ਅਮਰਜੀਤ ਚਾਵਲਾ ਮਾਮਲੇ ’ਚ ਡਰਾਈਵਰ ਮੋਹਨ ਸਿੰਘ ਤੋਂ 5 ਘੰਟੇ ਪੁੱਛਗਿੱਛ
ਅਨੰਦਪੁਰ ਸਾਹਿਬ, 28 ਸਤੰਬਰ (ਕਰਨੈਲ ਸਿੰਘ)-ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਮਾਮਲੇ ’ਚ ਅੱਜ ਉਪ ਪੁਲਿਸ ਕਪਤਾਨ ਜਸ਼ਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਕਾਇਤ ਦੇ ਅਧਾਰ ’ਤੇ ਅੱਜ ਡਰਾਇਵਰ ਮੋਹਨ ਸਿੰਘ ਤੋਂ ਲਗਭਗ 5 ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ । ਪੁੱਛਗਿੱਛ ਦੌਰਾਨ ਉਸ ਵਲੋਂ ਪੁਲਿਸ ਨੂੰ ਕੁਝ ਅਹਿਮ ਜਾਣਕਾਰੀਆਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਅਜੀਤ ਡੈਸਕ
29-09-2026