15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਲਾਹੌਰ ਦੇ ਪਿੰਡ ਪਢਾਣਾ ’ਚ ਸਥਾਪਿਤ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਦੀ ਕਰਵਾਈ ਜਾ ਰਹੀ ਉਸਾਰੀ

ਅੰਮ੍ਰਿਤਸਰ, 14 ਅਕਤੂਬਰ (ਸੁਰਿੰਦਰ ਕੋਛੜ)-ਅੰਮ੍ਰਿਤਸਰ ਦੇ ਸਰਹੱਦੀ ਪਿੰਡ ਨੌਸ਼ਹਿਰਾ ਢਾਲਾ ਤੋਂ ਲਗਭਗ ਡੇਢ ਜਾਂ ਦੋ ਕਿੱਲੋਮੀਟਰ ਦੂਰ ਸਰਹੱਦ ਪਾਰ ਪਾਕਿਸਤਾਨ ਵਾਲੇ ਪਾਸੇ ਲਾਹੌਰ ਦੇ ਸਰਹੱਦੀ ਪਿੰਡ ਪਢਾਣਾ ’ਚ ਮੌਜੂਦ ਗੁਰੂ ਹਰਿਗੋਬਿੰਦ ਸਾਹਿਬ ਨਾਲ ਸੰਬੰਧਿਤ ਯਾਦਗਾਰ ਗੁਰਦੁਆਰਾ ਛੇਵੀਂ ਪਾਤਸ਼ਾਹੀ ਦੀ ਦੇਸ਼ ਦੀ ਵੰਡ ਦੇ ਬਾਅਦ ਪਹਿਲੀ ਵਾਰ ਉਸਾਰੀ ਕਰਵਾਈ ਜਾ ਰਹੀ ਹੈ । ਲਹਿੰਦੇ ਪੰਜਾਬ ਦੇ ਮਨੁੱਖੀ ਅਧਿਕਾਰ ਤੇ ਘੱਟ-ਗਿਣਤੀ ਮਾਮਲੇ ਵਿਭਾਗ ਤੇ ਪੰਜਾਬ ਵਾਲਡ ਸਿਟੀਜ਼ ਐਂਡ ਹੈਰੀਟੇਜ ਏਰੀਆਜ਼ ਅਥਾਰਿਟੀ ਵਲੋਂ ਗੁਰਦੁਆਰਾ ਸਾਹਿਬ ਦੀ ਪੁਰਾਤਨ ਦਿੱਖ ਨੂੰ ਬਹਾਲ ਕਰਨ ’ਚ ਸਹਿਯੋਗ ਕੀਤਾ ਜਾ ਰਿਹਾ ਹੈ ।

ਅਜੀਤ ਡੈਸਕ 15-10-2026
ਅੰਮ੍ਰਿਤਸਰ, 14 ਅਕਤੂਬਰ (ਸੁਰਿੰਦਰ ਕੋਛੜ)-ਅੰਮ੍ਰਿਤਸਰ ਦੇ ਸਰਹੱਦੀ ਪਿੰਡ ਨੌਸ਼ਹਿਰਾ ਢਾਲਾ ਤੋਂ ਲਗਭਗ ਡੇਢ ਜਾਂ ਦੋ ਕਿੱਲੋਮੀਟਰ ਦੂਰ ਸਰਹੱਦ ਪਾਰ ਪਾਕਿਸਤਾਨ ਵਾਲੇ ਪਾਸੇ ਲਾਹੌਰ ਦੇ ਸਰਹੱਦੀ ਪਿੰਡ ਪਢਾਣਾ ’ਚ ਮੌਜੂਦ ਗੁਰੂ ਹਰਿਗੋਬਿੰਦ ਸਾਹਿਬ ਨਾਲ ਸੰਬੰਧਿਤ ਯਾਦਗਾਰ ਗੁਰਦੁਆਰਾ ਛੇਵੀਂ ਪਾਤਸ਼ਾਹੀ ਦੀ ਦੇਸ਼ ਦੀ ਵੰਡ ਦੇ ਬਾਅਦ ਪਹਿਲੀ ਵਾਰ ਉਸਾਰੀ ਕਰਵਾਈ ਜਾ ਰਹੀ ਹੈ । ਲਹਿੰਦੇ ਪੰਜਾਬ ਦੇ ਮਨੁੱਖੀ ਅਧਿਕਾਰ ਤੇ ਘੱਟ-ਗਿਣਤੀ ਮਾਮਲੇ ਵਿਭਾਗ ਤੇ ਪੰਜਾਬ ਵਾਲਡ ਸਿਟੀਜ਼ ਐਂਡ ਹੈਰੀਟੇਜ ਏਰੀਆਜ਼ ਅਥਾਰਿਟੀ ਵਲੋਂ ਗੁਰਦੁਆਰਾ ਸਾਹਿਬ ਦੀ ਪੁਰਾਤਨ ਦਿੱਖ ਨੂੰ ਬਹਾਲ ਕਰਨ ’ਚ ਸਹਿਯੋਗ ਕੀਤਾ ਜਾ ਰਿਹਾ ਹੈ । ਸੇਵਾ ਸੰਭਾਲ ਟੀਮਾਂ ਵਲੋਂ ਗੁਰਦੁਆਰਾ ਸਾਹਿਬ ਦੇ ਗੁੰਬਦ, ਲੰਗਰ ਹਾਲ, ਦੀਵਾਨ ਹਾਲ ਆਦਿ ਦੀ ਬਹਾਲੀ ਲਈ ਪੁਰਾਤਨ ਸਮਗਰੀ ਤੇ ਰਵਾਇਤੀ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਤਾਂ ਜੋ ਇਮਾਰਤ ਦੀ ਮੂਲ ਖ਼ੂਬਸੂਰਤੀ ਕਾਇਮ ਰਹਿ ਸਕੇ। ਦੱਸਿਆ ਜਾਂਦਾ ਹੈ ਕਿ ਇਸ ਯਾਦਗਾਰ ਦੇ ਸਥਾਨ ’ਤੇ ਗੁਰੂ ਸਾਹਿਬ ਨੇ ਲਾਹੌਰ ਵਲੋਂ ਅੰਮ੍ਰਿਤਸਰ ਆਉਂਦੇ ਹੋਏ ਆਪਣੇ ਪਵਿੱਤਰ ਚਰਨ ਪਾਏ ਸਨ। ਇੱਥੇ ਹੀ ਇਸ ਇਲਾਕੇ ਦੇ ਜ਼ਿਮੀਂਦਾਰ ਜਲ੍ਹਣ ਜੱਟ ਨਾਲ ਗੁਰੂ ਜੀ ਦੀ ਵਿਚਾਰ ਚਰਚਾ ਹੋਈ ਸੀ। ਜਿਨ੍ਹਾਂ ਦਾ ਅਸਥਾਨ ਸਰਹੱਦ ਦੇ ਇਸ ਪਾਰ ਭਾਰਤ ਵਾਲੇ ਪਾਸੇ ਪਿੰਡ ਨੌਸ਼ਹਿਰਾ ਢਾਲਾ ’ਚ ਮੌਜੂਦ ਹੈ। ਮੌਜੂਦਾ ਸਮੇਂ ਗੁਰਦੁਆਰਾ ਛੇਵੀਂ ਪਾਤਸ਼ਾਹੀ ਪਢਾਣਾ ਦੇ ਦਰਸ਼ਨ ਪਿੰਡ ਨੌਸ਼ਹਿਰਾ ਢਾਲਾ ਦੇ ਗੁਰਦੁਆਰਾ ਬਾਬਾ ਜਲ੍ਹਣ ਦੇ ਸਰੋਵਰ ਅਤੇ ਛੱਤ ਤੋਂ ਆਸਾਨੀ ਨਾਲ ਕੀਤੇ ਜਾ ਸਕਦੇ ਹਨ।
ਪਿਛਲੀ ਖ਼ਬਰ ਪਾਕਿ ’ਚ ਹਾੜ੍ਹੀ ਦੀਆਂ ਫ਼ਸਲਾਂ ਲਈ ਪਾਣੀ ਦਾ ਵੱਡਾ ਸੰਕਟ, ਲਹਿੰਦੇ ਪੰਜਾਬ ਤੇ ਸਿੰਧ ’ਚ 22 ਫ਼ੀਸਦੀ ਕਟੌਤੀ ਅਗਲੀ ਖ਼ਬਰ ਭੋਗ ’ਤੇ ਵਿਸ਼ੇਸ਼ : ਜਥੇਦਾਰ ਸੂਬਾ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।