29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਕੱਚੇ ਤੇਲ ਦੀ ਸਪਲਾਈ ਰੁਕਾਵਟਾਂ ਨੂੰ ਭਾਰਤ ਨੇ ਸਫਲਤਾਪੂਰਵਕ ਦੂਰ ਕੀਤਾ-ਪੁਰੀ

ਕੋਲਕਾਤਾ, 28 ਸਤੰਬਰ (ਪੀ. ਟੀ.

ਅਜੀਤ ਡੈਸਕ 29-09-2026
ਕੋਲਕਾਤਾ, 28 ਸਤੰਬਰ (ਪੀ.ਟੀ.ਆਈ.)-ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਭਾਰਤ ਨੇ ਹੁਣ ਤੱਕ ਪੱਛਮੀ ਏਸ਼ੀਆ ਸੰਕਟ ਤੇ ਹੋਰਮੁਜ਼ ਜਲਡਮਰੂ ਸੰਕਟ ਕਾਰਨ ਕੱਚੇ ਤੇਲ ਤੇ ਕੁਦਰਤੀ ਗੈਸ ਦੀ ਸਪਲਾਈ ਵਿਚ ਆਈਆਂ ਰੁਕਾਵਟਾਂ ਨੂੰ ਸਫਲਤਾਪੂਰਵਕ ਦੂਰ ਕੀਤਾ ਹੈ, ਪਰ ਇਹ ਵੀ ਮੰਨਿਆ ਕਿ ਵਿਸ਼ਵਵਿਆਪੀ ਊਰਜਾ ਸਥਿਤੀ ਚੁਣੌਤੀਪੂਰਨ ਬਣੀ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਰ ਚੁਣੌਤੀ ਵਿਚ ਇਕ ਮੌਕਾ ਹੁੰਦਾ ਹੈ ਤੇ ਇਸਦੀ ਵਰਤੋਂ ਕਰਨੀ ਪੈਂਦੀ ਹੈ। ਹੁਣ ਤੱਕ ਅਸੀਂ ਉਸ ਅਨਿਸ਼ਚਿਤਤਾ ਨੂੰ ਨੇਵੀਗੇਟ ਕੀਤਾ ਹੈ। ਦਰਅਸਲ, ਕਿਹਾ ਜਾਣਾ ਚਾਹੀਦਾ ਹੈ ਕਿ ਅਸੀਂ ਆਪਣੇ ਆਪ ਨੂੰ ਗੜਬੜ ਤੋਂ ਬਚਾਇਆ ਹੈ। ਪੁਰੀ ਨੇ ਮਰਚੈਂਟਸ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੁਆਰਾ ਕਰਵਾਏ ਇਕ ਸਮਾਗਮ ਵਿਚ ਇਹ ਬਿਆਨ ਦਿੱਤਾ।
ਪਿਛਲੀ ਖ਼ਬਰ ਅਮਰੀਕਾ ਨੇ ਭਾਰਤ ਸਮੇਤ 20 ਦੇਸ਼ਾਂ ਦੀਆਂ ਕੁਝ ਖਾਸ ਦਵਾਈਆਂ ਤੋਂ ਟੈਰਿਫ ਹਟਾਇਆ ਅਗਲੀ ਖ਼ਬਰ ਉਜੈਨ ’ਚ ਮਸਜਿਦ ਢਾਹੇ ਜਾਣ ਦੇ ਵਿਰੋਧ ’ਚ ਪਥਰਾਅ 15 ਹਿਰਾਸਤ ’ਚ, 7 ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।