ਅਰਬ ਸਾਗਰ ’ ਚ ਜੰਗੀ ਬੇੜਿਆਂ ਦੀ ਟੱਕਰ ਬਾਅਦ ਭਾਰਤ ਪਾਕਿ ਦਰਮਿਆਨ ਵਧਿਆ ਕੂਟਨੀਤਕ ਤਣਾਅ
ਅੰਮ੍ਰਿਤਸਰ, 17 ਸਤੰਬਰ (ਸੁਰਿੰਦਰ ਕੋਛੜ)-ਉੱਤਰੀ ਅਰਬ ਸਾਗਰ ’ਚ ਭਾਰਤੀ ਜਲ ਸੈਨਾ ਦੇ ਮੂਹਰਲੀ ਕਤਾਰ ਦੇ ਜੰਗੀ ਬੇੜੇ ਅਤੇ ਪਾਕਿਸਤਾਨੀ ਜਲ ਸੈਨਾ ਦੇ ਜਹਾਜ਼ ਵਿਚਾਲੇ ਹੋਈ ਟੱਕਰ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਕੂਟਨੀਤਕ ਤਣਾਅ ਵਧ ਗਿਆ ਹੈ । ਨਵੀਂ ਦਿੱਲੀ ਵਲੋਂ ਪਾਕਿਸਤਾਨੀ ਜਲ ਸੈਨਾ ਦੇ ‘ਗ਼ੈਰ-ਪੇਸ਼ੇਵਰ ਵਤੀਰੇ’ ਵਿਰੁੱਧ ਦਰਜ ਕਰਵਾਏ ਗਏ ਸਖ਼ਤ ਵਿਰੋਧ ਦੇ ਇਕ ਦਿਨ ਬਾਅਦ ਅੱਜ ਪਾਕਿ ਨੇ ਵੀ ਜਵਾਬੀ ਵਿਰੋਧ ਜਤਾਇਆ ਹੈ ।
ਅਜੀਤ ਡੈਸਕ
18-09-2026