13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਜਾਗਦੇ ਮਰੀਜ਼ ਦੀ ਕੀਤੀ ਜਾਣ ਵਾਲੀ ਬਿਨਾਂ ਟਾਂਕਿਆਂ ਤੋਂ ਐਂਡੋਸਕੋਪਿਕ ਰੀੜ੍ਹ ਦੀ ਸਰਜਰੀ ਇਕ ਕ੍ਰਾਂਤੀ-ਡਾ. ਤ੍ਰਿਵੇਦੀ

ਜਲੰਧਰ, 12 ਸਤੰਬਰ (ਐੱਮ. ਐੱਸ.

ਡਾ. ਪੰਕਜ ਤ੍ਰਿਵੇਦੀ ਮਰੀਜ਼ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ। ਤਸਵੀਰ : ਮੁਨੀਸ਼ 13-09-2026
ਜਲੰਧਰ, 12 ਸਤੰਬਰ (ਐੱਮ. ਐੱਸ. ਲੋਹੀਆ) - ਰੀੜ੍ਹ ਦੀ ਹੱਡੀ ਦੀਆਂ ਸਮੱਸਿਆਵਾਂ ਤੋਂ ਪੀੜਤ ਮਰੀਜ਼ਾਂ ਲਈ ਹੁਣ ਬਿਨਾ ਬੇਹੋਸ਼ ਕੀਤੇ, ਜਾਗਦੀ ਅਵਸਥਾ ’ਚ ਕੀਤੀ ਜਾਣ ਵਾਲੀ ਐੰਡੋਸਕੋਪਿਕ ਰੀੜ੍ਹ ਦੀ ਹੱਡੀ ਦੀ ਬਿਨਾਂ ਟਾਂਕੇ ਵਾਲੀ ਸਰਜਰੀ ਨੂੰ ਸੀਨੀਅਰ ਐਂਡੋਸਕੋਪਿਕ ਬ੍ਰੇਨ ਅਤੇ ਸਪਾਈਨ ਸਰਜਨ ਡਾ. ਪਕੰਜ ਤ੍ਰਿਵੇਦੀ ਨੇ ਸਰਜਰੀ ਦੇ ਖੇਤਰ ’ਚ ਇਕ ਕ੍ਰਾਂਤੀ ਦੱਸਿਆ ਹੈ। ਡਾ. ਤ੍ਰਿਵੇਦੀ ਨੇ ਜਾਣਕਾਰੀ ਦਿੱਤੀ ਕਿ ਗੁਰਦਾਸਪੁਰ ਦਾ ਰਹਿਣ ਵਾਲਾ 49 ਸਾਲਾ ਦਾ ਸੁਨੀਲ ਕੁਮਾਰ ਪਿਛਲੇ 15 ਸਾਲਾਂ ਤੋਂ ਪਿੱਠ ਦਰਦ ਤੋਂ ਪੀੜਤ ਸੀ। ਉਸ ਨੇ ਕਈ ਤਰ੍ਹਾਂ ਦੇ ਰਵਾਇਤੀ ਇਲਾਜ ਕਰਵਾਏ, ਪਰ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ। ਪਿਛਲੇ 20 ਦਿਨਾਂ ਤੋਂ ਉਹ ਪਿੱਠ ਦੇ ਅਸਹਿ ਦਰਦ ਅਤੇ ਹਿੱਲਣ-ਜੁਲਣ ਤੋਂ ਵੀ ਅਸਮਰੱਥ ਮਹਿਸੂਸ ਕਰ ਰਿਹਾ ਸੀ, ਫਿਰ ਉਸ ਨੇ ਜਲੰਧਰ ਦੇ ਵਾਸਲ ਹਸਪਤਾਲ ਦੀ ‘ਸਪਾਈਨ ਮਾਸਟਰਜ਼ ਯੂਨਿਟ’ ਵਿਖੇ ਆ ਕੇ ਉਨ੍ਹਾਂ ਤੋਂ ਜਾਂਚ ਕਰਵਾਈ। ਡਾ. ਤ੍ਰਿਵੇਦੀ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਰੀੜ੍ਹ ਦੀ ਹੱਡੀ ਦੀ ਡਿਸਕ ਬਾਹਰ ਨਿਕਲ ਆਈ ਸੀ, ਜੋ ਨਸਾਂ ਦੇ ਗੁੱਛੇ (ਸਪਾਈਨਲ ਕੋਰਡ) ‘ਤੇ ਦਬਾਅ ਪਾ ਰਹੀ ਸੀ, ਜਿਸ ਕਾਰਨ ਤੇਜ਼ ਦਰਦ ਹੋ ਰਿਹਾ ਸੀ। ਤੁਰੰਤ ਹੀ ਬਿਨਾਂ ਟਾਂਕਿਆਂ ਵਾਲੀ ਐਂਡੋਸਕੋਪਿਕ ਰੀੜ੍ਹ ਦੀ ਸਰਜਰੀ ਕੀਤੀ ਗਈ। ਸਰਜਰੀ ਨੂੰ ਪੂਰਾ ਹੋਣ ’ਚ ਸਿਰਫ਼ 15-20 ਮਿੰਟ ਲੱਗੇ। ਸਰਜਰੀ ਤੋਂ ਸਿਰਫ਼ ਇਕ ਘੰਟਾ ਬਾਅਦ ਹੀ ਉਹ ਸਿੱਧੇ ਹੋ ਕੇ ਅਤੇ ਬਿਨਾਂ ਕਿਸੇ ਦਰਦ ਦੇ ਤੁਰਨ-ਫਿਰਨ ਦੇ ਯੋਗ ਹੋ ਗਿਆ।
ਪਿਛਲੀ ਖ਼ਬਰ ਕਿਸਾਨ ਮੰਗਾਂ ਪ੍ਰਤੀ ਸਰਕਾਰ ਦੀ ਚੁੱਪ ਤੋੜਨ ਲਈ ਕਿਸਾਨਾਂ ਨੇ ਮੰਤਰੀਆਂ ਦੇ ਘਰ ਘੇਰੇ ਅਗਲੀ ਖ਼ਬਰ ਪੰਜਾਬ ’ਵਰਸਿਟੀ ਦੇ ਪੀ.ਜੀ. ਇਤਿਹਾਸ ਸਿਲੇਬਸ ’ਚੋਂ ਹਟਾਏ ਪੰਜਾਬ ਨਾਲ ਸੰਬੰਧਿਤ ਚਾਰ ਪੇਪਰ ਮੁੜ ਬਹਾਲ ਹੋਣਗੇ-ਡਾ. ਚੀਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।