ਪਾਕਿ ’ਚ ਕਰਾਚੀ ਦੀ ਫੁੱਟਬਾਲ ਟੀਮ ਨੂੰ ਹਥਿਆਰਬੰਦ ਗਰੋਹ ਨੇ ਬੰਦੂਕ ਦੀ ਨੋਕ ’ਤੇ ਲੁੱਟਿਆ
ਕੁੱਟਮਾਰ ਕਰਕੇ ਖੋਹੀ ਨਕਦੀ ਤੇ ਮੋਬਾਈਲ
ਅੰਮ੍ਰਿਤਸਰ, 29 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ’ਚ ‘ਚੀਫ਼ ਮਿਨਿਸਟਰ ਗੋਲਡ ਕੱਪ’ ਟੂਰਨਾਮੈਂਟ ’ਚ ਹਿੱਸਾ ਲੈਣ ਲਈ ਕਰਾਚੀ ਤੋਂ ਕੋਇਟਾ ਜਾ ਰਹੀ ਕਰਾਚੀ ਦੇ ਡਿਸਟ੍ਰਿਕਟ ਵੈਸਟ ਦੀ ਫੁੱਟਬਾਲ ਟੀਮ ਨੂੰ ਰਸਤੇ ’ਚ ਹਥਿਆਰਬੰਦ ਗਰੋਹ ਨੇ ਬੰਦੂਕ ਦੀ ਨੋਕ ’ਤੇ ਲੁੱਟ ਲਿਆ। ਦੱਸਿਆ ਜਾ ਰਿਹਾ ਹੈ ਕਿ ਮਸਤੁੰਗ ਤੇ ਸਰੀਆਬ ਵਿਚਕਾਰ ਨੈਸ਼ਨਲ ਹਾਈਵੇਅ ’ਤੇ ਲਗਭਗ 12 ਹਥਿਆਰਬੰਦ ਬਦਮਾਸ਼ਾਂ ਨੇ ਟੀਮ ਦੀ ਬੱਸ ਨੂੰ ਜ਼ਬਰਦਸਤੀ ਰੁਕਵਾ ਲਿਆ।
ਅੰਮ੍ਰਿਤਸਰ, 29 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ’ਚ ‘ਚੀਫ਼ ਮਿਨਿਸਟਰ ਗੋਲਡ ਕੱਪ’ ਟੂਰਨਾਮੈਂਟ ’ਚ ਹਿੱਸਾ ਲੈਣ ਲਈ ਕਰਾਚੀ ਤੋਂ ਕੋਇਟਾ ਜਾ ਰਹੀ ਕਰਾਚੀ ਦੇ ਡਿਸਟ੍ਰਿਕਟ ਵੈਸਟ ਦੀ ਫੁੱਟਬਾਲ ਟੀਮ ਨੂੰ ਰਸਤੇ ’ਚ ਹਥਿਆਰਬੰਦ ਗਰੋਹ ਨੇ ਬੰਦੂਕ ਦੀ ਨੋਕ ’ਤੇ ਲੁੱਟ ਲਿਆ। ਦੱਸਿਆ ਜਾ ਰਿਹਾ ਹੈ ਕਿ ਮਸਤੁੰਗ ਤੇ ਸਰੀਆਬ ਵਿਚਕਾਰ ਨੈਸ਼ਨਲ ਹਾਈਵੇਅ ’ਤੇ ਲਗਭਗ 12 ਹਥਿਆਰਬੰਦ ਬਦਮਾਸ਼ਾਂ ਨੇ ਟੀਮ ਦੀ ਬੱਸ ਨੂੰ ਜ਼ਬਰਦਸਤੀ ਰੁਕਵਾ ਲਿਆ। ਇਸ ਤੋਂ ਬਾਅਦ ਪੂਰੀ ਟੀਮ ਤੇ ਅਧਿਕਾਰੀਆਂ ਨੂੰ ਬੰਦੂਕ ਦੀ ਨੋਕ ’ਤੇ ਬੱਸ ’ਚੋਂ ਹੇਠਾਂ ਉਤਾਰ ਕੇ ਉਨ੍ਹਾਂ ਦੇ ਮੋਬਾਈਲ ਫ਼ੋਨ, ਨਕਦੀ ਤੇ ਸਾਰਾ ਕੀਮਤੀ ਸਾਮਾਨ ਖੋਹ ਲਿਆ ਗਿਆ। ਟੀਮ ਮੈਨੇਜਰ ਜ਼ੁਲਫ਼ਿਕਾਰ ਅਲੀ ਭੁੱਟੋ ਨੇ ਇਸ ਖ਼ੌਫ਼ਨਾਕ ਆਪਬੀਤੀ ਬਾਰੇ ਦੱਸਿਆ। ਇਸ ਘਟਨਾ ਤੋਂ ਬਾਅਦ ਟੀਮ ਦੇ ਸੜਕ ਮਾਰਗ ਰਾਹੀਂ ਯਾਤਰਾ ਕਰਨ ਦੇ ਫ਼ੈਸਲੇ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਸਿੰਧ ਫੁੱਟਬਾਲ ਐਸੋਸੀਏਸ਼ਨ ਦੇ ਸਕੱਤਰ ਮੁਹੰਮਦ ਆਜ਼ਮ ਨੇ ਦੱਸਿਆ ਕਿ ਬਲੋਚਿਸਤਾਨ ਦੇ ਖ਼ਰਾਬ ਸੁਰੱਖਿਆ ਹਾਲਾਤ ਨੂੰ ਵੇਖਦੇ ਹੋਏ ਐਸੋਸੀਏਸ਼ਨ ਨੇ ਆਪਣੀ ਅਧਿਕਾਰਤ ਸੂਬਾਈ ਟੀਮ ਨੂੰ ਟੂਰਨਾਮੈਂਟ ’ਚ ਨਾ ਭੇਜਣ ਦਾ ਫ਼ੈਸਲਾ ਲਿਆ ਸੀ । ਉਨ੍ਹਾਂ ਅੱਗੇ ਦੱਸਿਆ ਕਿ ਸੁਰੱਖਿਆ ਚਿੰਤਾਵਾਂ ਕਾਰਨ ਹੀ ਲਹਿੰਦੇ ਪੰਜਾਬ ਤੇ ਖ਼ੈਬਰ ਪਖ਼ਤੂਨਖ਼ਵਾ ਦੇ ਫੁੱਟਬਾਲ ਸੰਘਾਂ ਨੇ ਵੀ ਇਸ ਟੂਰਨਾਮੈਂਟ ਤੋਂ ਆਪਣੇ ਹੱਥ ਪਿੱਛੇ ਖਿੱਚ ਲਏ ਸਨ ਅਤੇ ਟੀਮਾਂ ਭੇਜਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।