ਜਥੇਦਾਰ ਵਲੋਂ ਕੁਆਲਾਲੰਮਪੁਰ ’ ਚ ਮਲੇਸ਼ੀਆਈ ਸਿੱਖਾਂ ਨਾਲ ਵਿਚਾਰ - ਵਟਾਂਦਰਾ
ਅੰਮ੍ਰਿਤਸਰ, 13 ਸਤੰਬਰ (ਹਰਮਿੰਦਰ ਸਿੰਘ)-ਆਪਣੀ ਮਲੇਸ਼ੀਆ ਫੇਰੀ ਦੇ ਦੂਜੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੁਆਲਾਲੰਮਪੁਰ ਦੇ ਗੁਰਦੁਆਰਾ ਸਾਹਿਬ ਪਤਾਲਿੰਗ ਜਾਯਾ ਵਿਖੇ ਸਿੱਖ ਨੌਜਵਾਨ ਸਭਾ ਮਲੇਸ਼ੀਆ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਉਪਰਾਲੇ ਨਾਲ ਰੱਖੇ ਗਏ ਵਾਰਤਾ ਸਮਾਗਮ ਵਿਚ ਸ਼ਮੂਲੀਅਤ ਕੀਤੀ । ਕੁਆਲਾਲੰਮਪੁਰ ਪਹੁੰਚਣ ’ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਗੁਰਦੁਆਰਾ ਸਾਹਿਬ ਪਤਾਲਿੰਗ ਜਾਯਾ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਗੁਰਬਾਣੀ ਕੀਰਤਨ ਸਰਵਣ ਕੀਤਾ ।
ਅਜੀਤ ਡੈਸਕ
14-09-2026