13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਬਿਜਲੀ ਸੰਕਟ ਦਾ ਪ੍ਰਭਾਵ ਅਰਥਵਿਵਸਥਾ ’ਤੇ ਪੈ ਰਿਹਾ ਹੈ-ਸੁਨੀਲ ਜਾਖੜ

ਚੰਡੀਗੜ੍ਹ, 12 ਸਤੰਬਰ (ਅਜੀਤ ਬਿਊਰੋ)-ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਬਿਜਲੀ ਸੰਕਟ ਨੂੰ ਲੈ ਕੇ ‘ਆਪ’ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਵਲ ਉਦਯੋਗਾਂ ’ਚ ਹੀ ਨਹੀਂ, ਸਗੋਂ ਘਰੇਲੂ ਸਪਲਾਈ ’ਚ ਵੀ ਲੰਬੇ ਲੰਬੇ ਬਿਜਲੀ ਕੱਟ ਲੱਗ ਰਹੇ ਹਨ। ਬਿਜਲੀ ਦੀ ਕਮੀ ਦਾ ਪ੍ਰਭਾਵ ਸੂਬੇ ਦੀ ਪੂਰੀ ਅਰਥ ਵਿਵਸਥਾ ’ਤੇ ਪੈ ਰਿਹਾ ਹੈ ਤੇ ਕਿਸਾਨਾਂ ਨੂੰ ਦਿਨ ਨੂੰ ਤਾਂ ਕੀ ਰਾਤ ਨੂੰ ਵੀ ਬਿਜਲੀ ਨਹੀਂ ਮਿਲ ਰਹੀ।

ਅਜੀਤ ਡੈਸਕ 13-09-2026
ਚੰਡੀਗੜ੍ਹ, 12 ਸਤੰਬਰ (ਅਜੀਤ ਬਿਊਰੋ)-ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਬਿਜਲੀ ਸੰਕਟ ਨੂੰ ਲੈ ਕੇ ‘ਆਪ’ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਵਲ ਉਦਯੋਗਾਂ ’ਚ ਹੀ ਨਹੀਂ, ਸਗੋਂ ਘਰੇਲੂ ਸਪਲਾਈ ’ਚ ਵੀ ਲੰਬੇ ਲੰਬੇ ਬਿਜਲੀ ਕੱਟ ਲੱਗ ਰਹੇ ਹਨ। ਬਿਜਲੀ ਦੀ ਕਮੀ ਦਾ ਪ੍ਰਭਾਵ ਸੂਬੇ ਦੀ ਪੂਰੀ ਅਰਥ ਵਿਵਸਥਾ ’ਤੇ ਪੈ ਰਿਹਾ ਹੈ ਤੇ ਕਿਸਾਨਾਂ ਨੂੰ ਦਿਨ ਨੂੰ ਤਾਂ ਕੀ ਰਾਤ ਨੂੰ ਵੀ ਬਿਜਲੀ ਨਹੀਂ ਮਿਲ ਰਹੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵਲੋਂ ਅਸਲ ਸਰਕਾਰੀ ਕੰਮਾਂ ਵੱਲ ਧਿਆਨ ਨਾ ਦੇਣ ਕਾਰਨ ਅਤੇ ਬਿਜਲੀ ਨਿਗਮ ਦੇ ਵਿੱਤੀ ਢਾਂਚੇ ਨੂੰ ਆਪਣੀ ਸਰਕਾਰ ਦੀਆਂ ਸਿਆਸੀ ਜ਼ਰੂਰਤਾਂ ਅਨੁਸਾਰ ਢਾਲਣ ਦੀ ਕੋਸ਼ਿਸ਼ ਕਾਰਨ ਹੀ ਇਹ ਸਥਿਤੀ ਉਪਜੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦ ਪੰਜਾਬ ਦੇ ਲੋਕਾਂ ਨੇ ਇਸ ਸਰਕਾਰ ਤੋਂ ਹਿਸਾਬ ਲੈਣਾ ਹੈ।
ਪਿਛਲੀ ਖ਼ਬਰ ਸਰਕਾਰ ਕੁਝ ਅਖੌਤੀ ਕਿਸਾਨ ਜਥੇਬੰਦੀਆਂ ਰਾਹੀਂ ਬੀਜ ਬਿੱਲ ’ਤੇ ਮੋਹਰ ਲਵਾਉਣ ਦੀ ਕੋਸ਼ਿਸ਼ ’ਚ-ਲੱਖੋਵਾਲ ਅਗਲੀ ਖ਼ਬਰ ਕਰੋੜਾਂ ਟਨ ਪਲਾਸਟਿਕ ਦੀ ਖਪਤ ਦਾ ਹਿਸਾਬ ਰੱਖਣਗੀਆਂ ਸਰਕਾਰਾਂ ਪਲਾਸਟਿਕ ਪੈਕਿੰਗ ਨਾਲ ਜੁੜੀਆਂ ਇਕਾਈਆਂ ਲਈ ਸਾਂਝੇ ਈ.ਪੀ.ਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।