28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਈ.ਡੀ. ਵਲੋਂ ਆਨਲਾਈਨ ਗੇਮਿੰਗ ਜਾਂਚ ’ਚ 442 ਕਰੋੜ ਦੀਆਂ ਨਵੀਆਂ ਜਾਇਦਾਦਾਂ ਜ਼ਬਤ

ਨਵੀਂ ਦਿੱਲੀ, 27 ਸਤੰਬਰ (ਪੀ. ਟੀ.

ਅਜੀਤ ਡੈਸਕ 28-09-2026
ਨਵੀਂ ਦਿੱਲੀ, 27 ਸਤੰਬਰ (ਪੀ.ਟੀ.ਆਈ.)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਿਹਾ ਹੈ ਕਿ ਉਸ ਨੇ ਆਨਲਾਈਨ ਗੇਮਿੰਗ ਕੰਪਨੀ ਗੇਮਸਕ੍ਰਾਫਟ ਤੇ ਇਸ ਦੀ ਐਪ ਰੰਮੀਕਲਚਰ ਵਿਰੁੱਧ ਆਪਣੀ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ 442 ਕਰੋੜ ਰੁਪਏ ਦੀਆਂ ਨਵੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ।ਕੇਂਦਰੀ ਏਜੰਸੀ ਨੇ ਇੱਕ ਬਿਆਨ ਵਿਚ ਕਿਹਾ ਕਿ 25 ਸਤੰਬਰ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ.ਐਮ.ਐਲ.ਏ.) ਦੇ ਤਹਿਤ ਸੰਪਤੀਆਂ ਨੂੰ ਜ਼ਬਤ ਕਰਨ ਲਈ ਇੱਕ ਅਸਥਾਈ ਆਦੇਸ਼ ਜਾਰੀ ਕੀਤਾ ਗਿਆ ਸੀ ਇੰਨ੍ਹਾਂ ਵਿਚ ਫਿਕਸਡ ਡਿਪਾਜ਼ਿਟ, ਵਪਾਰਕ ਦੁਕਾਨਾਂ, ਇੱਕ ਵਿਲਾ ਅਤੇ ਗੇਮਸਕ੍ਰਾਫਟ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ, ਇੱਕ ਨਿੱਜੀ ਪਰਿਵਾਰਕ ਟਰੱਸਟ ਅਤੇ ਕਈ ਸਬੰਧਤ ਸੰਸਥਾਵਾਂ ਦੇ ਸ਼ੇਅਰਧਾਰਕਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂਅ ‘ਤੇ ਰੱਖੀਆਂ ਗਈਆਂ ਕਈ ਰਿਹਾਇਸ਼ੀ ਜਾਇਦਾਦਾਂ ਸ਼ਾਮਲ ਹਨ।ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਅਨੁਸਾਰ, ਇਨ੍ਹਾਂ ਜਾਇਦਾਦਾਂ ਦੀ ਕੁੱਲ ਕੀਮਤ 442.35 ਕਰੋੜ ਰੁਪਏ ਹੈ ਅਤੇ ਇਸ ਨਵੇਂ ਆਦੇਸ਼ ਦੇ ਨਾਲ, ਮਾਮਲੇ ਵਿਚ ਜ਼ਬਤ ਕੀਤੀਆਂ ਗਈਆਂ ਸੰਪਤੀਆਂ ਦੀ ਕੁੱਲ ਕੀਮਤ 2,843 ਕਰੋੜ ਰੁਪਏ ਤੱਕ ਪਹੁੰਚ ਗਈ ਹੈ।ਏਜੰਸੀ ਨੇ ਦੱਸਿਆ ਕਿ ਗੇਮਸਕ੍ਰਾਫਟ ਟੈਕਨਾਲੋਜੀਜ਼ ਅਤੇ ਰੰਮੀਟਾਈਮ ਟੈਕਨਾਲੋਜੀਜ਼ ਮੋਬਾਈਲ ਐਪਲੀਕੇਸ਼ਨਾਂ ਰਾਹੀਂ ਆਨਲਾਈਨ ਰੀਅਲ ਮਨੀ ਗੇਮਜ਼ ਚਲਾ ਰਹੀਆਂ ਸਨ। ਇਹ ਗੇਮਾਂ ਵੱਖ-ਵੱਖ ਬ੍ਰਾਂਡਾਂ, ਜਿਵੇਂ ਕਿ ਰੰਮੀਕਲਚਰ, ਰੰਮੀਪ੍ਰਾਈਮ, ਪਲੇਸ਼ਿਪ ਅਤੇ ਰੰਮੀਟਾਈਮ ਦੇ ਅਧੀਨ ਚਲਾਈਆਂ ਜਾਂਦੀਆਂ ਸਨ।ਇੰਨ੍ਹਾਂ ਪਲੇਟਫਾਰਮਾਂ ਦੇ ਦੇਸ਼ ਭਰ ਵਿਚ ਲਗਭਗ 30 ਮਿਲੀਅਨ ਉਪਭੋਗਤਾ ਸਨ।
ਪਿਛਲੀ ਖ਼ਬਰ ਭਾਰਤ ਤੇ ਕੈਨੇਡਾ ਵਲੋਂ ਸੰਬੰਧਾਂ ਨੂੰ ਉੱਚ - ਪੱਧਰ ’ ਤੇ ਲਿਜਾਣ ਦੀ ਤਿਆਰੀ ਜੈਸ਼ੰਕਰ ਵਲੋਂ ਵਿਦੇਸ਼ ਮੰਤਰੀ ਅਨੀਤਾ ਆਨੰਦ ਨ... ਅਗਲੀ ਖ਼ਬਰ ‘ਵੋਟ ਚੋਰੀ’ ਨਾਲ ਸਿਰਫ਼ ਨਤੀਜੇ ਹੀ ਨਹੀਂ, ਹੰਕਾਰ ਵੀ ਖਰੀਦਿਆ ਜਾਂਦਾ ਹੈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।