ ਨਜ਼ਰ ਆ ਜਾਂਦੇ ਸਨ। ਪੰਜਾਬ ਦੇ ਰਾਜਨੀਤੀ ਹਲਕਿਆਂ ਨਾਲ ਵੀ ਉਨ੍ਹਾਂ ਦੇ ਅਤਿਅੰਤ ਨੇੜਲੇ ਸੰਬੰਧ ਸਨ। ਜ਼ਿਕਰਯੋਗ ਹੈ ਕਿ ਜਦੋਂ ਪੰਜਾਬ ਵਿਚ ਸੁਰਜੀਤ ਸਿੰਘ ਬਰਨਾਲਾ ਸਰਕਾਰ ਬਣੀ ਸੀ ਤਾਂ ਪੰਜਾਬ ਵਿਧਾਨ ਸਭਾ ਵਿਚ ਸੰਤ ਹਰਚੰਦ ਸਿੰਘ ਲੋਗੋਂਵਾਲ ਦੀ ਤਸਵੀਰ ਲਗਾਉਣ ਲਈ ਸਰਕਾਰ ਨੂੰ ਚੰਗੀ ਤਸਵੀਰ ਨਹੀ ਸੀ ਮਿਲ ਰਹੀ, ਫਿਰ ਸਰਕਾਰ ਦੀ ਖੋਜ ਬਾਜਵਾ ’ਤੇ ਆ ਖਤਮ ਹੋ ਗਈ। ਸੰਤ ਲੋਗੋਂਵਾਲ ਦੀ ਖੂਬਸੂਰਤ ਤਸਵੀਰ ਲਈ ਮੂੰਹ ਮੰਗੇ ਪੈਸੇ ਦਿੱਤੇ ਗਏ। ਅਕਾਲੀ ਸਰਕਾਰ ਵਿਚ ਬਾਜਵਾ ਦਾ ਰਸੂਖ ਇਹ ਸੀ ਕਿ ਸ੍ਰੀ ਹਰਿਗੋਬਿੰਦਪੁਰ ਵਿਚ ਸ਼ੋਭਾ ਸਿੰਘ ਦੀ ਬਰਸੀ ’ਤੇ ਹੋ ਰਹੇ ਸਮਾਰੋਹ ਵਿਚ ਤੱਤਕਾਲੀਨ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਸਟੇਜ ਤੋਂ ਦੂਰੋ ਆ ਰਹੇ ਬਾਜਵਾ ਨੂੰ ਦੇਖ ਕੇ ਆਪਣਾ ਭਾਸ਼ਣ ਰੋਕ ਲਿਆ ਅਤੇ ਬਾਜਵਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆ ਗਏ ਓ ਬਾਬਾ ਜੀ ਅਤੇ ਸਾਰਾ ਪੰਡਾਲ ਪਿੱਛੇ ਮੁੜ ਕੇ ਬਾਜਵਾ ਨੂੰ ਦੇਖਣ ਲੱਗ ਪਿਆ। ਹਰਭਜਨ ਸਿੰਘ ਬਾਜਵਾ ਦਾ ਅੰਤਿਮ ਸੰਸਕਾਰ 13 ਸਤੰਬਰ ਨੂੰ ਸਵੇਰੇ 11 ਵਜੇ ਪੁਰੀਆਂ ਸ਼ਮਸ਼ਾਨ ਘਾਟ ਜਲੰਧਰ ਰੋਡ ਬਟਾਲਾ (ਨੇੜੇ ਬੇਰਿੰਗ ਯੂਨੀਅਨ ਕਾਲਜ) ਵਿਖੇ ਹੋਵੇਗਾ।
ਪਿਛਲੀ ਖ਼ਬਰ ਕਰੋੜਾਂ ਟਨ ਪਲਾਸਟਿਕ ਦੀ ਖਪਤ ਦਾ ਹਿਸਾਬ ਰੱਖਣਗੀਆਂ ਸਰਕਾਰਾਂ ਪਲਾਸਟਿਕ ਪੈਕਿੰਗ ਨਾਲ ਜੁੜੀਆਂ ਇਕਾਈਆਂ ਲਈ ਸਾਂਝੇ ਈ.ਪੀ.ਆ... ਅਗਲੀ ਖ਼ਬਰ ਪੰਜਾਬ ਸਰਕਾਰ ਦੇ ਥਰਮਲ ਪਾਵਰ ਪਲਾਂਟਾਂ ’ ਚ ਕੋਲੇ ਦੀ ਕੋਈ ਕਮੀ ਨਹੀਂ - ਤਰੁਨਪ੍ਰੀਤ ਸਿੰਘ ਸੌਂਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।