ਭੋਗ ’ਤੇ ਵਿਸ਼ੇਸ਼ : ਜਥੇਦਾਰ ਸੂਬਾ ਸਿੰਘ
ਮੰਡੀ ਅਰਨੀਵਾਲਾ-ਮੈਂ ਮਰਾ ਮੇਰਾ ਪੰਥ ਜੀਵੇ ਦੀ ਸੋਚ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ 48 ਸਾਲ ਰਹੇ ਮੈਂਬਰ ਜਿਨ੍ਹਾਂ ਵਿਚ 30 ਸਾਲ ਵਰਕਿੰਗ ਕਮੇਟੀ ਮੈਂਬਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਜਥੇਦਾਰ ਸੂਬਾ ਸਿੰਘ ਦੇ ਹਾਣ ਦਾ ਅੱਜ ਕੋਈ ਵਿਰਲਾ ਹੀ ਅਕਾਲੀ ਦਲ ਵਿਚ ਆਗੂ ਮਿਲੇਗਾ । ਸੰਤ ਫ਼ਤਿਹ ਸਿੰਘ ਦੇ ਸਮੇਂ ਤੋਂ ਇਕ ਵਰਕਰ ਵਜੋਂ ਪੰਥ ਦੀ ਸੇਵਾ ਕਰਨ ਵਾਲੇ ਇਸ ਆਗੂ ਨੇ ਜੋ ਆਪਣੀ ਸੋਚ ਪੰਥ ਪ੍ਰਤੀ ਰੱਖੀ ਉਹ ਆਪਣੇ ਆਪ ਵਿਚ ਇਕ ਜਿੰਦਾ ਮਿਸਾਲ ਹੈ ।
ਅਜੀਤ ਡੈਸਕ
15-10-2026