13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਸਲੋਵਾਕੀਆ ਦੇ ਸਾਬਕਾ ਪ੍ਰਧਾਨ ਮੰਤਰੀ ਪਠਾਨਕੋਟ ਦੇ ਬਾਜ਼ਾਰਾਂ ਦੀ ਰੌਣਕ ਦੇਖ ਕੇ ਹੋਏ ਪ੍ਰਭਾਵਿਤ

ਪਠਾਨਕੋਟ, 12 ਅਕਤੂਬਰ (ਸੰਧੂ)-ਸਮਾਜ ਸੇਵੀ ਤੇ ਸਿੱਖਿਆ ਸ਼ਾਸਤਰੀ ਸ੍ਰੀਜਲ ਗੁਪਤਾ ਦੀ ਪਹਿਲਕਦਮੀ ਨਾਲ ਪਠਾਨਕੋਟ ਵਿਚ ਕਰਵਾਏ ਗਏ ਅੰਤਰਰਾਸ਼ਟਰੀ ਸੰਮੇਲਨ ‘ਟੇਡੇਕਸ ਕੈਲੇਡੋਨੀਅਨ’ ਤੋਂ ਬਾਅਦ ਸਲੋਵਾਕੀਆ ਦੇ ਸਾਬਕਾ ਪ੍ਰਧਾਨ ਮੰਤਰੀ ਐਡੁਆਰਡ ਹੇਗਰ ਨੇ ਸ਼ਹਿਰ ਦੇ ਬਾਜ਼ਾਰਾਂ ਦਾ ਦੌਰਾ ਕੀਤਾ ਤੇ ਸਥਾਨਕ ਵਪਾਰੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਬਾਜ਼ਾਰਾਂ ਦੀ ਰੌਣਕ ਦੇਖੀ ਤੇ ਦੁਕਾਨਦਾਰਾਂ ਨਾਲ ਉਨ੍ਹਾਂ ਦੇ ਕਾਰੋਬਾਰ ਤੇ ਵਪਾਰਕ ਚੁਣੌਤੀਆਂ ਬਾਰੇ ਗੱਲਬਾਤ ਕੀਤੀ।

ਅਜੀਤ ਡੈਸਕ 13-10-2026
ਪਠਾਨਕੋਟ, 12 ਅਕਤੂਬਰ (ਸੰਧੂ)-ਸਮਾਜ ਸੇਵੀ ਤੇ ਸਿੱਖਿਆ ਸ਼ਾਸਤਰੀ ਸ੍ਰੀਜਲ ਗੁਪਤਾ ਦੀ ਪਹਿਲਕਦਮੀ ਨਾਲ ਪਠਾਨਕੋਟ ਵਿਚ ਕਰਵਾਏ ਗਏ ਅੰਤਰਰਾਸ਼ਟਰੀ ਸੰਮੇਲਨ ‘ਟੇਡੇਕਸ ਕੈਲੇਡੋਨੀਅਨ’ ਤੋਂ ਬਾਅਦ ਸਲੋਵਾਕੀਆ ਦੇ ਸਾਬਕਾ ਪ੍ਰਧਾਨ ਮੰਤਰੀ ਐਡੁਆਰਡ ਹੇਗਰ ਨੇ ਸ਼ਹਿਰ ਦੇ ਬਾਜ਼ਾਰਾਂ ਦਾ ਦੌਰਾ ਕੀਤਾ ਤੇ ਸਥਾਨਕ ਵਪਾਰੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਬਾਜ਼ਾਰਾਂ ਦੀ ਰੌਣਕ ਦੇਖੀ ਤੇ ਦੁਕਾਨਦਾਰਾਂ ਨਾਲ ਉਨ੍ਹਾਂ ਦੇ ਕਾਰੋਬਾਰ ਤੇ ਵਪਾਰਕ ਚੁਣੌਤੀਆਂ ਬਾਰੇ ਗੱਲਬਾਤ ਕੀਤੀ। ਇਸ ਦੌਰਾਨ ਵਪਾਰੀਆਂ ਅਤੇ ਨੌਜਵਾਨਾਂ ਨੇ ਉਨ੍ਹਾਂ ਨਾਲ ਤਸਵੀਰਾਂ ਵੀ ਖਿਚਵਾਈਆਂ। ਸਮਿਤੀ ਮਾਰਕੀਟ ਵਿਚ ਸੁਨੀਲ ਮਹਾਜਨ, ਅਮਿਤ ਨਈਅਰ, ਰਾਜੇਸ਼ ਪੁਰੀ ਅਤੇ ਨਰਿੰਦਰ ਵਾਲੀਆ ਸਮੇਤ ਹੋਰ ਵਪਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸੇ ਤਰ੍ਹਾਂ ਮਾਨ ਮਾਰਕੀਟ ਵਿਚ ਪਠਾਨਕੋਟ ਵਪਾਰ ਮੰਡਲ ਦੇ ਪ੍ਰਧਾਨ ਮਨਿੰਦਰ ਸਿੰਘ ਲੱਕੀ, ਸੰਸਥਾਪਕ ਪ੍ਰਧਾਨ ਐੱਸ.ਐੱਸ. ਬਾਵਾ ਤੇ ਚੇਅਰਮੈਨ ਅਨਿਲ ਮਹਾਜਨ ਸਮੇਤ ਹੋਰ ਵਪਾਰੀਆਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਵਪਾਰੀਆਂ ਨੇ ਉਨ੍ਹਾਂ ਨੂੰ ਪਠਾਨਕੋਟ ਦੀ ਸੱਭਿਆਚਾਰਕ ਵਿਰਾਸਤ, ਆਪਸੀ ਭਾਈਚਾਰੇ ਤੇ ਤਿੰਨ ਸੂਬਿਆਂ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਨਾਲ ਜੁੜੇ ਇਸ ਸ਼ਹਿਰ ਦੀ ਵਪਾਰਕ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਐਡੁਆਰਡ ਹੇਗਰ ਨੇ ਪਠਾਨਕੋਟ ਦੇ ਲੋਕਾਂ ਦੇ ਪਿਆਰ, ਮਹਿਮਾਨਨਿਵਾਜ਼ੀ ਅਤੇ ਵਪਾਰੀਆਂ ਦੇ ਮਿਲਵਰਤਣ ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਲਾਹੌਰ ਹਾਈ ਕੋਰਟ ਵਲੋਂ ਜੇਲ੍ਹ ਪ੍ਰਸ਼ਾਸਨ ਨੂੰ ਇਮਰਾਨ ਖ਼ਾਨ ਦੀ ਭੈਣ ਡਾ. ਉਜ਼ਮਾ ਨੂੰ ਦਿਲ ਦੀਆਂ ਦਵਾਈਆਂ ਮੁਹੱਈਆ ਕਰਵਾਉਣ ਦੇ... ਅਗਲੀ ਖ਼ਬਰ ਰਾਜਪੁਰਾ ਖੇਤਰ ਨੇੜੇ ਹੋਇਆ ਵੱਡਾ ਧਮਾਕਾ ਬਣਿਆ ਬੁਝਾਰਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।